ਚੰਨੀ ਸਰਕਾਰ ਦਾ ਵੱਡਾ ਫ਼ੈਸਲਾ, ਸਹੋਤਾ ਦੀ ਥਾਂ ਚੱਟੋਪਾਧਿਆਏ ਬਣਾਏ ਨਵੇਂ ਡੀਜੀਪੀ

Date:

spot_img

ਸੁਖਬੀਰ ਤੇ ਮਜੀਠੀਆ ਵਿਰੁੱਧ ਹੋ ਸਕਦੀ ਹੈ ਕਾਰਵਾਈ! 

ਸੁਖਜਿੰਦਰ ਮਾਨ

ਚੰਡੀਗੜ੍ਹ, 17 ਦਸੰਬਰ:ਬੀਤੀ ਦੇਰ ਰਾਤ ਸੂਬੇ ਦੀ ਚੰਨੀ ਸਰਕਾਰ ਵਲੋਂ ਲਏ ਇੱਕ ਮਹੱਤਵਪੂਰਣ ਫੈਸਲੇ ਵਿੱਚ ਮੌਜੂਦਾ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਥਾਂ ਵਿਜੀਲੈਂਸ ਵਿਭਾਗ ਦੇ ਮੁਖੀ ਸਿਧਾਰਥ ਚਟੋਪਾਧਿਆਇਆ ਨੂੰ ਪੰਜਾਬ ਦਾ ਨਵਾਂ ਡੀ ਜੀ ਪੀ ਲਾ ਦਿੱਤਾ ਹੈ। ਹਾਲਾਂਕਿ ਇਹ ਨਿਯੁਕਤੀ ਸਹੋਤਾ ਦੀ ਤਰ੍ਹਾਂ ਅਡੀਸ਼ਨਲ ਦਿੱਤੀ ਗਈ ਹੈ, ਪਰੰਤੂ ਇਸ ਨਿਯੁਕਤੀ ਦੇ ਵੱਡੇ ਸਿਆਸੀ ਮਾਅਨੇ ਨਿਕਲਦੇ ਦਿਖਾਈ ਦਿੰਦੇ ਹਨ। ਸੂਤਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵਲੋਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਸਖਤ ਕਾਰਵਾਈ ਕਰਨ ਦੇ ਰੋਅ ਵਿੱਚ ਜਾਪਦੀ ਹੈ, ਜਿਸਦੇ ਚੱਲਦੇ ਨਵੀਂ ਨਿਯੁਕਤੀ ਨੂੰ ਵੀ ਇਸਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਯੂ ਪੀ ਐਸ ਸੀ ਵੱਲੋਂ ਪੰਜਾਬ ਦੇ ਨਵੇਂ ਡੀ ਜੀ ਪੀ ਦੀ ਪੱਕੀ ਨਿਯੁਕਤੀ ਲਈ 21 ਦਸੰਬਰ ਨੂੰ ਪੈਨਲ ਦੀ ਰੱਖੀ ਮੀਟਿੰਗ ਵਿੱਚ  ਸਿਧਾਰਥ ਚਟੋਪਾਧਿਆਇਆ ਦੋੜ ਵਿੱਚੋਂ ਬਾਹਰ ਹੋ ਗਏ ਹਨ ਕਿਉਂਕਿ ਨਵੇਂ ਪੈਨਲ ਲਈ ਕੱਟ ਆਫ਼ ਡੇਟ 5 ਅਕਤੂਬਰ ਰੱਖੀ ਗਈ ਹੈ ਜਿਸਦੇ ਚੱਲਦੇ ਚਟੋਪਾਧਿਆਇਆ ਦੀ ਸੇਵਾਮੁਕਤੀ ਵਿੱਚ 6 ਮਹੀਨੇ ਤੋਂ ਘੱਟ ਸਮਾਂ ਰਹਿ ਗਿਆ। ਸੂਤਰਾਂ ਅਨੁਸਾਰ ਨਵਜੋਤ ਸਿੱਧੂ ਦੀ ਪਸੰਦ ਦੱਸੇ ਜਾ ਰਹੇ ਨਵੇਂ ਡੀਜੀਪੀ ਪਿਛਲੀ ਕੈਪਟਨ ਸਰਕਾਰ ਦੌਰਾਨ (2002 2007) ਬਾਦਲ ਪ੍ਰਵਾਰ ਵਿਰੁੱਧ ਜਾਂਚ ਕੀਤੀ ਸੀ। ਜਿਸ ਦੇ ਚਲਦੇ ਹੁਣ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਕ ਹਫਤੇ ਦੇ ਅੰਦਰ ਸਰਕਾਰ ਬਾਦਲ ਅਤੇ ਮਜੀਠੀਆ ਵੱਡੀ ਕਾਰਵਾਈ ਕਰ ਸਕਦੀ ਹੈ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

हरियाणा में पहली बार होगा राज्य स्तरीय फिल्म फेस्टिवल, 12 से 15 नवंबर तक सजेगा ‘हरियाणा फिल्म फेस्टिवल-2026’

महानिदेशक के. मकरंद पांडुरंग की अध्यक्षता में हुई उच्चस्तरीय...

भविष्य की जरूरतों के अनुरूप बनाए जाएंगे हरियाणा के शहर: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...

ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਮੀਟਿੰਗ ਆਯੋਜਿਤ

Bathinda News: ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਦੇ ਨਿਰਦੇਸ਼ਾਂ...