spot_img
spot_img

Haryana Govt ਨੇ ਗੈਰ-ਸੰਚਾਰੀ ਰੋਗਾਂ ਵਿਰੁਧ ਤੇਜ ਕੀਤੇ ਕਦਮ-ਸਿਹਤ ਮੰਤਰੀ ਆਰਤੀ ਸਿੰਘ ਰਾਓ

Date:

spot_img

 👉ਕਿਹਾ-ਸੂਬੇ ਨੂੰ ਗੈਰ-ਸੰਚਾਰੀ ਰੋਗਾਂ ਨਾਲ ਮੁਕਤ ਕਰਨ ਲਈ ਪ੍ਰਤੀਬੱਧ
Haryana News:ਹਰਿਆਣਾ ਦੀ ਸਿਹਤ ਮੰਤਰੀ ਸ੍ਰੀਮਤੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਰਾਜ ਸਰਕਾਰ ਗੈਰ-ਸੰਚਾਰੀ ਰੋਗਾਂ ਜਿਨ੍ਹਾਂ ਵਿੱਚ ਦਿਲ ਸਬੰਧੀ ਬੀਮਾਰੀਆਂ ਵੀ ਸ਼ਾਮਲ ਹਨ ਦੀ ਰੋਕਥਾਮ ਅਤੇ ਕੰਟ੍ਰੋਲ ਲਈ ਵਿਆਪਕ ਪੱਧਰ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟ੍ਰੋਲ ਲਈ ਰਾਸ਼ਟਰੀ ਪ੍ਰੋਗਰਾਮ ਨੂੰ ਰਾਜ ਦੇ ਸਾਰੇ 22 ਜ਼ਿਲ੍ਹਾਂ ਵਿੱਚ ਲਾਗੂ ਕੀਤਾ ਗਿਆ ਹੈ।ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਸ ਪ੍ਰੋਗਰਾਮ ਤਹਿਤ ਸਾਰੇ 22 ਜ਼ਿਲ੍ਹਿਆਂ ਵਿੱਚ ਐਨਸੀਡੀ ਕਲਿਨਿਕ ਸਥਾਪਿਤ ਕੀਤੇ ਗਏ ਹਨ। ਇਸ ਦੇ ਇਲਾਵਾ, 170 ਸਬ-ਡਿਵਿਜਨਲ ਜ਼ਿਲ੍ਹਾ ਹਸਪਤਾਲਾਂ ਅਤੇ ਕਮਯੂਨਿਟੀ ਸਿਹਤ ਕੇਂਦਰਾਂ ਅਤੇ 292 ਪ੍ਰਾਥਮਿਕ ਸਿਹਤ ਕੇਂਦਰਾਂ ਵਿੱਚ ਵੀ ਐਨਸੀਡੀ ਕਲਿਨਿਕ ਸੰਚਾਲਿਤ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਨੇੜੇ ਸਿਹਤ ਸਹੂਲਤਾਂ ਮੁਹੱਈਆ ਕਰਾਈ ਜਾ ਸਕੇ।

ਇਹ ਵੀ ਪੜ੍ਹੋ  ਬਜਟ ਸੈਸ਼ਨ ਸਫ਼ਲਤਾਪੂਰਵਕ ਸੰਪੰਨ, 55 ਘੰਟੇ ਚੱਲੀ ਸਾਰਥਕ ਚਰਚਾ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਸਿਹਤ ਮੰਤਰੀ ਨੇ ਦੱਸਿਆ ਕਿ ਰਾਜ ਦੇ ਸਾਰੇ ਸਿਹਤ ਸੰਸਥਾਨਾਂ ਵਿੱਚ 30 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਗੈਰ-ਸੰਚਾਰੀ ਰੋਗਾਂ ਲਈ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਇਸ ਸਕ੍ਰੀਨਿੰਗ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਮੂੰਹ, ਛਾਤੀ ਅਤੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਵਰਗੀਆਂ ਬੀਮਾਰੀਆਂ ਸ਼ਾਮਲ ਹਨ ਜਿਸ ਨਾਲ ਸਮੇ ਰਹਿੰਦੇ ਪਛਾਣ ਅਤੇ ਇਲਾਜ ਸੰਭਵ ਹੋ ਸਕੇ।ਰਾਸ਼ਟਰੀ ਐਨਸੀਡੀ ਪੋਰਟਲ ‘ਤੇ 31 ਜਨਵਰੀ 2026 ਤੱਕ ਉਪਲਬਧ ਅੰਕੜਿਆਂ ਅਨੁਸਾਰ ਰਾਜ ਵਿੱਚ ਕੁੱਲ੍ਹ 1,01,24,147 ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ 8,62,764 ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਵਿਅਕਤੀਆਂ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ ਜੋ ਸਰਕਾਰ ਦੇ ਸਰਗਰਮ ਯਤਨਾਂ ਨੂੰ ਦਰਸ਼ਾਉਂਦਾ ਹੈ।ਆਰਤੀ ਸਿੰਘ ਰਾਓ ਨੇ ਦੱਸਿਆ ਕਿ ਰਾਜ ਜਰੂਰੀ ਦਵਾ ਲਿਸਟ ਅਨੁਸਾਰ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਸਬੰਧੀ ਬੀਮਾਰੀਆਂ ਦੇ ਇਲਾਜ ਲਈ ਜਰੂਰੀ ਦਵਾਈਆਂ ਜ਼ਿਲ੍ਹਿਆਂ ਵਿੱਚ ਉਪਲਬਧ ਕਰਾਈ ਜਾ ਰਹੀ ਹੈ।

