Punjab ਦੇ ਵਿਚ Operation Lotus ਦੀ ਮੁੜ ਚਰਚਾ; AAP MLA ਨੇ ਹਰਿਆਣਾ ਦੇ CM ਵੱਲੋਂ ਮਿਲੀ ਵੱਡੀ ‘ਆਫ਼ਰ’ ਦਾ ਕੀਤਾ ਖੁਲਾਸਾ

Date:

spot_img

Sangrur/Chandigarh News: ਪੰਜਾਬ ਦੇ ਵਿਚ ਸਾਲ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘Operation Lotus’ ਦੀ ਮੁੜ ਚਰਚਾ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਉੱਪਰ ਪੰਜਾਬ ਵਿੱਚ ਮੁੜ Operation Lotus (ਆਪ੍ਰੇਸ਼ਨ ਲੋਟਸ) ਦਾ ਪਾਰਟ 2 ਚਲਾਉਣ ਦਾ ਦੋਸ਼ ਲਗਾਇਆ ਹੈ। ਆਪ ਦੇ ਬੁਲਾਰੇ ਬਲਤੇਜ ਪੰਨੂ ਅਤੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਇਸਦਾ ਖੁਲਾਸਾ ਕੀਤਾ ਹੈ ਤੇ ਹੁਣ ਇਸ ਅਪ੍ਰਰੇਸ਼ਨ ਦਾ ਮੁੱਖ ਸੂਤਰਧਾਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਦਸਿਆ ਹੈ।

ਇਹ ਵੀ ਪੜ੍ਹੋ ਲੁਧਿਆਣਾ ਦਾ ਕਾਰੋਬਾਰੀ 9 ਕਰੋੜ ਰੁਪਏ ਦੇ ਘੁਟਾਲੇ ਵਿੱਚ ਗ੍ਰਿਫ਼ਤਾਰ

ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਦਾਅਵਾ ਕੀਤਾ ਹੈ ਕਿ,‘‘ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਉਨ੍ਹਾਂ ਨੂੰ ਭਾਜਪਾ ਵਿਚ ਆਉਣ ਬਦਲੇ ਸੰਗਰੂਰ ਤੋਂ ਟਿਕਟ ਦੇਣ ਅਤੇ ਹੋਰ ਮੰਗ ਪੂਰੀ ਕਰਨ ਦੀ ਆਫ਼ਰ ਦਿੱਤੀ ਸੀ। ” ਵਿਧਾਇਕਾ ਨੇ ਕਿਹਾ ਕਿ, ਪੰਜਾਬ ਵਿਚ ਸਰਗਰਮ ਦਿਖਾਈ ਦੇ ਰਹੇ ਹਰਿਆਣਾ ਦੇ ਭਾਜਪਾਈ ਮੁੱਖ ਮੰਤਰੀ ਸ਼੍ਰੀ ਸੈਣੀ ਨੇ ਆਪਣੇ ਕਿਸੇ ਸੂਤਰਧਾਰ ਦੇ ਰਾਹੀਂ ਉਸਨੂੰ ਇਹ ਆਫ਼ਰ ਭੇਜੀ ਸੀ ਤੇ ਨਾਲ ਹੀ ਮੁੱਖ ਮੰਤਰੀ ਨਾਲ ਬੰਦ ਕਮਰਾ ਮੀਟਿੰਗ ਕਰਵਾਉਣ ਦਾ ਵੀ ਪ੍ਰਸਤਾਵ ਰੱਖਿਆ ਸੀ।

ਇਹ ਵੀ ਪੜ੍ਹੋ Bathinda ਦੇ ਮਲੋਟ ਰੋਡ ‘ਤੇ ਸੂਟਕੇਸ ‘ਚ ਮਿਲੀ ‘ਮੁਟਿਆਰ’ ਦੀ ਲਾਸ਼ ਦੀ ਹੋਈ ਪਹਿਚਾਣ; ਜਾਣੋਂ ਕਹਾਣੀ

ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਮ ਆਦਮੀ ਪਾਰਟੀ ਦੀ ਵਫ਼ਾਦਾਰ ਸਿਪਾਹੀ ਹੈ ਤੇ ਭਾਜਪਾ ਪੰਜਾਬ ਵਿਚ ਆਪ ਨੂੰ ਤੋੜਣ ਦੇ ਮਨਸੂਬਿਆਂ ਵਿਚ ਕਦੇ ਕਾਮਯਾਬ ਨਹੀਂ ਹੋਵੇਗੀ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਪੰਜਾਬ ਦੇ ਵਿਚ ਭਾਜਪਾ ਉੱਪਰ ਆਪ ਦੇ ਵਿਧਾਇਕਾਂ ਨੂੰ ਤੋੜਣ ਦਾ ਦੋਸ਼ ਲੱਗਿਆ ਸੀ। ਇਸ ਸਬੰਧ ਵਿਚ ਪੁਲਿਸ ਨੂੰ ਵੀ ਸਿਕਾਇਤ ਕੀਤੀ ਗਈ ਸੀ। ਇਸੇ ਤਰ੍ਹਾਂ ਦੀਆਂ ਚਰਚਾਵਾਂ ਦਿੱਲੀ ਦੇ ਵਿਚ ਆਪ ਦੀ ਸਰਕਾਰ ਦੌਰਾਨ ਵੀ ਉੱਠੀਆਂ ਸਨ। ਹਾਲਾਂਕਿ ਹਰ ਵਾਰ ਭਾਜਪਾ ਵੱਲੋਂ ਇਸਦਾ ਸਖ਼ਤੀ ਨਾਲ ਖੰਡਨ ਕੀਤਾ ਜਾਂਦਾ ਰਿਹਾ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

ਯੁੱਧ ਨਸ਼ਿਆ ਵਿਰੁੱਧ : ਬਠਿੰਡਾ ਨੂੰ ਨਸ਼ਾ-ਮੁਕਤ ਬਣਾਉਣ ਲਈ ਹਰ ਵਿਭਾਗ ਨਿਭਾਏ ਸਰਗਰਮ ਭੂਮਿਕਾ, ਮੰਤਰੀ ਗੁਰਮੀਤ ਸਿੰਘ ਖੁੱਡੀਆਂ

👉'ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸਮੀਖਿਆ, ਮੰਤਰੀ ਨੇ ਅਧਿਕਾਰੀਆਂ...

नशे की रोकथाम के लिए ग्रामीण व शहरी क्षेत्रों में बनेगी ज्वाइंट टास्क फोर्स: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...