👉ਦੋ ਗ੍ਰਿਫਤਾਰ, 600 ਸਿਮ ਤੇ 500 ਸ਼ੱਕੀ ਖਾਤਿਆਂ ਦੀ ਕੀਤੀ ਪਹਿਚਾਣ, ਸਾਢੇ 3 ਕਰੋੜ ਮਿਲਣਗੇ ਵਾਪਸ
Patiala News:ਪਿਛਲੇ ਦਿਨੀਂ ਪੰਜਾਬ ਪੁਲਿਸ ਦੇ ਇੱਕ ਸਾਬਕਾ IG Amar Singh Chahal ਵੱਲੋਂ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸਦੇ ਪਿੱਛੇ ਮੁੱਖ ਕਾਰਨ ਉਨ੍ਹਾਂ ਦੇ ਨਾਲ ਠੱਗਾਂ ਵੱਲੋਂ ਮਾਰੀ ਗਈ ਕਰੀਬ ਸਾਢੇ ਅੱਠ ਕਰੋੜ ਦੀ ਠੱਗੀ ਸੀ, ਜਿਸਦੇ ਵਿਚ ਹੁਣ ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪਟਿਆਲਾ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਇਸ ਠੱਗੀ ਦੇ ਮਾਮਲੇ ਵਿਚ ਹੁਣ ਤੱਕ ਜਿੱਥੇ ਮੁੰਬਈ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਉਥੇ 600 ਸਿੰਮ ਤੇ 500 ਦੇ ਕਰੀਬ ਸ਼ੱਕੀ ਖਾਤਿਆਂ ਦੀ ਪਹਿਚਾਣ ਕੀਤੀ ਗਈ ਹੈ, ਜਿੰਨ੍ਹਾਂ ਦੇ ਰਾਹੀਂ ਠੱਗੀ ਦੇ ਪੈਸੇ ਦਾ ਲੈਣ-ਦੇਣ ਹੁੰਦਾ ਸੀ।
ਇਹ ਵੀ ਪੜ੍ਹੋ ਨਵਾਂ ਸਾਲ ਚੜ੍ਹਦੇ ਹੀ ਪੰਜਾਬ ਦੇ ਕਈ ਇਲਾਕਿਆਂ ਵਿਚ ਮੀਂਹ ਵਰਨਾਂ ਸ਼ੁਰੂ
ਇੱਕ ਪ੍ਰੈਸ ਕਾਨਫਰੰਸ ਦੌਰਾਨ ਪਟਿਆਲਾ ਰੇਂਜ ਦੇ ਆਈਜੀ ਕੁਲਦੀਪ ਸਿੰਘ ਨੇ ਦਸਿਆ ਕਿ ਪੁਲਿਸ ਵੱਲੋਂ ਦਰਜ਼ਨਾਂ ਖਾਤੇ ਸੀਲ ਕਰਕੇ ਕਰੀਬ ਸਾਢੇ ਤਿੰਨ ਕਰੋੜ ਰੁਪਏ ਠੱਗਾਂ ਕੋਲ ਜਾਣ ਤੋਂ ਬਚਾ ਲਏ ਹਨ, ਜਿੰਨ੍ਹਾਂ ਨੂੰ ਜਲਦੀ ਹੀ ਵਾਪਸ ਸਾਬਕਾ ਆਈਜੀ ਨੂੰ ਦਿਵਾਇਆ ਜਾਵੇਗਾ। ਇਸੇ ਤਰ੍ਹਾਂ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਸ ਠੱਗੀ ਦੇ ਸਾਰੇ ਗੈਂਗ ਨੂੰ ਦੁਬਈ ਤੋਂ ਬੈਠਾ ਕਿੰਗਪਿੰਨ ਚਲਾ ਰਿਹਾ।
ਉਨ੍ਹਾਂ ਦਸਿਆ ਕਿ ਇਸ ਗਿਰੋਹ ਦੇ ਵੱਲੋਂ ਇਕੱਲੇ ਸਾਬਕਾ ਪੁਲਿਸ ਅਫ਼ਸਰ ਨਾਲ ਹੀ ਨਹੀਂ,ਬਲਕਿ ਹੋਰਨਾਂ ਲੋਕਾਂ ਨਾਲ ਵੀ ਠੱਗੀਆਂ ਮਾਰਨ ਬਾਰੇ ਪਤਾ ਚੱਲਿਆ, ਜਿਸਦੇ ਚੱਲਦੇ ਜਲਦੀ ਹੀ ਇਸ ਗਿਰੋਹ ਨੂੰ ਬੇਨਕਾਬ ਕਰਕੇ ਹਿਰਾਸਤ ਵਿਚ ਲਿਆ ਜਾਵੇਗਾ। ਜਿਕਰਯੋਗ ਹੈ ਕਿ ਕਰੀਬ ਸਾਢੇ ਅੱਠ ਕਰੋੜ ਦੀ ਠੱਗੀ ਦਾ ਸ਼ਿਕਾਰ ਹੋਏ ਸਾਬਕਾ ਆਈ ਜੀ ਚਾਹਲ ਵੱਲੋਂ ਖੁਦਕਸ਼ੀ ਤੋਂ ਪਹਿਲਾਂ ਇੱਕ 12 ਪੰਨਿਆਂ ਦਾ ਨੋਟ ਵੀ ਲਿਖਿਆ ਗਿਆ ਸੀ, ਜਿਸ ਵਿਚ ਉਸਨੈ ਆਪਣੇ ਨਾਲ ਹੋਈ ਸਾਰੀ ਠੱਗੀ ਦਾ ਵੇਰਵਿਆਂ ਦਿੰਦਿਆਂ ਇਨਸਾਫ਼ ਦੀ ਮੰਗ ਕੀਤੀ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













