ਨੋਟ: ਪੰਜਾਬੀ ਖ਼ਬਰਸਾਰ ਵੈਬਸਾਈਟ ਦੀ ਖ਼ਬਰ ਨੂੰ ਹੂ-ਬ-ਹੂ ਕਾਪੀ ਕਰਕੇ ਛਾਪਣ ਵਾਲਿਆਂ ਵਿਰੁਧ ਕਾਪੀ ਰਾਈਟ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।
👉ਆਪਣਿਆਂ ਦੇ ਨਾਲ ਵਿਰੋਧੀਆਂ ਦੇ ਵੀ ਤੋਖਲਿਆਂ ਨੂੰ ਦੂਰ ਕਰਨ ਦਾ ਕੀਤਾ ਯਤਨ
👉ਫ਼ਾਈਨਲ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਹੁਣ ਅਗਲੇ ਤਿੰਨ ਮਹੀਨਿਆਂ ‘ਚ ਨਗਰ ਨਿਗਮ ਦੀਆਂ ਚੋਣਾਂ ਲਗਭਗ ਤੈਅ
Report By Sukhjinder Mann
Bathinda News: breaking news; ਨਵੇਂ ਸਾਲ ਤੋਂ ਕੁੱਝ ਪਲ ਪਹਿਲਾਂ ਬਠਿੰਡਾ ਨਗਰ ਨਿਗਮ ਦੀ ਫ਼ਾਈਨਲ ਵਾਰਡਬੰਦੀ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ। ਇਸਤੋਂ ਪਹਿਲਾਂ 22 ਦਸੰਬਰ ਨੂੰ ਜਾਰੀ ਆਰਜ਼ੀ ਵਾਰਡਬੰਦੀ ਉੱਪਰ 29 ਦਸੰਬਰ ਤੱਕ ਸੁਝਾਅ ਮੰਗੇ ਗਏ ਸਨ। ਇਸ ਦੌਰਾਨ ਕਰੀਬ 80 ਦੇ ਨੇੜੇ ਇਤਰਾਜ਼ ਮਿਲੇ, ਜਿੰਨ੍ਹਾਂ ਵਿਚੋਂ ਕਾਫ਼ੀ ਨੂੰ ਸਵੀਕਾਰ ਕਰਦਿਆਂ ਫ਼ਾਈਨਲ ਵਾਰਡਬੰਦੀ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਪੰਜਾਬੀ ਖਬਰਸਰ ਵੈਬਸਾਈਟ ਦੇ ਪ੍ਰਤੀਨਿਧੀ ਨੂੰ ਮਿਲੀ ਸੂਚਨਾ ਮੁਤਾਬਕ ਫ਼ਾਈਨਲ ਵਾਰਡਬੰਦੀ ਵਿਚ ਜਿੱਥੇ ਕੁੱਝ ਵਾਰਡਾਂ ਦੇ ਰਾਖਵਾਂਕਰਨ ਵਿਚ ਤਬਦੀਲੀ ਕੀਤੀ ਗਈ ਹੈ, ਉਥੇ ਕਈ ਵਾਰਡਾਂ ਦੇ ਇਲਾਕਿਆਂ ਨੂੰ ਮੁੜ ਘਟਾਇਆ ਵਧਾਇਆ ਗਿਆ ਹੈ।
ਇਹ ਵੀ ਪੜ੍ਹੋ Bathinda Police ਵੱਲੋਂ ਨਵਾਂ ਸਾਲ ਚੜ੍ਹਣ ਤੋਂ ਪਹਿਲਾਂ ਅੱਧਾ ਕਿਲੋ ਹੈਰੋਇਨ ਸਮੇਤ ਇੱਕ ਕਾਬੂ
ਸੂਚਨਾ ਮੁਤਾਬਕ ਵਾਰਡ ਨੰਬਰ 39 ਨੂੰ ਹੁਣ ਅਨੁਸੂਚਿਤ ਭਾਈਚਾਰੇ ਲਈ ਰਾਖਵਾਂ ਕਰ ਦਿੱਤਾ ਗਿਆ ਹੈ ਜਦਕਿ ਵਾਰਡ ਨੰਬਰ 29 ਨੂੰ ਇਸਤਰੀ ਵਰਗ ਲਈ ਰਾਖਵਾਂ ਕੀਤਾ ਗਿਆ। ਇਸੇ ਤਰ੍ਹਾਂ ਮਹਿਤਾ ਧੜੇ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਸਾਬਕਾ ਕੋਂਸਲਰ ਹਰਜਿੰਦਰ ਸ਼ਿੰਦਾ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ ਦਿੰਦਿਆਂ ਉਸਦੇ ਵਾਰਡ ਵਿਚੋਂ ਕੱਟੇ ਇਲਾਕਿਆਂ ਨੂੰ 21 ਨੰਬਰ ਵਿਚੋਂ ਕੱਢ ਕੇ ਮੁੜ ਜੋੜ ਦਿੱਤਾ ਗਿਆ। ਇਸਤੋਂ ਬਾਅਦ ਗੁਰੂ ਕੀ ਨਗਰੀ ਇਲਾਕੇ ਨੂੰ ਕੱਢ ਕੇ ਵਾਰਡ ਨੰਬਰ 21 ਦੇ ਨਾਲ ਜੋੜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਬਲਾਕ ਅਫ਼ਸਰ ਗ੍ਰਿਫਤਾਰ
ਇਸ ਇਲਾਕੇ ਦੇ ਲੋਕਾਂ ਦੀ ਵੱਡੀ ਮੰਗ ਸੀ ਕਿ ਗੁਰੂ ਕੀ ਨਗਰੀ ਇੱਕ ਥਾਂ ਇਕੱਠੀ ਰੱਖਿਆ ਜਾਵੇ, ਜਿਸਤੋਂ ਬਾਅਦ ਹੁਣ ਇਹ ਸਾਰਾ ਇਲਾਕਾ ਵਾਰਡ ਨੰਬਰ 21 ਵਿਚ ਜੁੜ ਗਿਆ। ਇਸੇ ਤਰ੍ਹਾਂ ਆਈਆਈਆਈ ਤੋਂ ਸ਼ੁਰੂ ਹੋ ਕੇ ਏਮਜ਼ ਤੱਕ ਫੈਲੇ ਵਾਰਡ ਨੰਬਰ 27 ਦੇ ਚੁਣੇ ਜਾਣ ਵਾਲੇ ਨੂਮਾਇੰਦੇ ਨੂੰ ਵੀ ਵੱਡੀ ਰਾਹਤ ਦਿੰਦਿਆ ਸਰਕਾਰ ਨੇ ਇਸ ਵਾਰਡ ਦੀ ਲੰਬਾਈ ਨੂੰ ਘਟਾ ਦਿੱਤਾ ਹੈ। ਪਿਛਲੀ ਵਾਰਡਬੰਦੀ ਦੌਰਾਨ ਰੇਲਵੇ ਲਾਈਨਾਂ ਦੇ ਆਰ-ਪਾਰ ਫੈਲੇ ਵਾਰਡ ਨੰਬਰ 37 ਨੂੰ ਵੀ ਹੁਣ ਇੱਕ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਫ਼ਾਈਨਲ ਵਾਰਡਬੰਦੀ ਵਿਚ ਹੋਰ ਬਹੁਤ ਸਾਰੇ ਸੁਝਾਆਂ ਨੂੰ ਮੰਨਦਿਆਂ ਲੋਕਾਂ ਦੇ ਇਤਰਾਜ਼ਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













