Moga News: Moga CIA ਸਟਾਫ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5 ਪਿਸਟਲ, 06 ਮੈਗਜੀਨ ਅਤੇ 06 ਜਿੰਦਾ ਰੋਂਦ ਬਰਾਮਦ ਕੀਤੇ ਹਨ। ਐਸਐਸਪੀ ਅਜੈ ਗਾਂਧੀ ਨੇ ਇਸ ਸਬੰਧ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਐਸ.ਪੀ (ਆਈ) ਬਾਲ ਕ੍ਰਿਸ਼ਨ ਸਿੰਗਲਾ ਅਤੇ DSP (D) ਮੋਗਾ) ਸੁੱਖਅਮ੍ਰਿਤ ਸਿੰਘ ਦੀ ਸੁਪਰਵੀਜਨ ਹੇਠ CIA ਸਟਾਫ ਦੇ ਇੰਚਾਰਜ਼ ਇੰਸਪੈਕਟਰ ਦਲਜੀਤ ਸਿੰਘ ਬਰਾੜ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵੱਲੋ ਇਹ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ।
ਇਹ ਵੀ ਪੜ੍ਹੋ Mansa ਦੇ ਸਰਦੂਲਗੜ੍ਹ ‘ਚ ਦਿਨ-ਦਿਹਾੜੇ ਗੋ+ਲੀ+ਆਂ ਮਾਰ ਕੇ ਕੀਤੇ ਦੋ ਜਣਿਆਂ ਦਾ ਕੀਤਾ ਕ+ਤ+ਲ
CIA ਸਟਾਫ ਦੇ ASI ਲਵਜੀਤ ਸਿੰਘ ਨੇ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਕਾਰਵਾਈ ਕਰਦਿਆਂ ਲਖਵਿੰਦਰ ਸਿੰਘ ਵਾਸੀ ਰੱਤੋਕੇ ਥਾਣਾ ਖੇਮਕਰਨ ਜਿਲ੍ਹਾ ਤਰਨਤਾਰਨ ਅਤੇ ਨਿਸ਼ਾਨ ਸਿੰਘ ਵਾਸੀ ਲਾਹੋਕੇ ਥਾਣਾ ਸਿਟੀ ਪੱਟੀ ਜਿਲ੍ਹਾ ਤਰਨਤਾਰਨ ਨੂੰ ਮੇਨ ਹਾਈਵੇ ਮੋਗਾ-ਜਲੰਧਰ ‘ਤੇ ਦਿੱਲੀ ਕਲੋਨੀ ਮੋਗਾ ਨੂੰ ਜਾਦੀ ਸੜਕ ਦੇ ਮੋੜ ਉਪਰ ਬਣੇ ਗੇਟ ਕੋਲੋਂ ਕਾਬੂ ਕੀਤਾ ਹੈ। ਮੁੱਢਲੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਕਿ ਮੁਲਜਮ ਲਖਵਿੰਦਰ ਸਿੰਘ ਪਾਕਿਸਤਾਨ ਨਾਲ ਸਬੰਧਤ ਕਿਸੇ ਸਮੱਗਲਰ ਦੇ ਸੰਪਰਕ ਵਿੱਚ ਸੀ ਤੇ ਉਕਤ ਪਿਸਟਲ ਇਸ ਵੱਲੋਂ ਪਾਕਿਸਤਾਨ ਤੋਂ ਮੰਗਵਾਏ ਸਨ ।
ਇਹ ਵੀ ਪੜ੍ਹੋ ਵੱਡੀ ਖ਼ਬਰ; ਸ਼ਰਾਬ ਘੋਟਾਲੇ ‘ਚ ਅਰਵਿੰਦ ਕੇਜ਼ਰੀਵਾਲ ਅਤੇ ਮਨੀਸ਼ ਸਿਸੋਦੀਆ ਅਦਾਲਤ ਵੱਲੋਂ ਬਰੀ
ਇੰਨ੍ਹਾਂ ਵਿਰੁਧ ਮੁਕੱਦਮਾ ਨੰਬਰ 51 ਮਿਤੀ 26.02.2026 ਅ/ਧ 25-54-59 ਅਸਲਾ ਐਕਟ ਥਾਣਾ ਸਿਟੀ ਮੋਗਾ ਵਿਖੇ ਦਰਜ ਕੀਤਾ ਗਿਆ ਹੈ। ਮੁਲਜਮਾਂ ਨੂੰ ਪੁਲਿਸ ਵੱਲੋਂ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ ਤਾਂ ਕਿ ਇਸ ਕੇਸ ਵਿਚ ਹੋਰ ਪੁਛਗਿਛ ਕੀਤੀ ਜਾ ਸਕੇ ਅਤੇ ਇੰਨ੍ਹਾਂ ਕੋਲੋਂ ਬਰਾਮਦ ਹਥਿਆਰਾਂ ਦੇ ਨਾਲ ਕਿਹੜੀਆ-ਕਿਹੜੀਆ ਵਾਰਦਾਤਾ ਕਰਨੀਆ ਸਨ, ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





