ਫ਼ਾਜਲਿਕਾ, 26 ਦਸੰਬਰ: ਪਿਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਹਾਦਸਿਆਂ ਕਾਰਨ ਚਰਚਾ ਵਿਚ ਚੱਲੀ ਆ ਰਹੀ ਭਾਰਤੀ ਰੇਲ ਨਾਲ ਵੀਰਵਾਰ ਸਵੇਰ ਪੰਜਾਬ ਦੇ ਫ਼ਾਜਲਿਕਾ ’ਚ ਵੱਡੀ ਘਟਨਾ ਵਾਪਰ ਗਈ। ਸਟੇਸ਼ਨ ’ਤੇ ਲੋਡ ਕੀਤੀ ਜਾ ਰਹੀ ਕਣਕ ਦੀ ਸਪੈਸ਼ਲ ਦੌਰਾਨ ਅਚਾਨਕ ਇੱਕ ਬੋਗੀ ਪਲਟ ਗਈ, ਜਿਸ ਕਾਰਨ ਕਣਕ ਲੋਡ ਕਰ ਰਹੇ ਚਾਰ ਮਜਦੂਰ ਇਸ ਵਿਚ ਫ਼ਸ ਗਏ, ਜਿੰਨ੍ਹਾਂ ਨੂੰ ਕਾਫ਼ੀ ਮੁਸ਼ੱਕਤ ਦੇ ਬਾਅਦ ਕੱਢਿਆ ਗਿਆ।
ਇਹ ਵੀ ਪੜ੍ਹੋ ਨਾਲ ਦੇ ਮਾਸਟਰ ਤੋਂ ਪੰਜ ਲੱਖ ਦੀ ਫ਼ਿਰੌਤੀ ਮੰਗਣ ਵਾਲਾ ‘ਮਾਸਟਰ ਜੀ’ ਪੁਲਿਸ ਨੇ ਕੀਤਾ ਕਾਬੂ
ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਵਿਭਾਗ ਦੇ ਅਧਿਕਾਰੀ ਤੇ ਰੇਲਵੇ ਪੁਲਿਸ ਵੀ ਮੌਕੇ ’ਤੇ ਪੁੱਜੀ। ਮੁਢਲੀ ਤਫ਼ਤੀਸ ਕਾਰਨ ਇਹ ਘਟਨਾ ਕਿਸੇ ਤਕਨੀਕੀ ਕਾਰਨ ਕਰਕੇ ਵਾਪਰੀ ਹੈ। ਇੱਥੇ ਫ਼ਸੇ ਮਜਦੂਰਾਂ ਨੇ ਦਸਿਆ ਕਿ ਕਰੀਬ ਅੱਧੇ ਡੱਬਿਆਂ ਵਿਚ ਕਣਕ ਲੋਡ ਕਰ ਦਿੱਤੀ ਗਈ ਸੀ ਕਿ ਅਚਾਨਕ ਜਦ ਇਸ ਬੋਗੀ ਵਿਚ ਕਣਕ ਦੇ ਗੱਟੇ ਰੱਖੇ ਜਾ ਰਹੇ ਸਨ ਤਾਂ ਇਹ ਘਟਨਾ ਵਾਪਰੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "Fazilka ’ਚ ਸਵੇਰੇ-ਸਵੇਰੇ ਵਾਪਰਿਆਂ ਵੱਡਾ ਹਾਦਸਾ, ਕਣਕ ਲੋਡ ਕਰਦੇ ਪਲਟਿਆ ਟਰੇਨ ਦਾ ਡੱਬਾ"