ਚੰਡੀਗੜ੍ਹ, 24 ਜਨਵਰੀ: ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਅਤੇ ਹੋਰਨਾ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਇੰਡੀਆ ਗਠਜੋੜ ਅਤੇ ਭਾਜਪਾ ਵਿਚਕਾਰ ਚੱਲ ਰਹੇ ਵਿਵਾਦ ਦਾ ਅੱਜ ਹੱਲ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਹ ਚੋਣ 30 ਜਨਵਰੀ ਨੂੰ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਚੋਣ ਕਰਵਾਉਣ ਦੇ ਲਈ 6 ਫਰਵਰੀ ਦੀ ਮਿਤੀ ਰੱਖੀ ਹੋਈ ਸੀ ਪ੍ਰੰਤੂ ਹਾਈਕੋਰਟ ਨੇ ਇਸ ਮਿਤੀ ਨੂੰ ਰੱਦ ਕਰਦਿਆਂ ਕਿਹਾ ਇਹ ਚੋਣ ਕਰਵਾਉਣ ਦੇ ਵਿੱਚ ਜਿਆਦਾ ਸਮਾਂ ਹੈ ਜਿਸ ਦੇ ਚਲਦੇ ਇਸ ਨੂੰ 30 ਤਰੀਕ 10 ਵਜੇ ਨੇਪਰੇ ਚਾੜਿਆ ਜਾਵੇ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਅਹਿਮ ਕਮੇਟੀ ਦਾ ਐਲਾਨ
ਇਸ ਦੇ ਇਲਾਵਾ ਨਗਰ ਨਿਗਮ ਦੇ ਕੌਂਸਲਰਾਂ ਦੀ ਸੁਰੱਖਿਆ ਦਾ ਜਿੰਮਾ ਵੀ ਚੰਡੀਗੜ੍ਹ ਪੁਲਿਸ ਨੂੰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਇਹ ਚੋਣ 18 ਜਨਵਰੀ ਨੂੰ ਰੱਖੀ ਗਈ ਸੀ ਪ੍ਰੰਤੂ ਐਨ ਮੌਕੇ ਪ੍ਰਜਾਈਡਿੰਗ ਅਧਿਕਾਰੀ ਦੇ ਬਿਮਾਰ ਹੋਣ ਦਾ ਦਾਅਵਾ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਚੋਣ ਰੱਦ ਕਰ ਦਿੱਤੀ ਸੀ। ਇਸ ਨੂੰ ਲੈ ਕੇ ਕਾਫੀ ਹਗਾਮਾ ਹੋਇਆ ਸੀ ਅਤੇ ਕਾਂਗਰਸ ਤੇ ਆਪ ਆਗੂਆਂ ਨੇ ਭਾਜਪਾ ਉਪਰ ਦੋਸ਼ ਲਗਾਇਆ ਸੀ ਉਹ ਆਪਣੀ ਹਾਰ ਦੇਖ ਕੇ ਚੋਣ ਤੋਂ ਭੱਜ ਰਹੀ ਹੈ।
ਗਣਤੰਤਰ ਦਿਵਸ ਮੌਕੇ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ 20,000 ਤੋਂ ਵੱਧ ਪੁਲਿਸ ਮੁਲਾਜ਼ਮ ਲਾਮਬੰਦ
ਜ਼ਿਕਰ ਕਰਨਾ ਬਣਦਾ ਹੈ ਕਿ ਚੰਡੀਗੜ੍ਹ ਦੇ ਕੁੱਲ 35 ਕੌਂਸਲਰਾਂ ਦੇ ਵਿੱਚੋਂ ਭਾਜਪਾ ਦੇ ਕੋਲ 14 ਕੌਂਸਲਰ ਹਨ ਜਦੋਂ ਕਿ ਆਮ ਆਦਮੀ ਪਾਰਟੀ ਦੇ 13 ਅਤੇ 7 ਕਾਂਗਰਸ ਦੇ ਕੌਂਸਲਰ ਹਨ ਅਤੇ ਹੁਣ ਕਾਂਗਰਸ ਤੇ ਆਪ ਦੋਨਾਂ ਦਾ ਗਠਜੋੜ ਕੀਤਾ ਹੋਇਆ। ਇਸ ਗਠਜੋੜ ਦੇ ਤਹਿਤ ਮੇਅਰ ਉਮੀਦਵਾਰ ਆਮ ਆਦਮੀ ਪਾਰਟੀ ਦਾ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਕਾਂਗਰਸ ਪਾਰਟੀ ਦੇ ਕੌਂਸਲਰਾਂ ਵਿੱਚੋਂ ਬਣਾਇਆ ਗਿਆ ਹੈ।