Bathinda ‘ਚ ਆਪ ਆਗੂ ਵਿਰੁਧ ਵਿਜੀਲੈਂਸ ਵੱਲੋਂ ਭ੍ਰਿਸਟਾਚਾਰ ਦਾ ਪਰਚਾ ਦਰਜ਼,ਗ੍ਰਿਫਤਾਰੀ ਕਿਸੇ ਵੇਲੇ ਵੀ ਸੰਭਵ

Date:

spot_img

Bathinda News: Bathinda ਦੀ ਵਿਜੀਲੈਂਸ ਬਿਊਰੋ ਨੇ ਜ਼ਿਲ੍ਹੇ ਦੇ ਬਹੁਚਰਚਿਤ ਕੇਸ ਦੇ ਵਿਚ ਇੱਕ ਮਹਿਲਾ ਆਗੂ ਵਿਰੁਧ ਭ੍ਰਿਸ਼ਟਾਚਾਰ ਦਾ ਪਰਚਾ ਦਰਜ਼ ਕੀਤਾ ਹੈ। ਸੂਤਰਾਂ ਮੁਤਾਬਕ ਉਕਤ ਮਹਿਲਾ ਆਗੂ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿਚ ਵਿਜੀਲੈਂਸ ਕੋਲ ਜਤਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਸਿਕਾਇਤ ਦਿੱਤੀ ਸੀ, ਜਿਸਦੇ ਵਿਚ ਉਸਨੇ ਤਤਕਾਲੀ ਆਪ ਦੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸਤਵੀਰ ਕੌਰ (ਮੌਜੂਦਾ ਸਰਪੰਚ ਕਾਲਝਰਾਣੀ) ਅਤੇ ਇੱਕ ਸੂਬਾ ਪੱਧਰੀ ਚੇਅਰਮੈਨ ਉੱਪਰ ਗੰਭੀਰ ਦੋਸ਼ ਲਗਾਏ ਸਨ। ਹਾਲਾਂਕਿ ਬਾਅਦ ਵਿਚ ਉਸਨੂੰ ਮਹਿਲਾ ਵਿੰਗ ਦੀ ਪ੍ਰਧਾਨਗੀ ਤੋਂ ਉਤਾਰ ਦਿੱਤਾ ਸੀ।

ਇਹ ਵੀ ਪੜ੍ਹੋ ਸਿੱਧੂ ਮੂਸੇਵਾਲਾ ਵਾਂਗ ਅੱਜ ਤੜਕਸਾਰ ਬਦਮਾਸ਼ਾਂ ਨੇ ‘ਥਾਰ’ ਵਿਚ ਬੈਠੇ ਆਪ ਆਗੂ ਨੂੰ ਗੋ+ਲੀ+ਆਂ ਨਾਲ ਕੀਤਾ ਛਲਣੀ

ਵਿਜੀਲੈਂਸ ਦੇ ਇੱਕ ਅਧਿਕਾਰੀ ਨੇ ਮੁਕੱਦਮਾ ਦਰਜ਼ ਕਰਨ ਦੀ ਪੁਸ਼ਟੀ ਕਰਦਿਆਂ ਦਸਿਆ ਕਿ, ‘‘ ਸਤਵੀਰ ਕੌਰ ਵਿਰੁਧ ਪੀਸੀ ਐਕਟ 1988 ਦੀ ਧਾਰਾ 7-ਏ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ ਜਦਕਿ ਚੇਅਰਮੈਨ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।” ਦਸਿਆ ਜਾ ਰਿਹਾ ਕਿ ਇਸ ਮੁਕੱਦਮੇ ਦੇ ਮੁਦਈ ਜਤਿੰਦਰ ਸਿੰਘ ਵੱਲੋਂ ਨੌਕਰੀ ਲੱਗਣ ਦੇ ਲਈ ਮਹਿਲਾ ਆਗੂ ਸਤਵੀਰ ਕੌਰ ਨਾਲ ਸੰਪਰਕ ਕੀਤਾ ਗਿਆ ਸੀ, ਜਿਸਨੇ 24 ਜੁਲਾਈ 2023 ਨੂੰ ਪੰਜਾਬ ਸਾਬਕਾ ਫ਼ੌਜੀ ਨਿਗਮ ਦੇ ਰਾਹੀਂ ਆਉਟ ਸੋਰਸਿੰਗ ਸਕੀਮ ਦੇ ਵਿਚ ਪੰਜਾਬ ਰਾਜ ਵਣ ਵਿਕਾਸ ਨਿਗਮ ‘ਚ ਬਤੌਰ ਡਰਾਈਵਰ ਭਰਤੀ ਕਰਵਾ ਦਿੱਤਾ ਸੀ।

ਇਹ ਵੀ ਪੜ੍ਹੋ Bathinda ‘ਚ ਜਬਰ ਦੀ ਅੱਤ; ਗਰੀਬ ਦੇ ਪੁੱਤ ਨੂੰ ਗੰਨਾ ਪੁੱਟਣਾ ਮਹਿੰਗਾ ਪਿਆ,ਪਿਉ-ਪੁੱਤ ਨੇ ਖੇਤ ‘ਚ ਕੁੱਟ-ਕੁੱਟ ਕੇ ਮਾਰਿਆ

ਦੋਸ਼ਾਂ ਮੁਤਾਬਕ ਇਸਦ ਬਦਲੇ ਜੰਗਲਾਤ ਨਿਗਮ ਦੇ ਚੇਅਰਮੈਨ ਰਾਕੇਸ਼ ਪੁਰੀ ਅਤੇ ਮਹਿਲਾ ਆਗੂ ਸਤਵੀਰ ਕੌਰ ਵੱਲੋਂ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਤੇ ਬਾਅਦ ਵਿਚ 8500 ਰੁਪਏ ਪ੍ਰਤੀ ਮਹੀਨਾ ‘ਤੇ ਗੱਲ ਸੈਟਲ ਹੋਈ। ਪ੍ਰੰਤੂ ਬਾਅਦ ਵਿਚ ਜਦ ਉਸਦੇ ਵੱਲੋਂ ਇਹ ਪੈਸੇ ਦੇਣ ਤੋਂ ਇੰਨਕਾਰ ਕਰ ਦਿੱਤਾ ਗਿਆ ਤਾਂ ਉਸਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਪਰ ਇਸ ਦੌਰਾਨ ਤਨਖਾਹ ਵਿਚੋਂ ਰਿਸ਼ਵਤ ਦੇ ਪੈਸੇ ਮੰਗਣ ਦੀਆਂ ਆਡੀਓ ਅਤੇ ਵੀਡੀਓ ਜਤਿੰਦਰ ਸਿੰਘ ਵੱਲੋਂ ਸਬੂਤ ਵਜੋਂ ਬਣਾ ਲਈਆਂ ਗਈਆਂ। ਜਿਸਦੇ ਆਧਾਰ ‘ਤੇ ਹੁਣ ਇਹ ਪਰਚਾ ਦਰਜ਼ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related