Bathinda News: ਬਠਿੰਡਾ ਸ਼ਹਿਰ ‘ਚ ਐਤਵਾਰ ਨੂੰ ਵਿਆਹੁਤਾ ਨੌਜਵਾਨ ਲੜਕੀ ਦੇ ਹੋਏ ਕ+ਤ+ਲ ਮਾਮਲੇ ਵਿਚ ਬਠਿੰਡਾ ਪੁਲਿਸ ਨੇ 24 ਘੰਟਿਆਂ ਵਿਚ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਇਸ ਕਤਲ ਕਹਾਣੀ ਪਿੱਛੇ ਇੱਕ ਫ਼ਿਲਮੀ ਕਹਾਣੀ ਵੀ ਹੈ, ਜਿਸਦਾ ਡਾਇਰੈਕਟਰ, ਨਿਰਮਾਤਾ ਤੇ ਲੇਖਕ ਕੋਈ ਹੋਰ ਨਹੀਂ, ਬਲਕਿ ਮ੍ਰਿਤਕ ਮਹਿਲਾ ਦਾ ਪਤੀ ਹੀ ਸੀ, ਜਿਹੜਾ ਅਖੀਰ ਤੱਕ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ। ਅੱਜ ਇਸ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਦੇ ਰਾਹੀਂ ਸਾਰੇ ਪਹਿਲੂਆਂ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੋਂਡਲ ਨੇ ਮੀਡੀਆ ਨੁੰ ਦਸਿਆ ਕਿ, ‘‘ ਰਿਤਿਕਾ ਦਾ ਸਾਹਿਲ ਦੇ ਨਾਲ ਕਰੀਬ ਤਿੰਨ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਤੇ ਹੁਣ ਮੁਲਜ਼ਮ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਉਸਦੀ ਘਰ ਵਾਲੀ ਦੇ ਕਿਸੇ ਹੋਰ ਨੌਜਵਾਨ ਨਾਲ ਸਬੰਧ ਹਨ, ਜਿਸਦੇ ਕਾਰਨ ਹੀ ਉਸਨੈ ਰਿਤਿਕਾ ਨੂੰ ਆਪਣੇ ਰਾਸਤੇ ਵਿਚ ਹਟਾਉਣ ਦੀ ਯੋਜਨਾ ਬਣਾਈ ਸੀ। ”
ਇਹ ਵੀ ਪੜ੍ਹੋ AAP ਦੇ ਯੂਥ ਆਗੂ Amardip Rajan ਬਣੇ ਕੋਆਪਰੇਟਿਵ ਬੈਂਕ ਦੇ ਚੇਅਰਮੈਨ
ਐਸਐਸਪੀ ਨੇ ਅੱਗੇ ਦਸਿਆ ਕਿ ਪੁਲਿਸ ਨੂੰ ਐਤਵਾਰ ਦੁਪਿਹਰ ਸਮੇਂ ਇਹ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਔਰਤ ਦੀ ਲਾਸ਼ ਪਈ ਹੋਈ ਸੀ, ਜਿਹੜੀ ਬੁਰੀ ਤਰ੍ਹਾਂ ਵੱਢੀ-ਟੁੱਕੀ ਹੋਈ ਸੀ। ਐਸਐਸਪੀ ਮੁਤਾਬਕ, ਮੁਲਾਜ਼ਮ ਨੇ ਆਪਣੀ ਪਤਨੀ ਦੇ ਇੱਕ ਬਾਹਰੀ ਨੌਜਵਾਨ ਨਾਲ ਸਬੰਧ ਹੋਣ ਦਾ ਸ਼ੱਕੀ ਸੀ, ਜਿਸ ਕਰਕੇ ਦੋਨਾਂ ਵਿਚਕਾਰ ਤਕਰਾਰ ਰਹਿਣ ਲੱਗੀ। ਰਿਤਿਕਾ, ਜੋਕਿ ਸ਼ਹਿਰ ਦੇ ਇੱਕ ਸ਼ੋਅਰੂਮ ਵਿਚ ਪ੍ਰਾਈਵੇਟ ਨੌਕਰੀ ਕਰਦੀ ਸੀ। ਘਟਨਾ ਵਾਲੇ ਦਿਨ 27 ਦਸੰਬਰ ਨੂੰ ਮੁਲਜ਼ਮ ਸਾਹਿਲ ਹੀ ਆਪਣੀ ਪਤਨੀ ਨੂੰ ਰੇਲਵੇ ਗਰਾਉਂਡ ਦੇ ਕੋਲੋਂ ਘਰ ਲੈਣ ਗਿਆ ਸੀ। ਪ੍ਰੰਤੂ ਰਾਸਤੇ ਵਿਚ ਹੀ ਉਸਨੈ ਠੰਢੀ ਸੜਕ ‘ਤੇ ਉਸਨੂੰ ਤੇਜਧਾਰ ਚਾਕੂ ਦੇ ਨਾਲ ਕਤਲ ਕਰ ਦਿੱਤਾ।ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਬਲਕਿ ਮੁਲਜ਼ਮ ਸ਼ਾਮ ਨੂੰ ਆਪਣੀ ਸੱਸ ਦੇ ਕੋਲ ਗਿਆ ਤੇ ਦਸਿਆ ਕਿ ਰਿਤਿਕਾ ਗਾਇਬ ਹੈ।
ਇਹ ਵੀ ਪੜ੍ਹੋ Bathinda ਜੇਲ੍ਹ ਦਾ ਵਾਰਡਨ ਨਸ਼ਾ ਤਸਕਰੀ ਕਰਦਾ ਕਾਬੂ;ਹੈਰੋਇਨ ਤੇ ਅਫ਼ੀਮ ਬਰਾਮਦ
ਜਿਸਤੋਂ ਬਾਅਦ ਦੋਨੋਂ ਇੱਕ ਨੌਜਵਾਨ ਦੇ ਘਰ ਵੀ ਗਏ, ਜਿਸਦੇ ਨਾਲ ਮੁਲਜ਼ਮ ਨੂੰ ਆਪਣੀ ਪਤਨੀ ਦੇ ਨਾਲ ਨਜਾਇਜ਼ ਸਬੰਧਾਂ ਦਾ ਸ਼ੱਕ ਸੀ। ਐਸਐਸਪੀ ਨੇ ਇਹ ਵੀ ਖੁਲਾਸਾ ਕੀਤਾ ਕਿ ਮੁਲਜ਼ਮ ਨੇ ਇਸ ਘਟਨਾ ਨੁੰ ਅਚਾਨਕ ਅੰਜ਼ਾਮ ਨਹੀਂ ਦਿੱਤਾ, ਬਲਕਿ ਇਸਦੇ ਫ਼ੋਨ ਤੋਂ ਖੁਲਾਸਾ ਹੋਇਆ ਹੈ ਕਿ ਇਹ ਕਤਲ ਕਰਨ ਬਾਰੇ ਅਤੇ ਉਸਤੋਂ ਬਚਣ ਬਾਰੇ ਵੀ ਗੂਗਲ ਰਾਹੀਂ ਖੋਜ ਕਰਦਾ ਰਿਹਾ। ਪ੍ਰੰਤੂ ਪੁਲਿਸ ਦੇ ਸਾਹਮਣੇ ਉਸਦੀ ਚਲਾਕੀ ਬਹੁਤੀ ਦੇਰ ਨਹੀਂ ਚੱਲ ਸਕੀ ਤੇ ਹੁਣ ਉਸਨੂੰ ਇਸ ਕੇਸ ਵਿਚ ਗ੍ਰਿਫਤਾਰ ਕਰ ਲਿਆ। ਇਸ ਮੌਕੇ ਐਸ ਪੀ ਸਿਟੀ ਨਰਿੰਦਰ ਸਿੰਘ, ਡੀਐਸਪੀ ਸਿਟੀ ਅੰਮ੍ਰਿਤਪਾਲ ਸਿੰਘ ਭਾਟੀ, ਐਸਐਚਓ ਕੈਨਾਲ ਕਲੌਨੀ ਇੰਸਪੈਕਟਰ ਹਰਜੋਤ ਸਿੰਘ ਮਾਨ ਤੇ ਸੀਆਈਏ ਇੰਚਾਰਜ਼ ਇੰਸਪੈਕਟਰ ਕਰਨਵੀਰ ਸਿੰਘ ਵੀ ਮੌਜੂਦ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













