Bathinda News: ਬਠਿੰਡਾ ਦੇ ਰਾਮਪੁਰਾ ਫੂਲ ਵਿਖੇ ਸਥਿਤ ਪੰਜਾਬੀ ਯੂਨੀਵਰਸਿਟੀ ਦੇ ਇੱਕ ਕਾਲਜ਼ ਦੇ ਇੱਕ ਪ੍ਰੋਫੈਸਰ ਨੂੰ ਸ਼ੱਕੀ ਹਾਲਤਾਂ ਵਿੱਚ ਅਗਵਾ ਕਰਕੇ ਲੁੱਟਮਾਰ ਦੀ ਨੀਅਤ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਬਠਿੰਡਾ ਦੇ ਮੈਕਸ ਹਸਪਤਾਲ ਵਿੱਚ ਦਾਖ਼ਲ ਕ੍ਰਿਸ਼ਨ ਕੁਮਾਰ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਉਪਰ ਥਾਣਾ ਸਿਟੀ ਰਾਮਪੁਰਾ ਦੇ ਪੁਲਿਸ ਸਟੇਸ਼ਨ ਵਿਚ ਪਰਚਾ ਦਰਜ਼ ਕੀਤਾ ਜਾ ਰਿਹਾ। ਮੈਕਸ ਹਸਪਤਾਲ ਵਿੱਚ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸਪੀ ਡੀ ਜਸਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਸੋਮਵਾਰ ਸਵੇਰ ਕ੍ਰਿਸ਼ਨ ਕੁਮਾਰ ਨਾਂ ਦੇ ਪ੍ਰੋਫੈਸਰ ਰੋਜ਼ਾਨਾ ਦੀ ਤਰ੍ਹਾਂ ਸਵੇਰ ਸਮੇਂ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਉਥੋਂ ਦੇ ਪਾਰਕ ਵਿੱਚ ਸੈਰ ਦੇ ਲਈ ਆਏ ਸਨ।
ਇਹ ਵੀ ਪੜ੍ਹੋ ਮੁਅੱਤਲ DIG Harcharn Singh Bhullar ਦੀ ਜਮਾਨਤ ਅਰਜ਼ੀ ‘ਤੇ ਹੋਈ ਸੁਣਵਾਈ
ਇਸ ਦੌਰਾਨ ਹੀ ਕਾਰ ‘ਤੇ ਸਵਾਰ ਹੋ ਕੇ ਆਏ ਦੋ ਤਿੰਨ ਜਣਿਆਂ ਵੱਲੋਂ ਉਸ ਨੂੰ ਡਰਾ-ਧਮਕਾ ਕੇ ਅਗਵਾ ਕਰਕੇ ਕਾਰ ਵਿੱਚ ਸੁੱਟ ਲਿਆ ਗਿਆ ਕਰ ਲਿਆ ਗਿਆ । ਜਿਸ ਤੋਂ ਬਾਅਦ ਰਾਸਤੇ ਵਿੱਚ ਉਸ ਦੇ ਮੋਬਾਇਲ ਦਾ ਪਾਸਵਰਡ ਮੰਗਿਆ ਗਿਆ ਤਾਂ ਕਿ ਯੋਨੋ ਐਪ ਅਤੇ ਗੂਗਲ ਪੇਅ ਰਾਹੀਂ ਪੈਸੇ ਉਹਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾ ਸਕਣ। ਪ੍ਰੰਤੂ ਉਸ ਦੇ ਵੱਲੋਂ ਇਨਕਾਰ ਕਰਨ ‘ਤੇ ਕਾਰ ਵਿੱਚ ਉਸਦੀ ਕੁੱਟਮਾਰ ਕੀਤੀ ਗਈ। ਇਸਦੇ ਨਾਲ ਹੀ ਤਿੱਖੇ ਹਥਿਆਰਾਂ ਦੇ ਨਾਲ ਸਿਰ ਉੱਪਰ ਵੀ ਵਾਰ ਕੀਤੇ ਗਏ। ਪੀੜਤ ਪ੍ਰੋਫੈਸਰ ਦੇ ਮੁਤਾਬਕ ਕਾਫੀ ਘੰਟੇ ਅਗਵਾ ਕਰੀ ਰੱਖਣ ਤੇ ਕੁੱਟਮਾਰ ਕਰਨ ਤੋਂ ਬਾਅਦ ਆਖਰਕਾਰ ਅਗਵਾਕਾਰਾਂ ਵੱਲੋਂ ਉਸਨੂੰ ਪਿੰਡ ਖਿਆਲੀ ਵਾਲਾ ਨਜ਼ਦੀਕ ਉਤਾਰ ਦਿੱਤਾ ਗਿਆ। ਜਿੱਥੇ ਉਹ ਕੁਝ ਲੋਕਾਂ ਦੀ ਮਦਦ ਦੇ ਨਾਲ ਵਾਪਸ ਪੁੱਜਾ। ਪੁਲਿਸ ਅਧਿਕਾਰੀਆਂ ਮੁਤਾਬਿਕ ਮਾਮਲੇ ਦੀ ਲੰਭਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦੀ ਸਾਹਮਣੇ ਲਿਆਂਦਾ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













