spot_img
spot_img

ਜ਼ਿਲ੍ਹਾ ਭਾਸ਼ਾ ਦਫ਼ਤਰ, ਬਠਿੰਡਾ ਵੱਲੋਂ “ਮਾਤ ਭਾਸ਼ਾ ਦੀ ਮਹੱਤਤਾ, ਖ਼ਤਰੇ ਤੇ ਸੰਭਾਵਨਾਵਾਂ” ਵਿਸ਼ੇ ‘ਤੇ ਕਰਵਾਈ ਵਿਚਾਰ ਚਰਚਾ ਦਾ ਸਫ਼ਲ ਆਯੋਜਨ

Date:

spot_img

Bathinda News:ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਬਠਿੰਡਾ ਵੱਲੋਂ ਐਸ.ਐਸ.ਡੀ.ਕਾਲਜ ਆਫ਼ ਐਜੂਕੇਸ਼ਨ, ਬਠਿੰਡਾ ਦੇ ਸਹਿਯੋਗ ਨਾਲ “ਕੌਮਾਂਤਰੀ ਮਾਤ ਭਾਸ਼ਾ ਦਿਵਸ” ਨੂੰ ਸਮਰਪਿਤ “ਵਿਚਾਰ ਚਰਚਾ” ਦਾ ਆਯੋਜਨ ਕੀਤਾ ਗਿਆ। ਇਸ ਵਿਚਾਰ ਚਰਚਾ ਦਾ ਮੁੱਖ ਵਿਸ਼ਾ “ਮਾਤ ਭਾਸ਼ਾ ਦੀ ਮਹੱਤਤਾ, ਖ਼ਤਰੇ ਤੇ ਸੰਭਾਵਨਾਵਾਂ (ਏ.ਆਈ. ਦੌਰ ਦੇ ਪ੍ਰਸੰਗ ਵਿਚ)” ਸੀ। ਇਸ ਚਰਚਾ ਵਿਚ ਮੁੱਖ ਸੁਰ ਭਾਸ਼ਣ ਡਾ. ਬੂਟਾ ਸਿੰਘ ਬਰਾੜ, ਪ੍ਰਸਿੱਧ ਭਾਸ਼ਾ ਵਿਗਿਆਨੀ ਵੱਲੋਂ ਦਿੱਤਾ ਗਿਆ। ਹੋਰ ਵਕਤਿਆਂ ਵਿਚ ਡਾ. ਅਮਨਦੀਪ ਸਿੰਘ, ਮੁਖੀ ਪੰਜਾਬੀ ਵਿਭਾਗ, ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਅਤੇ ਸ਼੍ਰੀ ਦੀਪਕ ਅਜ਼ੀਜ਼, ਸਹਾਇਕ ਪ੍ਰੋਫੈਸਰ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਨੇ ਇਸ ਚਰਚਾ ਨੂੰ ਅੱਗੇ ਵਧਾਇਆ।ਸਮਾਗਮ ਦੀ ਸ਼ੁਰੂਆਤ ਵਿਚ ਆਏ ਵਿਦਵਾਨਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿਣ ਦੀ ਰਸਮ ਕੀਰਤੀ ਕਿਰਪਾਲ, ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਵੱਲੋਂ ਕੀਤੀ ਗਈ। ਉਨ੍ਹਾਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਸਭਨਾਂ ਨੂੰ ਆਪਣੀ ਮਾਤ ਭਾਸ਼ਾ ‘ਤੇ ਮਾਣ ਕਰਨ ਦੇ ਅਹਿਸਾਸ ਨੂੰ ਜੀਵੰਤ ਕਰਨ ਲਈ ਕਿਹਾ। ਉਨ੍ਹਾਂ ਹੋਰ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਮਾਤ ਭਾਸ਼ਾ ਉਹ ਹੈ, ਜਿਸ ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ, ਜਿਸ ਨੂੰ ਸਾਰੀ ਲੋਕਾਈ ਨਤਮਸਤਕ ਹੁੰਦੀ ਹੈ।

ਇਹ ਵੀ ਪੜ੍ਹੋ  ਬਠਿੰਡਾ ਨਗਰ ਨਿਗਮ ਚੋਣਾਂ; ਬਗਾਨੀ ਸ਼ਹਿ ‘ਤੇ ‘ਮੁੱਛਾਂ’ ਮਨਵਾਉਣ ਵਾਲਿਆਂ ਦੇ ‘ਬੁੱਲਾਂ”ਤੇ ਸਿੱਕਰੀ ਆਈ!

