Monday, May 4, 2026
spot_img
spot_img

Bhucho ਹਲਕੇ ਦੀਆਂ ਗੋਨਿਆਣਾ ਤੇ ਨਥਾਣਾ ਬਲਾਕ ਸੰਮਤੀਆਂ ‘ਤੇ ਵੀ ਹੋਇਆ ਅਕਾਲੀ ਦਲ ਕਾਬਜ਼

Date:

spot_img

Bathinda News:ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਉਹ ਜੋ ਮੰਡੀ ਅਧੀਨ ਪੈਂਦੀਆਂ ਗੋਨਿਆਣਾ ਤੇ ਨਥਾਣਾ ਵਿੱਚ ਬਲਾਕ ਸੰਮਤੀਆਂ ਦੇ ਚੇਅਰਪਰਸਨ ਅਤੇ ਉਪ-ਚੇਅਰਪਰਸਨ ਦੀ ਚੋਣ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਇੱਥੇ ਚੇਅਰਮੈਨ ਅਤੇ ਉਪ ਚੇਅਰਮੈਨ ਦੇ ਅਹੁਦਿਆਂ ਉਪਲ ਸ਼੍ਰੋਮਣੀ ਅਕਾਲੀ ਦਲ ਦੇ ਕਾਬਜ਼ ਹੋਣ ਨਾਲ ਪਾਰਟੀ ਨੇ ਜ਼ਿਲ੍ਹੇ ਵਿੱਚ ਆਪਣੀ ਮਜ਼ਬੂਤ ਪਕੜ ਮੁੜ ਮਜਬੂਤ ਕਰ ਲਈ ਹੈ । ਜਿਸਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਮਿਲੇ ਵੇਰਵੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਜਗਸੀਰ ਸਿੰਘ ਕਲਿਆਣ ਅਤੇ ਕੌਮੀ ਆਗੂ ਬਲਕਾਰ ਸਿੰਘ ਬਰਾੜ ਤੇ ਹਲਕਾ ਇੰਚਾਰਜ ਦਲਜੀਤ ਸਿੰਘ ਗੁਰੂ ਦੀ ਅਗਵਾਈ ਹੇਠ ਅਕਾਲੀ ਦਲ ਨੂੰ ਇਹਨਾਂ ਦੋਨਾਂ ਬਲਾਕ ਸੰਮਤੀਆਂ ਵਿੱਚ ਭਾਰੀ ਬਹੁਮਤ ਮਿਲਿਆ ਸੀ।

ਇਹ ਵੀ ਪੜ੍ਹੋ  ਬਠਿੰਡਾ ਦਿਹਾਤੀ ਹਲਕੇ ‘ਚ ਅਕਾਲੀ ਦਲ ਨੇ ਗੱਡੇ ਝੰਡੇ; ਦੋਨਾਂ ਬਲਾਕਾਂ ‘ਚ ਬਣਾਏ ਆਪਣੇ ਚੇਅਰਮੈਨ ਅਤੇ ਉਪ ਚੇਅਰਮੈਨ

ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਚੇਅਰਮੈਨ ਅਤੇ ਉਪ ਚੇਅਰਮੈਨ ਲਈ ਉਮੀਦਵਾਰ ਨਾਮਜਦ ਕੀਤੇ ਗਏ। ਇਹਨਾਂ ਵਿੱਚ ਬਲਾਕ ਸੰਮਤੀ ਗੋਨਿਆਣਾ ਵਿੱਚ ਸੁਖਜੀਤ ਕੌਰ ਭੋਖੜਾ ਨੂੰ ਚੇਅਰਪਰਸਨ ਅਤੇ ਭੋਲਾ ਸਿੰਘ ਅਬਲੂ ਨੂੰ ਉਪ-ਚੇਅਰਪਰਸਨ ਚੁਣਿਆ ਗਿਆ। ਸੁਖਜੀਤ ਕੌਰ ਭੋਖੜਾ ਜ਼ੋਨ ਜ਼ੋਨ ਤੋਂ ਜਨਰਲ ਵਰਗ ਨਾਲ ਸੰਬੰਧਿਤ ਹਨ, ਜਦਕਿ ਭੋਲਾ ਸਿੰਘ ਅਬਲੂ ਐੱਸਸੀ ਵਰਗ ਨਾਲ ਸਬੰਧ ਰੱਖਦੇ ਹਨ। ਨਥਾਣਾ ਵਿੱਚ ਵੀ ਚੋਣ ਸਰਬਸੰਮਤੀ ਨਾਲ ਹੋਈ, ਜਿੱਥੇ ਅਕਾਲੀ ਦਲ ਦੀ ਬੀਬੀ ਗੁਰਮੇਲ ਕੌਰ (ਭੁੱਚੋ ਕਲਾਂ) ਨੂੰ ਚੇਅਰਪਰਸਨ ਅਤੇ ਬੀਬੀ ਮਨਜੀਤ ਕੌਰ (ਪੂਹਲਾ) ਨੂੰ ਉਪ-ਚੇਅਰਪਰਸਨ ਚੁਣਿਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related