Bathinda News: ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਅੱਜ ਇੱਥੇ ਆਪਣੇ ਦਫਤਰ ਆਰੀਆ ਸਮਾਜ ਚੌਂਕ ਵਿਖੇ ਪਾਰਟੀ ਦਾ 100 ਵਾਂ ਸਥਾਪਨਾ ਦਿਵਸ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਝੰਡਾ ਝੁਲਾਉਣ ਦੀ ਰਸਮ ਮਜ਼ਦੂਰ ਆਗੂ ਮਿੱਠੂ ਸਿੰਘ ਘੁੱਦਾ ਵੱਲੋਂ ਕੀਤੀ ਗਈ । ਇਸ ਸਮੇਂ ਇਕੱਠੇ ਹੋਏ ਆਗੂਆਂ ਤੇ ਵਰਕਰਾਂ ਵੱਲੋਂ ਪਾਰਟੀ ਨੂੰ ਅੰਦਰ ਅਤੇ ਬਾਹਰ ਦੀਆਂ ਚੁਨੌਤੀਆਂ ਤੇ ਕਾਬੂ ਪਾ ਕੇ ਮਜ਼ਦੂਰਾਂ ਕਿਸਾਨਾਂ ਅਤੇ ਹੋਰ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਹੋਰ ਤੇਜ਼ ਕਰਨ ਦਾ ਅਹਿਦ ਵੀ ਲਿਆ ਗਿਆ। ਪ੍ਰੋਗਰਾਮ ਤੋਂ ਬਾਅਦ ਹਰਨੇਕ ਸਿੰਘ ਆਲੀਕੇ ਅਤੇ ਮੱਖਣ ਸਿੰਘ ਜੋਧਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਲਾ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾ ਬੰਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਸਾਡੇ ਸਾਹਮਣੇ ਬਹੁਤ ਵੱਡੀਆਂ ਚੁਨੌਤੀਆਂ ਮੂੰਹ ਅੱਡੀ ਖੜੀਆਂ ਹਨ । ਦੁਨੀਆਂ ਪੱਧਰ ਤੇ ਕਾਰਪੋਰੇਟ ਸ਼ਕਤੀਆਂ ਅਤੇ ਭਾਰਤ ਅੰਦਰ ਚੱਲ ਰਹੀ ਸਰਕਾਰ ਵੱਲੋਂ ਫਿਰਕੂ ਧਰੁਵੀਕਰਨ ਦੀਆਂ ਜੋ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ ਉਹਨਾਂ ਵਿਰੁੱਧ ਵੱਡੇ ਅਤੇ ਸਾਂਝੇ ਸੰਘਰਸ਼ ਲੜਨ ਦੀ ਲੋੜ ਹੈ। ਕਾ ਬਰਾੜ ਨੇ ਕਿਹਾ ਕਿ ਕੁਝ ਸ਼ਕਤੀਆਂ ਪਾਰਟੀ ਨੂੰ ਅੰਦਰੋਂ ਢਾਹ ਲਾਉਣ ਦੇ ਯਤਨ ਕਰ ਰਹੀਆਂ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।ਉਹਨਾਂ ਪਾਰਟੀ ਆਗੂਆਂ ਨੂੰ ਸਾਵਧਾਨ ਕੀਤਾ ਕਿ ਅਜਿਹੇ ਮਾੜੇ ਅਨਸਰਾਂ ਤੋਂ ਸਾਵਧਾਨ ਰਹਿਣ । ਉਹਨਾਂ ਕਿਹਾ ਕਿਸੇ ਕਿਸਮ ਦੀ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।
ਇਹ ਵੀ ਪੜ੍ਹੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ
ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸਾਬਕਾ ਸੂਬਾ ਸਕੱਤਰ ਕਾ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਅੱਜ ਦੇ ਸਮੇਂ ਵਿੱਚ ਇੱਕ ਅਨੁਸ਼ਾਸਨ ਵੱਧ ਖੱਬੀ ਲਹਿਰ ਉਸਾਰਨ ਦੀ ਲੋੜ ਹੈ । ਕੇਂਦਰ ਸਰਕਾਰ ਵੱਲੋਂ ਭਾਵੇਂ ਮਜ਼ਦੂਰਾਂ ਉੱਪਰ ਥੋਪਿਆ ਨਵਾਂ ਨਰੇਗਾ ਕਾਨੂੰਨ ਹੋਵੇ ਜਾਂ ਚਾਰ ਲੇਬਰ ਕੋਡ, ਜਿਸ ਦੁਆਰਾ ਮਜ਼ਦੂਰਾਂ ਦੇ ਹੱਕ ਤੇ ਹਕੂਕ ਖਤਮ ਕੀਤੇ ਜਾ ਰਹੇ ਹਨ,ਵਿਰੁੱਧ ਲੋਕਾਂ ਦੀ ਵਿਸ਼ਾਲ ਲਾਮਬੰਦੀ ਕਰਨੀ ਪਵੇਗੀ । ਉਹਨਾਂ ਮੰਗ ਕੀਤੀ ਕਿ ਪ੍ਰਸਤਾਵਿਤ ਬਿਜਲੀ ਬਿੱਲ ਅਤੇ ਸੀਡ ਬਿਲ ਜੋ ਕਿ ਇਹਨਾਂ ਖੇਤਰਾਂ ਅੰਦਰ ਕਾਰਪੋਰੇਟ ਦਾ ਰਾਹ ਖੋਲਣ ਵਾਲੇ ਹਨ ਨੂੰ, ਤੁਰੰਤ ਵਾਪਸ ਲਿਆ ਜਾਵੇ। ਇਸ ਸਮੇਂ ਪਾਰਟੀ ਦੇ ਜਿਲ੍ਹਾ ਸਕੱਤਰ ਬਲਕਰਨ ਸਿੰਘ ਬਰਾੜ ਵੱਲੋਂ ਪਿਛਲੇ ਤਿੰਨ ਸਾਲ ਦੇ ਕੰਮਾਂ ਦੀ ਰਿਵਿਊ ਰਿਪੋਰਟ ਅਤੇ ਰਾਜਸੀ ਤੇ ਜਥੇਬੰਦਕ ਰਿਪੋਰਟ ਵੀ ਪੇਸ਼ ਕੀਤੀ ਗਈ । ਜਿਸ ਉੱਪਰ ਕੌਂਸਲ ਮੈਂਬਰਾਂ ਨੇ ਬਹਿਸ ਕਰਕੇ ਰਿਪੋਰਟ ਵਿੱਚ ਕੁਝ ਵਾਧੇ ਕਰਦਿਆਂ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ । ਜ਼ਿਲਾ ਕੌਂਸਲ ਵੱਲੋਂ ਫੈਸਲਾ ਕੀਤਾ ਗਿਆ ਕਿ ਜ਼ਿਲਾ ਬਠਿੰਡਾ ਦਾ ਡੈਲੀਗੇਟ ਇਜਲਾਸ 28 ਜਨਵਰੀ ਨੂੰ ਗੋਨਿਆਣਾ ਮੰਡੀ ਵਿਖੇ ਹੋਵੇਗਾ। ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਪੂਰਨ ਸਿੰਘ ਗੁੰਮਟੀ, ਜੀਤਾ ਸਿੰਘ ਪਿੱਥੋ, ਗੁਰਜੰਟ ਸਿੰਘ ਕੋਟਸ਼ਮੀਰ,ਜਰਨੈਲ ਸਿੰਘ ਯਾਤਰੀ,ਸਰੂਪ ਸਿੰਘ ਭਾਈ ਰੂਪਾ, ਰਾਜਾ ਸਿੰਘ ਦਾਨ ਸਿੰਘ ਵਾਲਾ, ਜਸਵਿੰਦਰ ਸਿੰਘ ਭਾਈ ਰੂਪਾ ਅਤੇ ਰਣਜੀਤ ਸਿੰਘ ਮਹਿਰਾਜ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਪ੍ਰਧਾਨਗੀ ਮੰਡਲ ਵੱਲੋਂ ਸੂਬਾ ਲੀਡਰਸ਼ਿਪ ਅਤੇ ਸਾਰੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







