Jalandhar News: Jalandhar ਇਲਾਕੇ ‘ਚ ਅੱਜ ਤੜਕਸਾਰ ਇੱਕ ਡਾਕਟਰ ਦੇ ਘਰ ਅੱਗੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ ਰਾਤ ਪੌਣੇ ਦੋ ਵਜੇਂ ਵਾਪਰੀ ਇਹ ਘਟਨਾ ਇੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਸੰਤੋਖਪੁਰ ਇਲਾਕੇ ਵਿਚ ਰਹਿਣ ਵਾਲੇ ਡਾਕਟਰ ਯਸ਼ਪਾਲ ਮੋਗਾ ਵਿਖੇ ਪੋਸਟਡ ਦੱਸੇ ਜਾ ਰਹੇ ਹਨ। ਡਾਕਟਰ ਦੇ ਪ੍ਰਵਾਰ ਦਾ ਮੀਡੀਆ ਨੂੰ ਕਹਿਣਾ ਹੈ ਕਿ ਉਨ੍ਹਾਂ ਦੀ ਨਾਂ ਹੀ ਕਿਸੇ ਨਾਲ ਰੰਜਿਸ਼ ਹੈ ਤੇ ਨਾਂ ਹੀ ਕੋਈ ਫ਼ਿਰੌਤੀ ਲਈ ਕਾਲ ਆਈ ਹੈ। ਇਸਦੇ ਬਾਵਜੂਦ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਇੱਕ ਦਰਜ਼ਨ ਦੇ ਕਰੀਬ ਫ਼ਾਈਰ ਕਰਨ ਦੇ ਮਾਮਲੇ ਦੀ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ Bathinda ‘ਚ ਵਿਜੀਲੈਂਸ ਨੇ ਪਟਵਾਰੀ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਸੀਸੀਟੀਵੀ ਮੁਤਾਬਕ ਮੋਟਰਸਾਈਕਲ ਸਵਾਰ ਰਾਤ 1:40 ਉੱਪਰ ਘਰ ਦੇ ਕਰੀਬ ਪੁੱਜਦੇ ਹਨ। ਪਹਿਲਾਂ ਉਹ ਘਰ ਦੇ ਬਾਹਰ ਖੜੀ ਕਾਰ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸਤੋਂ ਬਾਅਦ ਉਹ ਘਰ ਦੇ ਗੇਟ ਅਤੇ ਅੰਦਰ ਵੱਲ ਫ਼ਾਈਰ ਕਰਦੇ ਹਨ। ਇਸ ਦੌਰਾਨ ਗੋਲੀਆਂ ਦਾ ਖੜਾਕ ਸੁਣ ਕੇ ਡਾਕਟਰ ਦਾ ਪ੍ਰਵਾਰ ਵੀ ਉੱਠ ਖੜਦਾ ਹੈ ਤੇ ਪੁਲਿਸ ਨੂੰ ਸੂਚਿਤ ਕਰਦਾ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪੁੱਜ ਕੇ ਜਾਂਚ ਕਰ ਰਹੇ ਹਨ ਤੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਮੁਲਜਮਾਂ ਦੇ ਆਉਣ ਅਤੇ ਜਾਣ ਦਾ ਰੂਟ ਲੱਭਿਆ ਜਾ ਰਿਹਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





