Bathinda News: ਪੰਜਾਬ ਦੀ ਉੱਘੀ ਸੰਸਥਾ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਰਜਿ. ਬਠਿੰਡਾ ਵੱਲੋਂ ਆਯੋਜਿਤ ਕੀਤੇ ਜਾ ਰਹੇ 19ਵੇਂ ਵਿਰਾਸਤੀ ਮੇਲੇ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ। 13 ਤੋਂ 15 ਮਾਰਚ 2026 ਤੱਕ ਵਿਰਾਸਤੀ ਪਿੰਡ ਜੈਪਾਲ ਗੜ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖੇ ਚੱਲਣ ਵਾਲੇ ਮੇਲੇ ਸਬੰਧੀ 12 ਮਾਰਚ ਦੀ ਸ਼ਾਮ ਨੂੰ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਤੋਂ ਵਿਰਾਸਤੀ ਜਾਗੋ ਪਿੰਡ ਜੈਪਾਲ ਗੜ੍ਹ ਤੱਕ ਕੱਢੀ ਜਾਵੇਗੀ। ਇਸ ਮੇਲੇ ਦੀਆਂ ਤਿਆਰੀਆਂ ਸਬੰਧੀ ਅੱਜ ਫ਼ਾਊਂਡੇਸ਼ਨ ਦੇ ਅਹੁੱਦੇਦਾਰਾਂ ਦੀ ਪਲੇਠੀ ਮੀਟਿੰਗ ਹੋਈ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਭੋਗ ਪਾਏ ਗਏ।
ਇਹ ਵੀ ਪੜ੍ਹੋ ‘ਛੋਟਾ’ ਥਾਣੇਦਾਰ, ‘ਵੱਡੀ’ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਸੰਸਥਾ ਦੇ ਬਾਨੀ ਭਾਈ ਹਰਵਿੰਦਰ ਸਿੰਘ ਖਾਲਸਾ, ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ ਅਤੇ ਪ੍ਰਧਾਨ ਗੁਰ ਅਵਤਾਰ ਸਿੰਘ ਗੋਗੀ ਨੇ ਦਸਿਆ ਕਿ ਇਸ ਵਾਰ ਜ਼ਿਲਾ ਪ੍ਰਸ਼ਾਸਨ ਵੱਲੋਂ ਮੇਲੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਦੋ ਵੱਡੇ ਪੰਜਾਬੀ ਲੋਕ ਗਾਇਕ ਕਨਵਰ ਗਰੇਵਾਲ ਅਤੇ ਰਣਜੀਤ ਬਾਵਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੰਜਾਬੀ ਗਾਇਕ ਆਪਣੇ ਫਨ ਦਾ ਮੁਜਾਹਰਾ ਕਰਨਗੇ। ਵਿਰਾਸਤੀ ਪਿੰਡ ਵਿੱਚ ਨਾਟਕ, ਘੋਲ ਖੇਡਾਂ ,ਗਿੱਧਾ ਭੰਗੜਾ ਅਤੇ ਪੰਜਾਬੀ ਸੱਭਿਆਚਾਰ ਦੀਆਂ ਵਨਗੀਆਂ ਪੇਸ਼ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ ਕਾਲਜ਼ ਦੇ ਕਲਾਸਰੂਮ ‘ਚ ਵਿਦਿਆਰਥਣ ਦੇ ਕ+ਤ+ਲ ਤੋਂ ਬਾਅਦ ਨੌਜਵਾਨ ਵੱਲੋਂ ਆਤਮ+ਹੱਤਿਆ
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਭੰਗੂ, ਡੀਸੀ ਸ਼ਰਮਾ, ਜਗਜੀਤ ਧਨੌਲਾ ,ਬਲਦੇਵ ਸਿੰਘ ਚਹਿਲ, ਨਿਰਮਲ ਸਿੰਘ ਜੰਗੀ ਰਾਣਾ, ਨਰਿੰਦਰ ਪਾਲ ਸਿੰਘ ਵਕੀਲ ,ਸੁਦਰਸ਼ਨ ਸ਼ਰਮਾ, ਗੁਰਤੇਜ ਸਿੰਘ ਫੂਸ ਮੰਡੀ, ਗੁਰਮੀਤ ਸਿੰਘ ਸਿੱਧੂ, ਬਹਾਦਰ ਸਿੰਘ ਪਥਰਾਲਾ, ਰਾਕੇਸ਼ ਕਾਕਾ, ਵਿਨੋਦ ਬੋਦੀ, ਜਸਪ੍ਰੀਤ ਬਰਾੜ, ਪ੍ਰਿੰਸੀਪਲ ਅਵਤਾਰ ਸਿੰਘ, ਸਲੀਮ ਮੁਹੰਮਦ, ਰੁਪਿੰਦਰ ਗੋਦਾਰਾ, ਮੋਹਨ ਸਿੰਘ ਬੀਬੀ ਵਾਲਾ, ਸੁਖਜਿੰਦਰ ਘੁਮਾਣ, ਸੁਖਪਾਲ ਸਿੱਧੂ, ਹਰਮੰਦਰ ਸਿੰਘ ਮਾਸਟਰ, ਸੰਦੀਪ ਸਿੰਘ , ਬਲਦੇਵ ਸਿੰਘ ਮਲੋਟ ,ਰਾਜ ਕੁਮਾਰ ਸ਼ਰਮਾ, ਮਦਨ ਲਾਲ, ਜਗਜੀਤ ਸਿੰਘ ਮਠਾੜੂ, ਗੁਰਜੀਤ ਸਿੰਘ,ਜਸਪਾਲ ਸਿੰਘ ਭੋਖੜਾ, ਗੁਰਦਾਸ ਕਲਿਆਣ, ਗੁਰਨਾਮ ਸਿੰਘ ਘੋੜਿਆਂ ਵਾਲਾ, ਸੁਰਿੰਦਰ ਕੌਰ ਬਰਾੜ, ਗੁਰਪ੍ਰੀਤ ਕੌਰ ਸਿੱਧੂ, ਬੀਬੀ ਗੁਰਦੀਪ ਕੌਰ, ਰਾਜਦੇਵ ਕੌਰ ਮੋਹਣੀ, ਬੀਬੀ ਗੁਰਬਖਸ਼ ਕੌਰ, ਹਰਪਿੰਦਰ ਕੌਰ ਬਰਾੜ, ਮਲਕੀਤ ਕੌਰ, ਪਰਮਜੀਤ ਕੌਰ ਟੀਚਰ, ਰੀਤੂ ਚੌਧਰੀ, ਦਰਸ਼ਨ ਕੌਰ, ਕੰਵਰਜੀਤ ਕੌਰ ਰਾਮਗੜੀਆ, ਸੁਰਜੀਤ ਕੌਰ, ਰਮਨ ਸੇਖੋ, ਸਿੰਦਰਪਾਲ ਕੌਰ ਕਾਨੂੰਗੋ, ਪਿੰਕੀ ਬਰਾੜ, ਸਰਬਜੀਤ ਕੌਰ ਢਿੱਲੋ, ਪਰਮਜੀਤ ਕੌਰ ਘਮਾਣ ਆਦਿ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





