ਪੰਜਾਬ ’ਚ ਦਿਨ ਚੜ੍ਹਦੇ ਵਾਪਰਿਆਂ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਸੜਕ ’ਤੇ ਪਲਟੀ

0
112
+1

ਨਵਾਂਸ਼ਹਿਰ, 9 ਨਵੰਬਰ: ਸ਼ਨਿੱਚਵਾਰ ਸਵੇਰੇ ਅੰਤਰਰਾਜ਼ੀ ਟੂਰਿਸਟ ਬੱਸ ਦੇ ਸੜਕ ਵਿਚਕਾਰ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਬੱਸ ਜੈਪੂਰ ਤੋਂ ਚੱਲ ਕੇ ਜੰਮੂ ਜਾ ਰਹੀ ਸੀ ਕਿ ਅਚਾਨਕ ਨਵਾਂਸ਼ਹਿਰ ਵਿਚ ਅੱਗੇ ਮੋਟਰਸਾਈਕਲ ਸਵਾਰ ਆਉਣ ਕਾਰਨ ਪਲਟ ਗਈ। ਘਟਨਾ ਸਮੇਂ ਬੱਸ ਵਿਚ ਤਿੰਨ ਦਰਜ਼ਨ ਦੇ ਕਰੀਬ ਸਵਾਰੀਆਂ ਸਨ, ਜਿੰਨ੍ਹਾਂ ਵਿਚੋਂ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਇਹ ਵੀ ਪੜੋ੍ਦੁਖ਼ਦਾਈਕ ਖ਼ਬਰ: ਵੱਡੇ ਭਰਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਛੋਟੇ ਨੇ ਵੀ ਤੋੜਿਆ ਦਮ

ਘਟਨਾ ਦੀ ਸੂਚਨਾ ਮਿਲਦੇ ਹੀ ਰਾਹਗੀਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸੜਕ ਸੁਰੱਖਿਆ ਫ਼ੌਰਸ ਦੇ ਜਵਾਨਾਂ ਨੇ ਪੁੱਜ ਕੇ ਜਖ਼ਮੀਆਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ। ਮੁਢਲੀ ਜਾਣਕਾਰੀ ਮੁਤਾਬਕ ਪ੍ਰਾਈਵੇਟ ਕੰਪਨੀ ਦੀ ਇਹ ਟੂਰਿਸਟ ਬੱਸ ਆਪਣੀ ਸਪੀਡ ’ਤੇ ਜਾ ਰਹੀ ਸੀ ਕਿ ਸਬ-ਵੇ ਕੋਲ ਅਚਾਨਕ ਇੱਕ ਮੋਟਰਸਾਈਕਲ ਸਵਾਰ ਅੱਗੇ ਆ ਜਾਂਦਾ ਹੈ, ਜਿਸਨੂੰ ਬਚਾਉਣ ਲਈ ਡਰਾਈਵਰ ਨੇ ਕੱਟ ਮਾਰ ਦਿੱਤਾ ਤੇ ਬੱਸ ਪਲਟ ਗਈ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।

 

+1

LEAVE A REPLY

Please enter your comment!
Please enter your name here