ਨੈਨੀਤਾਲ, 25 ਦਸੰਬਰ: ਇੱਥੇ ਇੱਕ ਵਾਪਰੀ ਦਰਦਨਾਕ ਘਟਨਾ ਦੌਰਾਨ ਯਾਤਰੀਆਂ ਨਾਲ ਭਰੀ ਇੱਕ ਬੱਸ ਡੂੰਘੀ ਖ਼ਾਈ ਵਿਚ ਡਿੱਗ ਪਈ। ਜਿਸ ਕਾਰਨ ਇੱਕ ਬੱਚੇ ਸਹਿਤ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਦਰਜਨ ਤੋਂ ਵੱਧ ਸਵਾਰੀਆਂ ਜਖ਼ਮੀ ਹੋ ਗਈਆਂ, ਜਿੰਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ। ਇਹ ਹਾਦਸਾ ਅੱਜ ਬੁੱਧਵਾਰ ਨੂੰ ਦੁਪਹਿਰ ਸਮੇਂ ਨੈਨੀਤਾਲ ਦੇ ਨਜਦੀਕ ਵਾਪਰਿਆਂ।
ਇਹ ਵੀ ਪੜ੍ਹੋ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਹਵਾਈ ਜਹਾਜ਼ ਹੋਇਆ ਕਰੈਸ਼, 40 ਤੋਂ ਵੱਧ ਲੋਕਾਂ ਦੀ ਮੌ+ਤ ਦਾ ਖ਼ਦਸਾ
ਸੂਚਨਾ ਮੁਤਾਬਕ ਇਹ ਬੱਸ ਪਿਥੌਰਾਗੜ੍ਹ ਤੋਂ ਹਲਦਵਾਨੀ ਲਈ ਜਾ ਰਹੀ ਸੀ ਕਿ ਭੀਮਤਾਲ ਇਲਾਕੇ ਵਿਚ ਇੱਕ ਗਲਤ ਸਾਈਡ ਤੋਂ ਆ ਰਹੀ ਕਾਰ ਨੂੰ ਬਚਾਉਣ ਸਮੇਂ ਇਹ ਘਟਨਾ ਵਾਪਰ ਗਈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਤੇ ਸਥਾਨਕ ਲੋਕਾਂ ਵੱਲੋਂ ਡੂੰਘੀ ਖੱਡ ਵਿਚੋਂ ਸਵਾਰੀਆਂ ਨੂੰ ਬਾਹਰ ਕੱਢ ਕੱਢ ਕੇ ਐਂਬੂਲੈਂਸ ਰਾਹੀ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਨੈਨੀਤਾਲ ’ਚ ਯਾਤਰੀਆਂ ਨਾਲ ਭਰੀ ਬੱਸ ਡੂੰਘੀ ਖ਼ਾਈ ਡਿੱਗੀ, ਇੱਕ ਬੱਚੇ ਸਹਿਤ ਚਾਰ ਜਣਿਆਂ ਦੀ ਹੋਈ ਮੌ+ਤ"