Amritsar News: ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮੌਕੇ ਪਾਕਿਸਤਾਨ ਗਈ ਭਾਰਤੀ ਪੰਜਾਬ ਦੀ ਸਿੱਖ ਯਾਤਰੀ ਸਰਬਜੀਤ ਕੌਰ ਉਰਫ ਨੂਰ ਹਸੈਨ ਨੂੰ ਪਾਕਿਸਤਾਨੀ ਪੁਲਿਸ ਨੇ ਉਸਦੇ ਪਤੀ ਸਮੇਤ ਗ੍ਰਿਫਤਾਰ ਕਰਨ ਦੀ ਸੂਚਨਾ ਹੈ। ਮੀਡੀਆ ਵਿੱਚ ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ ਨੂਰ ਹਸੈਨ ਅਤੇ ਉਸਦੇ ਪਤੀ ਨਾਸਰ ਹੁਸੈਨ ਨੂੰ ਸ੍ਰੀ ਨਨਕਾਣਾ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ, ਜਿੱਥੇ ਉਹ ਇੱਕ ਰਿਸ਼ਤੇਦਾਰ ਦੇ ਲੁਕੇ ਹੋਏ ਸਨ। ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਪੁਲਿਸ ਸਟੇਸ਼ਨ ਲਜਾਇਆ ਗਿਆ ਹੈ।
ਇਹ ਵੀ ਪੜ੍ਹੋ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਲਈ ਪੁੱਜੇ
ਦੋਨਾਂ ਦੀ ਗਿਰਫਤਾਰੀ ਤੋਂ ਬਾਅਦ ਹੁਣ ਇਹ ਚਰਚਾਵਾਂ ਤੇਜ਼ ਹੋ ਗਈਆਂ ਹਨ ਕਿ ਜਲਦੀ ਹੀ ਸਰਬਜੀਤ ਕੌਰ ਨੂੰ ਵਾਪਸ ਭਾਰਤ ਭੇਜਿਆ ਜਾ ਸਕਦਾ ਹੈ । ਜ਼ਿਕਰਯੋਗ ਹੈ ਕਿ ਨਵੰਬਰ 2025 ਦੇ ਵਿੱਚ ਭਾਰਤ ਤੋਂ ਪਾਕਿਸਤਾਨ ਗੁਰਪੂਰਬ ਮਨਾਉਣ ਗਏ ਸਿੱਖ ਜਥੇ ਦੇ ਵਿੱਚ ਸ਼ਾਮਿਲ ਸਰਬਜੀਤ ਕੌਰ ਨੇ ਨਨਕਾਣਾ ਸਾਹਿਬ ਪੁੱਜਦੇ ਹੀ ਉਥੋਂ ਦੇ ਇੱਕ ਵਾਸ਼ਿੰਦੇ ਨੂਰ ਹਸੈਨ ਦੇ ਨਾਲ ਇਸਲਾਮ ਕਬੂਲ ਕਰਕੇ ਨਿਕਾਹ ਕਰਵਾ ਲਿਆ ਸੀ। ਇਹ ਘਟਨਾ ਦੋਨਾਂ ਦੇਸ਼ਾਂ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀ ਸੀ ।
ਇਹ ਵੀ ਪੜ੍ਹੋ ਨਾਮੀਂ ਪ੍ਰਾਈਵੇਟ ਹਸਪਤਾਲ ਦੇ 4 ਡਾਕਟਰਾਂ ਵਿਰੁਧ ਪਰਚਾ ਦਰਜ਼, ਜਾਣੋਂ ਮਾਮਲਾ
ਜਿਸ ਤੋਂ ਬਾਅਦ ਸਰਬਜੀਤ ਕੌਰ ਉਰਫ ਨੂਰ ਹੁਸੈਨ ਅਤੇ ਉਸਦੇ ਪਤੀ ਨਾਸੂਰ ਹੂਸੈਨ ਲਾਹੌਰ ਹਾਈਕੋਰਟ ਦੇ ਵਿੱਚ ਆਪਣੇ ਨਿਕਾਹ ਦੇ ਦਸਤਾਵੇਜ ਲਾ ਕੇ ਪਾਕਿਸਤਾਨ ਵਿੱਚ ਰਹਿਣ ਦਾ ਹੱਕ ਮੰਗਿਆ ਸੀ। ਇਸ ਦੌਰਾਨ ਅੰਤਰਰਾਸ਼ਟਰੀ ਦਬਾਅ ਵਧਿਆ, ਜਿਸਤੋਂ ਬਾਅਦ ਪਾਕਿਸਤਾਨੀ ਪੰਜਾਬ ਦੀ ਪੁਲਿਸ ਵੱਲੋਂ ਵੀ ਦੋਨਾਂ ਦਾ ਪਿੱਛਾ ਕੀਤਾ ਗਿਆ। ਪ੍ਰੰਤੂ ਰੂਪੋਸ਼ ਹੋਣ ਕਾਰਨ ਉਹ ਹਾਲੇ ਤੱਕ ਮਿਲ ਨਹੀਂ ਸਕੇ ਸਨ।
ਇਹ ਵੀ ਪੜ੍ਹੋ ਕਰ ਲਓ ਘਿਓ ਨੂੰ ਭਾਂਡਾ; Giddarbaha ਦੇ ਨਸ਼ਾ ਛੁਡਾਓ ਕੇਂਦਰ ਵਿਚੋਂ ਹਜ਼ਾਰਾਂ ਗੋਲੀਆਂ ਚੋਰੀ
ਜਿਕਰਯੋਗ ਹੈ ਕਿ ਕਪੂਰਥਲਾ ਜਿਲੇ ਨਾਲ ਸੰਬੰਧਿਤ ਸਰਬਜੀਤ ਕੌਰ ਇੱਕ ਤਲਾਕਸ਼ੁਦਾ ਮਹਿਲਾ ਦੱਸੀ ਜਾ ਰਹੀ ਹੈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਜਥੇ ਵਿੱਚ ਸ਼ਾਮਿਲ ਹੋ ਕੇ ਪਾਕਿਸਤਾਨ ਪੁੱਜੀ ਸੀ। ਦੋਨਾਂ ਦੀ ਲਾਹੌਰ ਹਾਈਕੋਰਟ ਵਿੱਚ ਇੱਕ ਵਕੀਲ ਦੇ ਚੈਂਬਰ ‘ਚ ਵੀਡੀਓ ਵੀ ਕਾਫੀ ਚਰਚਿਤ ਹੋਈ ਸੀ ਜਿਸ ਦੇ ਵਿੱਚ ਉਸਦੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਦੋਨੋਂ ਪਿਛਲੇ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ ਅਤੇ ਆਪਣੀ ਮਰਜ਼ੀ ਨਾਲ ਉਹਨਾਂ ਵੱਲੋਂ ਵਿਆਹ ਕਰਵਾਇਆ ਗਿਆ ਹੈ।





