Faridkot News:ਜ਼ਿਲ੍ਹੇ ਦੇ ਪਿੰਡ ਕਾਨਿਆਵਾਲੀ ਦੀ ਢਾਣੀ ਵਿਖੇ ਇੱਕ ਕਲਯੁਗੀ ਭਰਾ ਵੱਲੋਂ ਆਪਣੀ ਸਕੀ ਭੈਣ ਤੇ ਜੀਜ਼ੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਸਨਸਨੀਖ਼ੇਜ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਘਟਨਾ ਦਾ ਪਤਾ ਲੱਗਦੇ ਹੀ ਮੌਕੇ ‘ਤੇਪੁੱਜ ਕੇ ਮੁਲਜਮ ਭਰਾ ਨੂੰ ਕਾਬੂ ਕਰ ਲਿਆ। ਮੁਢਲੀ ਜਾਂਚ ਮੁਤਾਬਕ ਅਰਸ਼ਪ੍ਰੀਤ ਨਾਂ ਦੇ ਮੁਲਜਮ ਨੇ ਇਹ ਕਤਲ ਕੁਹਾੜੀ ਦੇ ਨਾਲ ਕੀਤਾ ਹੈ।
ਇਹ ਵੀ ਪੜ੍ਹੋ ਬਲਾਤਕਾਰ ਅਤੇ ਦਾਜ ਦਹੇਜ ਦੇ ਮਾਮਲੇ ’ਚ ਬਠਿੰਡਾ ਦੀ ਅਦਾਲਤ ਨੇ ਸੁਣਾਈ ਪਿਊ-ਪੁੱਤ ਨੂੰ ਸੁਣਾਈ ਸਜ਼ਾ
ਇਹ ਵੀ ਪਤਾ ਲੱਗਿਆ ਹੈ ਕਿ ਉਸਦੀ ਭੈਣ ਆਪਣੇ ਪਤੀ ਨਾਲ ਪੇਕੇ ਪਿੰਡ ਆਈ ਹੋਈ ਸੀ, ਜਿੱਥੇ ਉਸਦਾ ਪਿਤਾ ਬੀਮਾਰ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਹੁਣ ਤੱਕ ਦੀ ਪੜਤਾਲ ਮੁਤਾਬਕ ਕਤਲ ਪਿੱਛੇ ਇਹ ਵਜ੍ਹਾ ਸਾਹਮਣੇ ਆਈ ਹੈ ਕਿ ਭਰਾ ਨੂੰ ਸ਼ੱਕ ਸੀ ਕਿ ਉਸਦਾ ਬਾਪ ਆਪਣੀ ਜਮੀਨ ਉਸਦੇ ਭੈਣ ਦੇ ਨਾਮ ਨਾਂ ਲਗਵਾ ਦੇਵੇ। ਇਸਤੋਂ ਇਲਾਵਾ ਉਹ ਆਪਣੇ ਜੀਜੇ ਨੂੰ ਨਾਂਪਸੰਦ ਕਰਦਾ ਸੀ। ਫ਼ਿਲਹਾਲ ਪੁਲਿਸ ਵੱਲੋਂ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।