Monday, May 18, 2026
spot_img
spot_img
spot_img

Bathinda Police ਨੇ ਨਸ਼ਾ ਤਸਕਰਾ ਖਿਲਾਫ ਚਲਾਇਆ ਸਰਚ ਅਭਿਆਨ

Date:

spot_img

Bathinda News:ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਸ਼੍ਰੀ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਰੋਜ ਪੰਜਾਬ ਦੇ ਵੱਖ-ਵੱਖ ਏਰੀਏ ਵਿੱਚ ਸਰਚ ਅਭਿਆਨ ਚਲਾਏ ਜਾ ਰਹੇ ਹਨ ਇਸੇ ਲੜੀ ਤਹਿਤ ਅੱਜ ਮਿਤੀ 19.03.2026 ਨੂੰ ਜਿਲ੍ਹਾ ਬਠਿੰਡਾ ਦੀ ਸਬ ਡਵੀਜਨ ਬਠਿੰਡਾ ਦਿਹਾਤੀ ਦੇ ਥਾਣਾ ਸਦਰ ਬਠਿੰਡਾ ਦੇ ਏਰੀਏ ਬਸਤੀ ਬੀੜ ਤਲਾਬ ਦੀ ਵੰਡ ਕਰਕੇ ਅਚਨਚੇਤ (CASO) ਅਪਰੇਸ਼ਨ ਤਹਿਤ ਸਰਚ ਅਭਿਆਨ ਚਲਾਇਆ ਗਿਆ।ਇਹ ਸਰਚ ਅਭਿਆਨ ਸ਼੍ਰੀ ਜਤਿੰਦਰ ਕੁਮਾਰ ਜੈਨ, ਆਈ.ਪੀ.ਐੱਸ ਡੀ.ਜੀ.ਪੀ (PSPCL) ਦੇ ਮਾਰਗ ਦਰਸ਼ਨ ਹੇਠ ਡਾ. ਜਯੋਤੀ ਯਾਦਵ,ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੀ ਰਹਿਨੁਮਾਈ ਹੇਠ ਸ਼੍ਰੀਮਤੀ ਹੀਨਾ ਗੁਪਤਾ,ਐੱਸ.ਪੀ (ਪੀ.ਬੀ.ਆਈ.)ਅਤੇ ਕਰਮਜੀਤ ਸਿੰਘ, ਡੀ.ਐੱਸ.ਪੀ ਸਪੈਸ਼ਲ ਕਰਾਇਮ ਬਠਿੰਡਾ ਅਤੇ ਸ: ਹਰਵਿੰਦਰ ਸਿੰਘ ਸਰਾਂ, ਡੀ.ਐਸ.ਪੀ. ਦੀ ਅਗਵਾਈ ਵਿੱਚ ਕਰੀਬ 355 ਦੇ ਕਰੀਬ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ।ਇਸ ਮੌਕੇ ਬਠਿੰਡਾ ਪੁਲਿਸ ਵੱਲੋਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਜਿਲ਼ੇ ਅੰਦਰ ਸ਼ਰਾਰਤੀ ਅਨਸਰਾਂ ਅਤੇ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਅਚਨਚੇਤ ਹੀ ਪੁਲਿਸ ਦੀਆਂ ਟੀਮਾਂ ਵੱਲੋਂ ਜਿਲ੍ਹੇ ਦੇ ਵੱਖ ਵੱਖ ਇਲਾਕਿਆਂ ਵਿੱਚ ਵੱਖ-ਵੱਖ ਸ਼ੱਕੀ ਵਿਅਕਤੀਆਂ ਦੇ ਘਰਾਂ ਵਿੱਚ ਸਰਚ ਅਭਿਆਨ ਚਲਾਇਆ ਗਿਆ।

ਇਹ ਵੀ ਪੜ੍ਹੋ  ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼, ਨਾਬਾਲਗ ਸਮੇਤ ਛੇ ਦੋਸ਼ੀ ਅੰਮ੍ਰਿਤਸਰ ਵਿੱਚ ਕਾਬੂ; ਸੱਤ ਆਧੁਨਿਕ ਪਿਸਤੌਲ ਵੀ ਕੀਤੇ ਬਰਾਮਦ

ਇਸ ਸਰਚ ਅਭਿਆਨ ਤੋਂ ਪਹਿਲਾਂ ਉਸ ਏਰੀਏ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਰਸਤਿਆਂ ਨੂੰ ਨਾਕਾਬੰਦੀ ਕਰਕੇ ਸੀਲ ਕੀਤਾ ਗਿਆ, ਤਾਂ ਜੋ ਕੋਈ ਵੀ ਵਿਅਕਤੀ ਆਪਣੇ ਏਰੀਏ ਤੋਂ ਬਾਹਰ ਨਾ ਜਾਵੇ।ਇਹ ਸਰਚ ਅਭਿਆਨ ਇੱਕੋ ਸਮੇ ਜਿਲ੍ਹੇ ਦੇ ਵੱਖ-ਵੱਖ 09 ਸਥਾਨਾਂ ਪਰ ਚਲਾਇਆ ਗਿਆ ।ਇਸ ਸਰਚ ਅਪਰੇਸ਼ਨ ਦੌਰਾਨ ਪੁਲਿਸ ਵੱਲੋਂ 76 ਦੇ ਘਰ ਚੈੱਕ ਕੀਤੇ ਗਏ , 56 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ, 10 ਮੁਕੱਦਮੇ ਦਰਜ ਕੀਤੇ ਗਏ, ਕੁੱਲ 56 ਵਿਅਕਤੀ ਗ੍ਰਿਫਤਾਰ ਕੀਤੇ ਗਏ, 55.52 ਗਰਾਮ ਹੈਰੋਇਨ, 245 ਨਸ਼ੀਲੀਆਂ ਗੋਲ਼ੀਆਂ , 08 ਚੋਰੀ ਦੇ ਮੋਟਰ ਮੋਟਰਸਾਈਕਲ ਬਰਾਮਦ ਕੀਤੇ ਗਏ।ਬਠਿੰਡਾ ਪੁਲਿਸ ਵੱਲੋ ਇਹ ਅਪੀਲ ਕੀਤੀ ਜਾਦੀ ਹੈ ਕਿ ਨਸ਼ੇ ਨੂੰ ਰੋਕਣ ਲਈ ਪੁਲਿਸ ਦਾ ਸਹਿਯੋਗ ਦਿਓ ਅਤੇ ਪੁਲਿਸ ਨੌਜਵਾਨਾ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਪਿੰਡਾਂ/ਸ਼ਹਿਰਾਂ ਅਤੇ ਕਸਬਿਆ ਵਿੱਚ ਨਸ਼ਿਆਂ ਖਿਲ਼ਾਫ ਜਾਗਰੂਕਤਾ ਸੈਮੀਨਾਰ ਕਰਕੇ ਖੇਡਾਂ ਨਾਲ ਜੋੜਨ ਦਾ ਯਤਨ ਕਰ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

ਤੇਲ ਖਰੀਦ ਉਪਰ ਲਿਮਿਟ ਲਗਾਉਣ ਨੂੰ ਲੈ ਕੇ ਵੜਿੰਗ ਨੇ ਕੇਂਦਰ ਤੋਂ ਮੰਗਿਆ ਸਪਸ਼ਟੀਕਰਨ

👉ਊਰਜਾ ਅਤੇ ਆਰਥਿਕ ਸੰਕਟ ‘ਤੇ ਚਰਚਾ ਲਈ ਸੰਸਦ ਦਾ...