Wednesday, December 31, 2025

ਬਠਿੰਡਾ ‘ਚ ਮੁੜ ਸਰਕਾਰੀ ‘ਉਦਘਾਟਨ’ ਤੋਂ ਪਹਿਲਾਂ ਹੀ ‘ਪੁਲ’ ਨੂੰ ਕੀਤਾ ਚਾਲੂ

Date:

spot_img

👉ਪ੍ਰਸ਼ਾਸਨ ਨੇ ਵੀ ਟਰਾਈਲ ਲਈ ਕੀਤਾ ਚਾਲੂ
Bathinda News: ਬਠਿੰਡਾ ਦੇ ਵਿਚ ਮੁੜ ਰੇਲਵੇ ਲਾਈਨ ‘ਤੇ ਬਣੇ ਓਵਰਬ੍ਰਿਜ਼ ਨੂੰ ਚਾਲੂ ਕਰਨ ਦੇ ਮਾਮਲੇ ਨੂੰ ਲੈ ਕੇ ਸ਼ਹਿਰ ਦਾ ਮਾਹੌਲ ਗਰਮ ਹੁੰਦਾ ਨਜ਼ਰ ਆਇਆ। ਮੁਲਤਾਨੀਆ ਰੋਡ ‘ਤੇ ਬਣੇ ਇਸ ਪੁਲ ਦਾ ਸਰਕਾਰੀ ਤੌਰ ‘ਤੇ ਉਦਘਾਟਨ ਹੋਣ ਤੋਂ ਪਹਿਲਾਂ ਹੀ ਉਦਘਾਟਨ ਕਰ ਦਿੱਤਾ ਗਿਆ। ਹਾਲਾਂਕਿ ਹਲਕਾ ਵਿਧਾਇਕ ਤੇ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਇਸ ਪੁਲ ਨੂੰ ਮੰਗਲਵਾਰ 4 ਵਜੇਂ ਤੋਂ ਆਮ ਲੋਕਾਂ ਲਈ ਟਰਾਈਲ ਦੇ ਤੌਰ ‘ਤੇ ਖੋਲਣ ਦਾ ਐਲਾਨ ਕੀਤਾ ਹੋਇਆ ਸੀ। ਪ੍ਰੰਤੂ ਇਸਤੋਂ ਪਹਿਲਾਂ ਹੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਅਗਵਾਈ ਹੇਠ ਲਾਈਨੋਪਾਰ ਦੇ ਲੋਕਾਂ ਵੱਲੋਂ ਪੁਲ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ ਵਿਲੱਖਣ ਪਹਿਲ; ਠੰਢ ਦੇ ਮੌਸਮ ‘ਚ ਬਠਿੰਡਾ ਦੇ DC ਦਫ਼ਤਰ ਵਿਖੇ ਕੰਮ-ਧੰਦੇ ਆਉਣ ਵਾਲੇ ਲੋਕਾਂ ਲਈ ਲੱਗਿਆ ਚਾਹ ਦਾ ਲੰਗਰ

ਧਰਨੇ ਦੀ ਅਗਵਾਈ ਕਰ ਰਹੇ ਅਕਾਲੀ ਦਲ ਦੇ ਹਲਕਾ ਇੰਚਾਰਜ਼ ਬਬਲੀ ਢਿੱਲੋਂ, ਭਾਜਪਾ ਆਗੂ ਮੋਹਨ ਲਾਲ ਝੁੰਬਾ, ਇਲਾਕੇ ਦੇ ਕੋਂਸਲਰ ਸੁਖਰਾਜ ਸਿੰਘ ਔਲਖ ਆਦਿ ਨੇ ਲੋਕਾਂ ਦੀ ਮੱਦਦ ਨਾਲ ਇੱਥੇ ਲੱਗੀਆਂ ਰੋਕਾਂ ਨੂੰ ਹਟਾਉਂਦਿਆਂ ਪੁਲ ਨੂੰ ਚਾਲੂ ਕਰ ਦਿੱਤਾ ਗਿਆ। ਐਨ ਮੌਕੇ ‘ਤੇ ਹੀ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ, ਮੇਅਰ ਪਦਮਜੀਤ ਸਿੰਘ ਮਹਿਤਾ ਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੀ ਪੁੱਜ ਗਏ, ਜਿੰਨ੍ਹਾਂ ਜੇਸੀਬੀ ਤੇ ਹੈਡਰੇ ਦੀ ਮੱਦਦ ਨਾਲ ਇੱਥੇ ਲੱਗੀਆਂ ਬਕਾਇਆ ਰੋਕਾਂ ਨੂੰ ਵੀ ਹਟਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗਿੱਲ ਨੇ ਦਾਅਵਾ ਕੀਤਾ ਕਿ, ”ਬੇਸ਼ੱਕ ਇਹ ਪੁਲ ਲਗਭਗ ਤਿਆਰ ਹੋ ਚੁੱਕਿਆ ਹੈ ਪ੍ਰੰਤੂ ਛੋਟੇ ਸਾਹਿਬਜ਼ਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਇਸਦੇ ਉਦਘਾਟਨ ਦਾ ਪ੍ਰੋਗਰਾਮ ਕੁੱਝ ਦਿਨਾਂ ਲਈ ਟਾਲਿਆ ਗਿਆ ਸੀ।”