ਆਪਣੇ ਮੁੱਖ ਸੁਰ ਭਾਸ਼ਣ ਵਿਚ ਡਾ. ਬੂਟਾ ਸਿੰਘ ਬਰਾੜ ਨੇ 21 ਫਰਵਰੀ ਨੂੰ ਕੌਮਾਂਤਰੀ ਮਾਤ ਭਾਸ਼ਾ ਵਜੋਂ ਮਨਾਉਣ ਦੇ ਇਤਿਹਾਸ ਦੀ ਸਾਂਝ ਪਾਉਂਦਿਆਂ ਆਪਣੀ ਗੱਲਬਾਤ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਤਕਨੀਕ ਦੇ ਵਿਕਾਸ ਨਾਲ ਜਿੱਥੇ ਮਨੁੱਖ ਨੂੰ ਸੁੱਖ-ਸੁਵਿਧਾਵਾਂ ਪ੍ਰਾਪਤ ਹੋਈਆਂ ਹਨ, ਉੱਥੇ ਚੁਣੌਤੀਆਂ ਵੀ ਮਿਲੀਆਂ ਹਨ ਤੇ ਇਨ੍ਹਾਂ ਚੁਣੌਤੀਆਂ ਦਾ ਹੱਲ ਵੀ ਉਸੇ ਤਕਨੀਕ ਵਿਚ ਹੀ ਵਿਦਮਾਨ ਹੁੰਦਾ ਹੈ। ਉਨ੍ਹਾਂ ਹੋਰ ਕਿਹਾ ਕਿ ਜਦ ਤੱਕ ਮਨੁੱਖ ਹੈ, ਭਾਸ਼ਾ ਮਰ ਨਹੀਂ ਸਕਦੀ।ਡਾ. ਅਮਨਦੀਪ ਸਿੰਘ ਨੇ ਭਾਸ਼ਾਵਾਂ ਦੀ ਵਿਭਿੰਨਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਵੇਂ ਜੈਵਿਕ ਵਿਭਿੰਨਤਾ ਜ਼ਰੂਰੀ ਹੈ, ਓਵੇਂ ਹੀ ਭਾਸ਼ਾਈ ਵਿਭਿੰਨਤਾ ਵੀ ਲਾਜ਼ਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਏ.ਆਈ. ਹਾਲੇ ਆਪਣੀ ਬਾਲ-ਅਵਸਥਾ ‘ਚ ਹੈ, ਇਸ ਦੇ ਕੀ ਨਤੀਜੇ ਨਿਕਲਣਗੇ, ਪੁਖਤਾ ਰੂਪ ‘ਚ ਹਾਲੇ ਕੁੱਝ ਕਹਿ ਸਕਣਾ ਸੰਭਵ ਨਹੀਂ ਪਰ ਸਾਨੂੰ ਇਸ ਦੇ ਸਾਕਾਰਾਤਮਕ ਸਿੱਟਿਆਂ ਵੱਲ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਸ਼੍ਰੀ ਦੀਪਕ ਅਜ਼ੀਜ਼ ਨੇ ਕਿਹਾ ਕਿ ਏ.ਆਈ. ਨੂੰ ਲੈ ਕੇ ਉਨ੍ਹਾਂ ਅੱਗੇ ਵੱਡਾ ਸਵਾਲ ਇਹ ਹੈ ਕਿ ਕੀ ਏ. ਆਈ. ਮਾਤ ਭਾਸ਼ਾਵਾਂ ਨੂੰ ਨਿਗਲ ਜਾਵੇਗੀ। ਉਨ੍ਹਾਂ ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕੀ ਸੰਸਾਰ ਵਿਚ ਲੱਗਪਗ 7000 ਭਾਸ਼ਾਵਾਂ ਹਨ ਪਰ ਡਿਜੀਟਲ ਪਲੈਟਫਾਰਮ ‘ਤੇ ਸਿਰਫ਼ 100 ਨਜ਼ਰ ਆਉਂਦੀਆਂ ਹਨ, ਇਹ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ  ਬਠਿੰਡਾ ਨਗਰ ਨਿਗਮ ਦੇ ਰਿਕਾਰਡ ਰੂਮ ਨੂੰ ਅੱਗ ਲੱਗਣ ਦੀ ਘਟਨਾ ਦੇ ਮਾਮਲੇ ‘ਚ ਪੁਲਿਸ ਵੱਲੋਂ ਪਰਚਾ ਦਰਜ਼

ਉਨ੍ਹਾਂ ਮਾਤ ਭਾਸ਼ਾ ਨੂੰ ਗਲੋਬਲ ਪਿੰਡ ਵਿਚ ਆਪਣੀ ਹੋਂਦ ਬਣਾ ਕੇ ਰੱਖਣ ਲਈ ਸੁਝਾਅ ਦਿੱਤਾ ਕਿ ਨੌਜਵਾਨ ਡਿਜੀਟਲ ਮੀਡੀਆ ਦੀ ਵਰਤੋਂ ਰਾਹੀਂ ਮਾਤ ਭਾਸ਼ਾ ਦੇ ਡੇਟਾ ਨੂੰ ਨਿਰੰਤਰ ਅਪਲੋਡ ਕਰਨ ਤਾਂਕਿ ਏ.ਆਈ. ਕੋਲ ਸਾਡੀ ਮਾਤ ਭਾਸ਼ਾ ਦਾ ਅਮੁੱਕ ਖ਼ਜ਼ਾਨਾ ਇਕੱਠਾ ਹੋ ਸਕੇ।ਧੰਨਵਾਦ ਰਸਮ ਅਦਾ ਕਰਦਿਆਂ ਪ੍ਰਿੰਸੀਪਲ (ਡਾ.) ਵਿਮਲਾ ਸਾਹੂ ਨੇ ਕਿਹਾ ਕਿ ਸਾਨੂੰ ਆਪਣੀਆਂ ਜੜਾਂ ਨਾਲ ਜੁੜਨ ਦੀ ਲੋੜ ਹੈ। ਜਿਵੇਂ ਜੜ ਤੋਂ ਬਿਨਾਂ ਦਰੱਖ਼ਤ ਸੁੱਕ-ਸੜ ਜਾਂਦਾ ਹੈ, ਓਵੇਂ ਹੀ ਆਪਣੀ ਮਾਤ ਭਾਸ਼ਾ ਨਾਲੋਂ ਟੁੱਟ ਕੇ ਵਿਅਕਤੀ ਆਪਣੀ ਹੋਂਦ, ਆਪਣੀ ਪਛਾਣ ਗੁਆ ਬੈਠਦਾ ਹੈ।ਸਮਾਗਮ ਦੇ ਮੰਚ ਸੰਚਾਲਨ ਦੀ ਕਾਲਜ ਵੱਲੋਂ ਸ਼ੁਰੂਆਤ ਡਾ. ਮਨਦੀਪ ਕੌਰ, ਪੰਜਾਬੀ ਵਿਭਾਗ, ਐਸ. ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਬਠਿੰਡਾ ਨੇ ਕੀਤੀ ਤੇ ਫੇਰ ਬਾਅਦ ਵਿਚ ਰਸਮੀ ਮੰਚ ਸੰਚਾਲਨ ਦੀ ਭੂਮਿਕਾ ਡਾ. ਸੰਦੀਪ ਸਿੰਘ, ਸਹਾਇਕ ਪ੍ਰੋਫੈਸਰ, ਗੁਰੂਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਬਾਖੂਬੀ ਤੇ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਨਿਭਾਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼, ਵਿਦਿਆਰਥੀ, ਪੱਤਰਕਾਰ ਤੇ ਸਾਹਿਤਕਾਰ ਹਾਜ਼ਰ ਸਨ ਤੇ ਇਹ ਸਮਾਗਮ ਬੇਹੱਦ ਸਫ਼ਲਤਾ ਸਹਿਤ ਸੰਪੰਨ ਹੋਇਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

जमीन से जुड़े सभी काम हों आसान, पारदर्शी और समय पर, यही सरकार का उद्देश्य : मुख्यमंत्री

👉पेपरलेस रजिस्ट्रेशन 2.0 और ऑटो म्यूटेशन व्यवस्था की मुख्यमंत्री...

CM Nayab Singh Saini ने हरियाणा सुपर-100 अभिनंदन कार्यक्रम में की दो बड़ी घोषणाएं

👉बुनियाद योजना के तहत संचालित 103 केंद्रों में 25...