👉ਆਡੀਓ ਜਾਰੀ ਕਰਕੇ ਕਿਹਾ ਕਿ ਉਸਦਾ ਨਾਮ ਗਲਤ ਵਰਤਿਆ ਜਾ ਰਿਹਾ
Moga News: ਪਿਛਲੇ ਕੁਝ ਦਿਨਾਂ ਤੋਂ ਵੱਖ ਵੱਖ ਮੀਡੀਆ ਪਲੇਟਫਾਰਮਾਂ ਉੱਪਰ ਮੋਗਾ ਜਿਲੇ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਨੂੰ ਇੱਕ ਪਾਕਿਸਤਾਨੀ ਗੈਂਗਸਟਰ ਵੱਲੋਂ ਧਮਕੀਆਂ ਦੇਣ ਦਾ ਮਾਮਲਾ ਚਰਚਾ ਵਿੱਚ ਚੱਲਿਆ ਆ ਰਿਹਾ। ਕਮਲਜੀਤ ਬਰਾੜ ਨੇ ਦਾਅਵਾ ਕੀਤਾ ਸੀ ਕਿ 23 ਦਸੰਬਰ ਦੇ ਦੁਪਹਿਰ ਉਸ ਨੂੰ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਵੱਲੋਂ ਇੱਕ ਧਮਕੀ ਭਰੀ ਕਾਲ ਕੀਤੀ ਗਈ ਸੀ, ਜਿਸਦੇ ਵਿੱਚ ਉਸਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ। ਉਹਨਾਂ ਦਾਅਵਾ ਕੀਤਾ ਸੀ ਕਿ ਵਟਸਐਪ ‘ਤੇ ਆਈ ਇਸ ਕਾਲ ਦਾ ਰਿਕਾਰਡ ਉਸਦੇ ਵੱਲੋਂ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਉਹਨਾਂ ਇਸ ਧਮਕੀ ਭਰੀ ਕਾਲ ਦੇ ਪਿੱਛੇ ਕਿਸੇ ਹੋਰ ਆਗੂ ਦਾ ਹੱਥ ਹੋਣ ਦਾ ਵੀ ਖਦਸ਼ਾ ਜਤਾਇਆ ਸੀ।
ਇਹ ਵੀ ਪੜ੍ਹੋ 328 ਪਾਵਨ ਸਰੂਪਾਂ ਦਾ ਮਾਮਲਾ; ਪੁਲਿਸ ਨੇ ਗਿਰਫਤਾਰ ਸਤਿੰਦਰ ਕੋਹਲੀ ਨੂੰ ਦੇਰ ਰਾਤ ਅਦਾਲਤ ਵਿੱਚ ਕੀਤਾ ਪੇਸ਼
ਪ੍ਰੰਤੂ ਹੁਣ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੀ ਇੱਕ ਕਥਿਤ ਆਡੀਓ ਕਾਲ ( ਅਦਾਰਾ ਪੰਜਾਬੀ ਖਬਰਸਾਰ ਇਸ ਆਡੀਓ ਦੇ ਤੱਥਾਂ ਦੀ ਪੁਸ਼ਟੀ ਨਹੀਂ ਕਰਦਾ) ਚਰਚਾ ਵਿਚ ਚੱਲ ਰਹੀ ਹੈ। ਭੱਟੀ ਨੇ ਕਿਹਾ ਹੈ ਕਿ ਉਸਦਾ ਕਮਲਜੀਤ ਨਾਂ ਦੇ ਬੰਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾ ਹੀ ਉਸਦੇ ਨਾਲ ਕੋਈ ਰੰਜਿਸ਼ ਹੈ ਜਿਸ ਦੇ ਚਲਦੇ ਉਸ ਨੂੰ ਕਾਲ ਕਿਉਂ ਕਰੇਗਾ। ਭੱਟੀ ਨੇ ਆਪਣੀ ਆਡੀਓ ਵਿੱਚ ਦਾਅਵਾ ਕੀਤਾ ਹੈ ਕਿ ਇਸ ਬੰਦੇ ਨੇ ਪੁਲਿਸ ਸੁਰੱਖਿਆ ਲੈਣ ਦੇ ਲਈ ਖੁਦ ਹੀ ਉਸ ਦਾ ਨਾਮ ਲੈ ਕੇ ਝੂਠੀ ਕਾਲ ਕਰਵਾਈ ਲੱਗਦੀ ਹੈ। ਸ਼ਹਿਜ਼ਾਦ ਭੱਟੀ ਮੁਤਾਬਕ ਉਸ ਦੇ ਕੋਲ ਇਨਾਂ ਸਮਾਂ ਹੀ ਨਹੀਂ ਕਿ ਉਹ ਬੇਫਜੂਲ ਦੀਆਂ ਕਾਲਾਂ ਕਰੇ। ਉਸ ਨੇ ਇਸ ਮਾਮਲੇ ਨਾਲੋਂ ਆਪਣੇ ਆਪ ਨੂੰ ਵੱਖ ਕਰਦਿਆ ਆਪਣਾ ਨਾਮ ਵਰਤਣ ਵਾਲਿਆਂ ਨੂੰ ਬਾਜ਼ ਆਉਣ ਲਈ ਵੀ ਕਿਹਾ ਹੈ।
ਇਹ ਵੀ ਪੜ੍ਹੋ ਵੱਡੀ ਖ਼ਬਰ; ਨਵੇਂ ਸਾਲ ਵਾਲੇ ਦਿਨ 30,000 ਰੁਪਏ ਦੀ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਉਧਰ, ਇਸ ਮਾਮਲੇ ਵਿਚ ਜਦ ਡੀਐਸਪੀ ਬਾਘਾਪੁਰਾਣਾ ਦਲਬੀਰ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਸਿਆ ਕਿ ਕਮਲਜੀਤ ਸਿੰਘ ਬਰਾੜ ਨੇ ਕੁੱਝ ਦਿਨ ਪਹਿਲਾਂ ਖੁਦ ਨੂੰ ਧਮਕੀ ਆਉਣ ਦੀ ਇੱਕ ਸ਼ਿਕਾਇਤ ਦਿੱਤੀ ਸੀ। ਉਸ ਸਿਕਾਇਤ ਨਾਲ ਸੌਂਪੀ ਆਡੀਓ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਪਰਚਾ ਦਰਜ਼ ਕਰਨ ਲਈ ਸਿਕਾਇਤਕਰਤਾ ਨੂੰ ਬੁਲਾਇਆ ਵੀ ਗਿਆ ਸੀ ਪ੍ਰੰਤੂ ਉਹ ਹਾਲੇ ਤੱਕ ਆਪਣੇ ਬਿਆਨ ਦਰਜ਼ ਕਰਵਾਉਣ ਨਹੀਂ ਆਏ। ਡੀਐਸਪੀ ਨੇ ਦਾਅਵਾ ਕੀਤਾ ਕਿ ਜਲਦੀ ਹੀ ਤੱਥਾਂ ਨੂੰ ਸਾਹਮਣੇ ਲਿਆਂਦਾ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













