Patiala News: IPS Amar Chahal fraud case; ਪੰਜ ਦਿਨਾਂ ਪਹਿਲਾਂ ਆਪਣੇ ਨਾਲ ਕਰੋੜਾਂ ਦੀ ਠੱਗੀ ਵੱਜਣ ਦੇ ਮਾਮਲੇ ਵਿਚ ਗੋਲੀ ਮਾਰ ਕੇ ਖੁਦਕਸ਼ੀ ਕਰਨ ਵਾਲੇ ਆਈਪੀਐਸ ਅਧਿਕਾਰੀ ਅਮਰ ਸਿੰਘ ਚਾਹਲ (IPS Amar Singh Chahal) ਦੇ ਮਾਮਲੇ ਵਿਚ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ। ਪੁਲਿਸ ਸੂਤਰਾਂ ਮੁਤਾਬਕ ਹੁਣ ਤੱਕ ਦੋ ਦਰਜ਼ਨ ਦੇ ਕਰੀਬ ਖਾਤੇ ਫਰੀਜ਼ ਕੀਤੇ ਜਾ ਚੁੱਕੇ ਹਨ। ਇਸਤੋਂ ਇਲਾਵਾ ਕੁੱਝ ਸ਼ੱਕੀ ਲੋਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਜਿੰਨ੍ਹਾਂ ਸ਼ੱਕੀ ਖਾਤਿਆਂ ਦੀ ਪਹਿਚਾਣ ਕੀਤੀ ਗਈ ਹੈ, ਉਹ ਆਮ ਲੋਕਾਂ ਦੇ ਹੀ ਹਨ, ਜਿੰਨ੍ਹਾਂ ਨੂੰ ਆਪਣੇ ਖਾਤਿਆਂ ਵਿਚ ਪੈਸੇ ਆਉਣ ਜਾਂ ਕਢਵਾਉਣ ਬਾਰੇ ਜਾਣਕਾਰੀ ਪੁਲਿਸ ਰਾਹੀਂ ਲੱਗੀ ਹੈ। ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਮੁਲਜਮਾਂ ਵੱਲੋਂ ਇੰਨ੍ਹਾਂ ਵਿਅਕਤੀਆਂ ਦੇ ਖਾਤੇ ਵਿਚ ਥੋੜਾ ਬਹੁਤ ਲਾਲਚ ਦੇ ਕੇ ਖੁਲਵਾਏ ਗਏ ਸਨ ਤੇ ਉਸਤੋਂ ਬਾਅਦ ਚੈੱਕਬੁੱਕ ਆਦਿ ਆਪਣੇ ਕੋਲ ਰੱਖ ਲਈ ਸੀ।
ਇਹ ਵੀ ਪੜ੍ਹੋ Bathinda ‘ਚ ਘਰ ਜਾਂਦੇ ਰੇਹੜੀ ਵਾਲੇ ‘ਤੇ ਲੁਟੇਰਿਆਂ ਵੱਲੋਂ ਹਮਲਾ; ਹੋਇਆ ਲਹੂ-ਲੁਹਾਨ
ਦੂਜੇ ਪਾਸੇ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਸਾਬਕਾ ਆਈਜੀ ਚਾਹਲ ਦੀ ਹਾਲਾਤ ਵਿਚ ਸੁਧਾਰ ਦਸਿਆ ਜਾ ਰਿਹਾ। ਜਿਕਰਯੋਗ ਹੈ ਕਿ ਇੱਕ ਆਫ਼ੀਸੀਲ ਵਟਸਐਪ ਗਰੂੱਪ ਵਿਚ ਸੇਂਧਮਾਰੀ ਕਰਕੇ ਇੱਕ ਵਿਅਕਤੀ ਵੱਲੋਂ ਖੁਦ ਨੂੰ ਇੱਕ ਵੱਡੇ ਨਿੱਜੀ ਬੈਂਕ ਦਾ ਸੀਈਓ ਦਸਿਆ ਸੀ ਤੇ ਵੱਖ ਵੱਖ ਸਕੀਮਾਂ ਵਿਚ ਵੱਧ ਲਾਭ ਦਾ ਲਾਲਚ ਦੇ ਕੇ ਉਕਤ ਆਈਜੀ ਤੋਂ ਕਰੀਬ ਸਵਾ ਅੱਠ ਕਰੋੜ ਰੁਪਏ ਜਮ੍ਹਾਂ ਕਰਵਾਏ ਸਨ ਪ੍ਰੰਤੁ ਬਾਅਦ ਵਿਚ ਕੁੱਝ ਵੀ ਵਾਪਸੀ ਨਹੀਂ ਦਿੱਤੀ। ਜਿਸਦੇ ਚੱਲਦੇ ਆਪਣੀ ਸਾਰੀ ਕਮਾਈ ਰੁੜਦੀ ਦੇਖ ਉਕਤ ਪੁਲਿਸ ਅਧਿਕਾਰੀ ਨੇ ਖੁਦ ਨੂੰ ਗੋਲੀ ਮਾਰ ਲਈ ਸੀ। ਇਸ ਦੌਰਾਨ ਉਸਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਹੋਰਨਾਂ ਦੇ ਨਾਮ 12 ਪੰਨਿਆਂ ਦਾ ਖੁਦਕਸ਼ੀ ਨੋਟ ਵੀ ਲਿਖਿਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਇਸ ਕੇਸ ਵਿਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