ਇਹ ਵੀ ਪੜ੍ਹੋ ਕਮਲ ਭਾਬੀ ਕ+ਤ+ਲ ਮਾਮਲਾ; ਬਠਿੰਡਾ ਅਦਾਲਤ ਵੱਲੋਂ ਮੁੱਖ ਮੁਲਜ਼ਮਾਂ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ

ਉਨ੍ਹਾਂ ਅੱਗੇ ਕਿਹਾ ਕਿ ਦੋ ਦਿਨ ਪਹਿਲਾਂ ਹੀ ਉਨ੍ਹਾਂ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਤੇ ਪੁਲ ਦੀ ਟੈਸਟਿੰਗ ਲਈ ਇਸਨੂੰ ਆਮ ਲੋਕਾਂ ਲਈ ਅਜ ਤੋਂ ਚਾਲੂ ਕਰਨ ਦਾ ਐਲਾਨ ਕੀਤਾ ਹੋਇਆ ਸੀ।ਦੂਜੇ ਪਾਸੇ ਅਕਾਲੀ ਦਲ ਦੇ ਹਲਕਾ ਇੰਚਾਰਜ਼ ਇਕਬਾਲ ਸਿੰਘ ਢਿੱਲੋਂ ਨੇ ਸਰਕਾਰ ‘ਤੇ ਲੋਕਾਂ ਨੂੰ ਸਹੂਲਤ ਦੇਣ ਵਿਚ ਅਸਮਰੱਥ ਰਹਿਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ, ” ਪਹਿਲਾਂ ਹੀ ਇਹ ਪੁਲ ਤੈਅ ਸਮੇਂ ਤੋਂ ਬਾਅਦ ਤਿਆਰ ਹੋਇਆ ਹੈ ਤੇ ਹੁਣ ਇਸਨੂੰ ਸਿਆਸੀ ਕਾਰਨਾਂ ਕਰਕੇ ਚਾਲੂ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ। ” ਕੋਂਸਲਰ ਸੁਖਰਾਜ ਸਿੰਘ ਔਲਖ ਤੇ ਸਾਬਕਾ ਚੇਅਰਮੈਨ ਮੋਹਨ ਲਾਲ ਝੂੰਬਾ ਨੇ ਦਸਿਆ ਕਿ ਇਸ ਪੁਲ ਦੇ ਬੰਦ ਹੋਣ ਕਾਰਨ ਲਾਈਨੋਪਾਰ ਦੇ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਸ਼ਹਿਰ ਜਾਂ ਡੀਸੀ ਦਫ਼ਤਰ ਤੇ ਕਚਿਹਰੀਆਂ ਆਦਿ ਵਿਚ ਜਾਣ ਲਈ ਕਈ-ਕਈ ਕਿਲੋਮੀਟਰ ਦੂਰ ਸ਼ਹਿਰ ਦੇ ਬਾਹਰਲੇ ਪਾਸੇ ਤੋਂ ਆਉਣਾ ਪੈ ਰਿਹਾ ਸੀ। ਉਧਰ, ਪੁਲ ਦੇ ਚਾਲੂ ਹੋਣ ਤੋਂ ਬਾਅਦ ਇੱਥੇ ਗੁਜਰਨ ਵਾਲੇ ਲੋਕਾਂ ਨੇ ਵੱਡੀ ਖੁਸ਼ੀ ਜਤਾਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਦੁਖ਼ਦਾਈ ਘਟਨਾ; ਟਰੱਕ ਪਲਟਣ ਨਾਲ ਮਾਸੂਮ ਭੈਣ-ਭਰਾ ਦੀ ਹੋਈ ਮੌ+ਤ

Ludhiana News: ਲੁਧਿਆਣਾ ਦੇ ਵਿਚ ਵਾਪਰੀ ਇੱਕ ਮੰਦਭਾਗੀ ਘਟਨਾ...

ਵੱਡੀ ਖ਼ਬਰ; Vigilance ਦੇ SSP ਦੀ ਮੁਅੱਤਲੀ ਤੋਂ ਬਾਅਦ ਹੁਣ Improvement Trust ਦੇ 7 ਅਧਿਕਾਰੀ ਮੁਅੱਤਲ

Amritsar News: ਦੋ ਦਿਨ ਪਹਿਲਾਂ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਦੇ...