Bathinda News: ਪਿਛਲੇ ਕਰੀਬ ਦੋ ਮਹੀਨਿਆਂ ਤੋਂ ਬਠਿੰਡਾ ‘ਚ ਇੱਕ ਪ੍ਰਾਈਵੇਟ ਹਸਪਤਾਲ ਵਿਚ ਨਵਜੰਮਾ ਬੱਚਾ ਬਦਲਣ ਦਾ ਮਾਮਲਾ ਚਰਚਾ ਵਿਚ ਬਣਿਆ ਹੋਇਆ ਹੈ। ਇਸ ਮਾਮਲੇ ਵਿਚ ਥਾਣਾ ਸਿਵਲ ਲਾਈਨਜ਼ ਦੀ ਪੁਲਿਸ ਨੇ ਬੱਚੀ ਦੇ ਕਥਿਤ ਪਿਤਾ ਸਿਵਰਾਜ਼ ਸਿੰਘ ਦੇ ਬਿਆਨਾਂ ਉੱਪਰ ਪਹਿਲਾਂ ਹੀ ਬਠਿੰਡਾ ਦੇ ਸਟੇਡੀਅਮ ਕੋਲ ਸਥਿਤ ਸਿਟੀ ਹਸਪਤਾਲ ਦੀ ਮਹਿਲਾ ਡਾਕਟਰ ਵਿਰੁਧ ਪਰਚਾ ਦਰਜ਼ ਕੀਤਾ ਜਾ ਚੁੱਕਿਆ ਹੈ। ਹੁਣ ਦੁੱਧ ਤੇ ਪਾਣੀ ਦਾ ਨਿਤਾਰਾ ਕਰਨ ਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਹਸਪਤਾਲ ਦੁਆਰਾ ਪ੍ਰਵਾਰ ਨੂੰ ਸੌਂਪੀ ਬੱਚੀ ਦਾ ਭਲਕੇ ਬਠਿੰਡਾ ਦੇ ਸਿਵਲ ਹਸਪਤਾਲ ਵਿਚ DNA ਟੈਸਟ ਕਰਵਾਇਆ ਜਾ ਰਿਹਾ।
ਇਹ ਵੀ ਪੜ੍ਹੋ ਨੌਕਰ ਹੀ ਨਿਕਲਿਆ AAG ਦੀ ਪਤਨੀ ਦਾ ਕਾ+ਤ+ਲ; ਇਸ ਤਰ੍ਹਾਂ ਵਾਰਦਾਤ ਨੂੰ ਦਿੱਤਾ ਅੰਜ਼ਾਮ
ਪੁਲਿਸ ਅਧਿਕਾਰੀਆਂ ਮੁਤਾਬਕ ਨਵਜੰਮੇ ਬੱਚੇ ਦੇ ਮਾਪਿਆਂ ਨੇ ਉਕਤ ਹਸਪਤਾਲ ਉੱਪਰ ਆਪਣੇ ਬੱਚੇ ਨੂੰ ਬਦਲਣ ਦਾ ਦੋਸ਼ ਲਗਾਇਆ ਹੈ। ਜੀਤੋ ਕੌਰ ਪਤਨੀ ਸ਼ਿਵਰਾਜ ਸਿੰਘ ਵਾਸੀ ਪਿੰਡ ਜੋਗੇਵਾਲਾ ਹਰਿਆਣਾ ਦੀ ਕੁੱਖੋਂ ਸਿਟੀ ਹਸਪਤਾਲ ਵਿਚ 13 ਅਕਤੂਬਰ 2025 ਨੂੰ ਇੱਕ ਬੱਚੇ ਨੇ ਜਨਮ ਲਿਆ ਸੀ। ਬੱਚੇ ਦੇ ਮਾਪਿਆਂ ਨੇ ਦੋਸ਼ ਲਗਾਇਆ ਸੀ ਕਿ ਬੱਚੇ ਦੇ ਜਨਮ ਤੋਂ ਬਾਅਦ ਡਾਕਟਰ ਨੇ ਲੜਕਾ ਜੰਮਣ ਬਾਰੇ ਦਸਿਆ ਸੀ। ਇਸ ਦੌਰਾਨ ਬੱਚੇ ਦੀ ਸਿਹਤ ਖਰਾਬ ਹੋ ਗਈ, ਜਿਸਤੋਂ ਬਾਅਦ ਉਸਨੂੰ ਬਜ਼ਾਜ ਹਸਪਤਾਲ ਵਿਚ ਭੇਜਿਆ ਗਿਆ।
ਇਹ ਵੀ ਪੜ੍ਹੋ Ex MLA ਦੇ ਪੁੱਤਰ ਨੂੰ ਧਮਕੀ ਦੇ ਮਾਮਲੇ ‘ਚ ਹੁਣ ਪਾਕਿਸਤਾਨੀ ਡੋਨ ਦੀ ਆਡੀਓ ਚਰਚਾ ‘ਚ !
ਪ੍ਰਵਾਰ ਦੇ ਦੋਸ਼ਾਂ ਮੁਤਾਬਕ ਜਦ ਬੱਚੇ ਨੂੰ ਲਿਜਾਇਆ ਗਿਆ ਤਾਂ ਉਸ ਮੌਕੇ ਭਰੇ ਗਏ ਫ਼ਾਰਮ ਵਿਚ ਲੜਕਾ ਲਿਖਿਆ ਗਿਆ ਪ੍ਰੰਤੂ ਬਜ਼ਾਜ ਹਸਪਤਾਲ ਵੱਲੋਂ ਭਰੇ ਫ਼ਾਰਮ ਵਿਚ ਲੜਕੀ ਲਿਖਿਆ ਹੋਇਆ ਸੀ। ਇਸਤੋਂ ਇਲਾਵਾ ਦੋਨਾਂ ਹਸਪਤਾਲਾਂ ਵਿਚ ਬੱਚੇ ਦੇ ਭਾਰ ਵਿਚ ਅੰਤਰ ਦਿਖਾਇਆ ਹੈ, ਜਿਸਦੇ ਚੱਲਦੇ ਇਹ ਪੂਰਾ ਸ਼ੱਕੀ ਹੈ। ਪ੍ਰਵਾਰ ਮੁਤਾਬਕ ਹਸਪਤਾਲ ਦੇ ਡਾਕਟਰ ਨੇ ਕਿਸੇ ਲਾਲਚ ਵਸ ਆ ਕੇ ਉਨ੍ਹਾਂ ਦੇ ਨਵਜੰਮੇ ਲੜਕੇ ਨੂੰ ਬਦਲ ਦਿੱਤਾ।ਪੁਲਿਸ ਅਧਿਕਾਰੀਆਂ ਮੁਤਾਬਕ ਸਚਾਈ ਤੱਕ ਪਹੁੰਚਣ ਲਈ ਪ੍ਰਵਾਰ ਨੂੰ ਸੌਂਪੀ ਬੱਚੀ ਦਾ ਡੀਐਨਏ ਟੈਸਟ ਕਰਵਾਇਆ ਜਾ ਰਿਹਾ, ਜਿਸਦੀ ਰੀਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













