Bathinda News: ਪੰਜਾਬ ਸਰਕਾਰ ਨੇ ਲੰਮੀ ਉਡੀਕ ਤੋਂ ਬਾਅਦ ਆਖਰਕਾਰ ਸੂਬੇ ਦੀਆਂ 154 ਪੰਚਾਇਤ ਸੰਮਤੀਆਂ ਦੇ ਚੇਅਰਮੈਨਾਂ ਅਤੇ ਉੱਪ ਚੇਅਰਮੈਨਾਂ ਲਈ ਰਾਖਵੇਂਕਰਨ ਦਾ ਐਲਾਨ ਕਰ ਦਿੱਤਾ ਹੈ। ਜਿਸਤੋਂ ਬਾਅਦ ਚੇਅਰਮੈਨੀ ਹਾਸਲ ਕਰਨ ਲਈ ਸਿਆਸੀ ਜੋੜ-ਤੋੜ ਵੀ ਸ਼ੁਰੂ ਹੋ ਗਿਆ ਹੈ। ਬਠਿੰਡਾ ਜ਼ਿਲ੍ਹੇ ’ਚ ਪੈਂਦੀਆਂ ਅੱਠ ਪੰਚਾਇਤ ਸੰਮਤੀਆਂ ਵਿਚੋਂ ਚਾਰ ਵਿਚ ਅਕਾਲੀ ਦਲ ਨੂੰ ਸਪੱਸ਼ਟ ਬਹੁਮਤ ਹੈ ਜਦਕਿ ਬਾਕੀਆਂ ‘ਚ ਰਲਵਾਂ-ਮਿਲਵਾਂ ਹੂੰਗਾਰਾ ਹੈ ਪ੍ਰੰਤੂ ਇੱਥੇ ਵੀ ਅਕਾਲੀ ਦਲ ਟੱਕਰ ਵਿਚ ਹੈ।ਜਦਕਿ ਕਾਂਗਰਸ ਤੇ ਭਾਜਪਾ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ Bathinda ‘ਚ ਐਤਵਾਰ ਨੂੰ ਵਾਪਰੇ ਭਿਆਨਕ ਹਾਦਸੇ ਵਿੱਚ ਪਤਨੀ ਦੀ ਮੌ+ਤ, ਪਤੀ ਤੇ ਭਤੀਜੀ ਗੰਭੀਰ ਜਖਮੀ
ਜੇਕਰ ਰਾਖਵਾਂਕਰਨ ਦੀ ਗੱਲ ਕੀਤੀ ਜਾਵੇ ਤਾਂ ਦੋ ਉੱਪਰ ਐੱਸ ਸੀ (ਪੁਰਸ਼), ਇੱਕ ਉੱਪਰ ਐੱਸ ਸੀ (ਔਰਤ), ਤਿੰਨ ਸੰਮਤੀਆਂ ਵਿਚ ਜਨਰਲ ਵਰਗ ਦੀਆਂ ਔਰਤਾਂ ਅਤੇ 2 ਸੰਮਤੀਆਂ ਦੇ ਚੇਅਰਮੈਨਾਂ ਦੀਆਂ ਕੁਰਸੀਆਂ ਜਨਰਲ ਵਰਗ ਲਈ ਰਾਖਵੀਆਂ ਕੀਤੀਆਂ ਗਈਆਂ ਹਨ। ਇਹ ਦੋਨੋਂ ਸੰਮਤੀਆਂ ਰਾਮਪੁਰਾ ਤੇ ਫ਼ੂਲ ਹਨ। ਇਸੇ ਤਰ੍ਹਾਂ ਐੱਸ ਸੀ (ਪੁਰਸ਼) ਵਰਗ ਲਈ ਮੌੜ ਤੇ ਤਲਵੰਡੀ ਸਾਬੋ, ਐੱਸ ਸੀ (ਔਰਤ) ਲਈ ਨਥਾਣਾ, ਜਨਰਲ ਵਰਗ ਦੀ ਔਰਤ ਲਈ ਬਠਿੰਡਾ, ਸੰਗਤ ਤੇ ਗੋਨਿਆਣਾ ਦੀ ਚੇਅਰਮੈਨੀ ਰੱਖੀ ਗਈ ਹੈ।
ਇਹ ਵੀ ਪੜ੍ਹੋ Bathinda Police ਵੱਲੋਂ ਨਕਲੀ ਪੁਲਿਸ ਵਾਲਾ ਕਾਬੂ, ਵਰਦੀ ਪਾ ਕੇ ਮਾਰ ਰਿਹਾ ਸੀ ਠੱਗੀਆਂ
ਇਸਤੋਂ ਇਲਾਵਾ ਮਾਨਸਾ ਜਿਲ੍ਹੇ ਵਿਚ ਪੈਂਦੀਆਂ ਚਾਰ ਸੰਮਤੀਆਂ ਵਿਚ ਝੁਨੀਰ ਲਈ ਐੱਸ ਸੀ (ਪੁਰਸ਼), ਮਾਨਸਾ ਤੇ ਸਰਦੂਲਗੜ੍ਹ ਵਿਚ ਜਨਰਲ ਵਰਗ (ਮਹਿਲਾ) ਲਈ ਅਤੇ ਬੁਢਲਾਡਾ ਸਮਿਤੀ ਦੀ ਚੇਅਰਮੈਨੀ ਜਨਰਲ ਵਰਗ (ਪੁਰਸ਼) ਲਈ ਰੱਖੀ ਗਈ ਹੈ।ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ ਨੇ ਕਿਹਾ ਕਿ, ਜ਼ਿਲ੍ਹੇ ਵਿਚ ਲੋਕਾਂ ਨੇ ਅਕਾਲੀ ਦਲ ਉੱਪਰ ਭਰੋਸਾ ਜਤਾਇਆ ਹੈ ਤੇ ਵੱਡਾ ਸਮਰਥਨ ਦਿੱਤਾ ਹੈ। ਜਿਸਦੇ ਚੱਲਦੇ ਜਲਦੀ ਹੀ ਲੋਕ ਭਾਵਨਾਵਾਂ ਮੁਤਾਬਕ ਚੇਅਰਮੈਨਾਂ ਤੇ ਉੱਪ ਚੇਅਰਮੈਨਾਂ ਦੇ ਲਈ ਯੋਗ ਵਿਅਕਤੀਆਂ ਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





