Toronto News: ਕੈਨੇਡਾ(Canada) ਦੇ ਟੋਰਾਂਟੋ (toronto) ‘ਚ ਇੱਕ ਭਾਰਤੀ ਕੁੜੀ ਹਿਮਾਂਸ਼ੀ ਖੁਰਾਣਾ(30 ਸਾਲ) ਦੇ ਕ+ਤ+ਲ ਮਾਮਲੇ ‘ਚ ਉਸਦੇ ਸਾਥੀ ਉੱਪਰ ਹੀ ਦੋਸ਼ ਲੱਗੇ ਹਨ। ਕੈਨੇਡਾ ਪੁਲਿਸ (Canada Police)ਨੇ ਮੁਲਜਮ ਅਬਦੁਲ ਗਫ਼ਾਰੀ(32 ਸਾਲ) ਨਾਂ ਦੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਸਦੇ ਵਿਰੁਧ ਸਰਚ ਵਾਰੰਟ ਜਾਰੀ ਕੀਤੇ ਗਏ ਹਨ। ਹਾਲਾਂਕਿ ਪੁਲਿਸ ਨੇ ਅਬਦੁਲ ਗਫ਼ਾਰੀ ਦੀ ਭੂਮਿਕਾ ਦਾ ਖੁਲਾਸਾ ਨਹੀਂ ਕੀਤਾ ਪ੍ਰੰਤੂ ਮੀਡੀਆ ਰੀਪੋਰਟਾਂ ਮੁਤਾਬਕ ਉਕਤ ਮੁਲਜਮ ਇਸ ਲੜਕੀ ਦੇ ਪਾਟਰਨਰ ਵਜੋਂ ਵਿਚਰ ਰਿਹਾ ਸੀ।
ਇਹ ਵੀ ਪੜ੍ਹੋ ਬਠਿੰਡਾ ‘ਚ ਮੁੜ ਸਰਕਾਰੀ ‘ਉਦਘਾਟਨ’ ਤੋਂ ਪਹਿਲਾਂ ਹੀ ‘ਪੁਲ’ ਨੂੰ ਕੀਤਾ ਚਾਲੂ
ਹਿਮਾਂਸ਼ੀ ਦੀ ਦੋ ਦਿਨ ਪਹਿਲਾਂ ਹੀ ਪੁਲਿਸ ਨੂੰ ਸ਼ੱਕੀ ਹਾਲਾਤ ਵਿਚ ਲਾਸ਼ ਮਿਲੀ ਸੀ। ਜਿਸਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤੇ ਅਬਦੁਲ ਵਿਰੁਧ ਪਹਿਲੇ ਦਰਜ਼ ਦੇ ਕਤਲ ਦੇ ਦੋਸ਼ ਲਗਾਏ ਗਏ। ਜਿਕਰਯੋਗ ਹੈ ਕਿ ਕੈਨੇਡਾ ‘ਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਖਾਸਕਰ ਕੁੜੀਆਂ ਦੇ ਕਤਲਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਕਾਰਨ ਮਾਪਿਆਂ ਵਿਚ ਵੀ ਡਰ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