ਇਹ ਵੀ ਪੜ੍ਹੋ  ਡਿਜੀਟਲ ਭੁਗਤਾਨ ਨਾਲ ਛੋਟੇ ਵਪਾਰੀਆਂ ਨੂੰ ਮਿਲ ਰਹੀ ਨਵੀਂ ਮਜਬੂਤੀ: ਮੁੱਖ ਮੰਤਰੀ

ਨਾਲ ਹੀ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਤਹਿਤ ਅੰਬਾਲਾ, ਫਰੀਦਾਬਾਦ, ਗੁਰੂਗ੍ਰਾਮ ਅਤੇ ਪੰਚਕੂਲਾ ਦੇ ਜ਼ਿਲ੍ਹਾ ਨਾਗਰਿਕ ਹਸਪਤਾਲਾਂ ਵਿੱਚ ਕੈਥ ਲੈਬ ਅਤੇ ਕਾਰਡਿਅਕ ਸੇਂਟਰ ਜਿਹੀ ਸੁਪਰ ਸਪੇਸ਼ਿਲਿਟੀ ਸੇਵਾਵਾਂ ਸਥਾਪਿਤ ਕੀਤੀ ਗਈਆਂ ਹਨ।ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਗੈਰ-ਸੰਚਾਰੀ ਰੋਗਾਂ ਦੇ ਵੱਧਦੇ ਬੋਝ ਨੂੰ ਘੱਟ ਕਰਨ ਲਈ ਇਨ੍ਹਾਂ ਦੀ ਰੋਕਥਾਮ ‘ਤੇ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਲੋਕਾਂ ਨੂੰ ਪ੍ਰਮੁੱਖ ਜੋਖਿਮ ਕਾਰਕਾਂ ਤੋਂ ਬਚਣ ਅਤੇ ਸਿਹਤ ਜੀਵਨਸ਼ੈਲੀ ਅਪਨਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਕਮਯੂਨਿਟੀ ਪੱਧਰ ‘ਤੇ ਜਾਗਰੂਕਤਾ ਵਧਾਉਣ ਲਈ ਹਰ ਸਾਲ ਰਾਸ਼ਟਰੀ ਅਤੇ ਕੌਮਾਂਤਰੀ ਗੈਰ-ਸੰਚਾਰੀ ਰੋਗ ਜਾਗਰੂਕਤਾ ਦਿਵਸ ਵੀ ਮਨਾਏ ਜਾਂਦੇ ਹਨ।ਸਿਹਤ ਮੰਤਰੀ ਨੇ ਦੁਹਰਾਇਆ ਕਿ ਸਰਕਾਰ ਸ਼ੁਰੂਆਤੀ ਜਾਂਚ, ਬੇਹਤਰ ਇਲਾਜ ਅਤੇ ਵਿਆਪਕ ਜਾਗਰੂਕਤਾ ਰਾਹੀਂ ਸੂਬੇ ਨੂੰ ਗੈਰ-ਸੰਚਾਰੀ ਰੋਗਾਂ ਤੋਂ ਮੁਕਤ ਕਰਨ ਲਈ ਪ੍ਰਤੀਬੱਧ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਆਜ਼ਾਦੀ ਘੁਲਾਟੀਆਂ ਦੀ ਭਲਾਈ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ: ਮੋਹਿੰਦਰ ਭਗਤ

ਪੰਜਾਬ ਸਰਕਾਰ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ...