Bathinda News: Kamal Bhabhi murder case; ਸੋਸ਼ਲ ਮੀਡੀਆ ਇੰਫਲੂਐਂਸਰ ਕਮਲ ਭਾਬੀ ਉਰਫ਼ ਕੰਚਨ ਤਿਵਾੜੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਬਣਾਏ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਹੁਣ ਅਦਾਲਤ ਨੇ ਭਗੌੜਾ (ਪ੍ਰੋਕਲੇਮਡ ਆਫੈਂਡਰ) ਕਰਾਰ ਦੇ ਦਿੱਤਾ ਹੈ। ਇਸ ਸਬੰਧ ਵਿਚ ਪੁਲਿਸ ਵੱਲੋਂ ਮਹਿਰੋਂ ਨੂੰ ਭਗੋੜਾ ਐਲਾਨਣ ਦੇ ਲਈ ਪਿਛਲੇ ਦਿਨੀਂ ਅਦਾਲਤ ਵਿਚ ਅਰਜ਼ੀ ਦਿੱਤੀ ਸੀ, ਜਿਸਤੋਂ ਬਾਅਦ ਇਹ ਫੈਸਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ AAP MLA ਦੇ ਲੱਗੀ ਗੰਭੀਰ ਸੱਟ, ਲੱਗੇ 24 ਟੰਕੇ
DSP City ਸਰਵਜੀਤ ਸਿੰਘ ਨੇ ਮਹਿਰੋਂ ਨੂੰ ਸੀਜੀਐਮ ਦੀ ਅਦਾਲਤ ਵੱਲੋਂ ਭਗੌੜਾ ਕਰਾਰ ਦੇਣ ਦੀ ਪੁਸ਼ਟੀ ਕਰਦਿਆਂ ਦਸਿਅ ਕਿ, ‘‘ ਹੁਣ ਉਸਨੂੰ ਵਾਪਸ ਦੇਸ ਲਿਆਉਣ ਲਈ ਇੰਟਰਪੋਲ ਰਾਹੀਂ ਉਸਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਵਿੱਚ ਸਹੂਲਤ ਮਿਲੇਗੀ ਅਤੇ ਜਲਦੀ ਹੀ ਕੇਂਦਰੀ ਏਜੰਸੀਆਂ ਦੇ ਨਾਲ ਤਾਲਮੇਲ ਕਰਕੇ ਉਸਨੂੰ ਵਾਪਸ ਲਿਆਂਦਾ ਜਾਵੇਗਾ। ”
ਇਹ ਵੀ ਪੜ੍ਹੋ Bathinda ਦੇ ਨਾਮੀਂ Doctor ਨੇ ਸਾਥੀ ਨਾਲ ਮਿਲਕੇ ਜਿੱਤੀ ਸਟੇਟ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ
ਜਿਕਰਯੋਗ ਹੈ ਕਿ ਲੰਘੀ 9-10 ਜੂਨ 2025 ਦੀ ਰਾਤ ਨੂੰ ਅਸ਼ਲੀਲਤਾ ਫ਼ਲਾਉਣ ਦੇ ਦੋਸ਼ ਲਗਾ ਕੇ ਕਤਲ ਕੀਤੀ ਗਈ ਕਮਲ ਭਾਬੀ ਕਤਲ ਮਾਮਲੇ ਵਿਚ ਥਾਣਾ ਕੈਂਟ ਦੀ ਪੁਲਿਸ ਵੱਲੋਂ ਦਰਜ਼ ਮੁਕੱਦਮੇ ਵਿਚ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਮੁੱਖ ਮਾਸਟਰਮਾਈਡ ਬਣਾਇਆ ਗਿਆ। ਜਦਕਿ ਇਸ ਮਾਮਲੇ ਵਿਚ ਤਿੰਨ ਹੋਰ ਦੋਸ਼ੀਆਂ ਨਿਮਰਜੀਤ ਸਿੰਘ, ਜਸਪ੍ਰੀਤ ਸਿੰਘ ਤੇ ਰਣਜੀਤ ਸਿੰਘ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।
ਇਹ ਵੀ ਪੜ੍ਹੋ ‘ਛੋਟਾ’ ਥਾਣੇਦਾਰ, ‘ਵੱਡੀ’ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਪਹੁੰਚ ਗਿਆ ਸੀ। ਰਣਜੀਤ ਸਿੰਘ ਉਪਰ ਉਸਨੂੰ ਕਤਲ ਤੋਂ ਬਾਅਦ ਏਅਰਪੋਰਟ ‘ਤੇ ਛੱਡਣ ਦੇ ਇਲਜਾਮ ਹਨ, ਨੂੰ 6 ਫਰਵਰੀ ਵਾਲੇ ਦਿਨ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕਮਲ ਭਾਬੀ ਦੀ ਲਾਸ਼ ਭੁੱਚੋ ਰੋਡ ‘ਤੇ ਸਥਿਤ ਆਦੇਸ਼ ਮੈਡੀਕਲ ਕਾਲਜ ਦੀ ਪਾਰਕਿੰਗ ਵਿਚੋਂ ਉਸਦੀ ਹੀ ਕਾਰ ’ਚੋਂ ਬਰਾਮਦ ਹੋਈ ਸੀ, ਜਿਸਨੂੰ ਇੱਕ ਸ਼ੂਟਿੰਗ ਦਾ ਬਹਾਨਾ ਲਗਾ ਕੇ ਮੁਲਜਮਾਂ ਦੇ ਵੱਲੋਂ ਲੁਧਿਆਣਾ ਤੋਂ ਇੱਥੇ ਬੁਲਾਇਆ ਗਿਆ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





