Monday, February 2, 2026

ਬਠਿੰਡਾ ‘ਚ ਸੁੱਤੇ ਪਏ ਪ੍ਰਵਾਸੀ ਪਰਿਵਾਰ ਉੱਪਰ ਚੜ੍ਹੀ ਕਾਰ,ਬੱਚੀ ਦੀ ਮੌਤ

Date:

spot_img

ਮਸੂਮ ਬੱਚੀ ਦੀ ਹੋਈ ਮੌਤ, ਪਰਿਵਾਰ ਦੇ ਤਿੰਨ ਮੈਂਬਰ ਜਖਮੀ

ਬਠਿੰਡਾ, 17 ਜਨਵਰੀ: ਬਠਿੰਡਾ ਚ ਬੁਧਵਾਰ ਸੁਵੱਖਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਓਵਰਬ੍ਰਿਜ ਦੇ ਹੇਠਾਂ ਸੁੱਤੇ ਪਏ ਹੋਏ ਪ੍ਰਵਾਸੀ ਮਜ਼ਦੂਰ ‘ਤੇ ਕਾਰ ਚੜ੍ਹ ਗਈ, ਜਿਸ ਕਾਰਨ ਇਕ ਮਾਸੂਮ ਬੱਚੀ ਦੀ ਮੌਤ ਹੋ ਗਈ ਜਦ ਕਿ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਸੀ ਵਾਰਡ ਵਿੱਚ ਦਾਖਲ ਕਰਵਾਇਆ ਹੈ।ਪੁਲਿਸ ਨੇ ਇਸ ਕਾਰ ਨੂੰ ਕਬਜ਼ੇ ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਸੂਚਨਾ ਮੁਤਾਬਿਕ ਕੀਆ ਕਾਰ ਚਾਲਕ ਗੁਰਦਾਸਪੁਰ ਜਿਲ੍ਹੇ ਦੇ ਦਿਆਲਪੁਰਾ ਪਿੰਡ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਜੋ ਕਿ ਆਪਣੇ ਪਰਿਵਾਰ ਸਹਿਤ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਗੁਰਦਾਸਪੁਰ ਨੂੰ ਜਾ ਰਹੇ ਸਨ।
ਇਹ ਘਟਨਾ ਅੱਜ ਸਵੇਰੇ ਕਰੀਬ ਢਾਈ ਵਜੇ ਬਠਿੰਡਾ ਦੀ ਨਹਿਰ ਨਜ਼ਦੀਕ ਰੋਜ਼ ਗਾਰਡਨ ਦੇ ਸਾਹਮਣੇ ਪੁਲ ਦੇ ਥੱਲੇ ਵਾਪਰੀ ਹੈ, ਜਿੱਥੇ ਗੁਬਾਰੇ ਵੇਚਣ ਵਾਲਾ ਇਹ ਪੀੜਤ ਗਰੀਬ ਪਰਿਵਾਰ ਇਸ ਪੁਲ ਦੇ ਹੇਠਾਂ ਸੌਂ ਰਿਹਾ ਸੀ। ਇਸ ਦੌਰਾਨ ਇਹ ਕਾਰ ਉਹਨਾਂ ਦੇ ਉੱਪਰ ਚੜ ਗਈ ਜਿਸ ਕਾਰਨ 11 ਮਹੀਨਿਆਂ ਦੀ ਇੱਕ ਮਾਸੂਮ ਬੱਚੀ ਦੀ ਮੌਤ ਹੋ ਗਈ। ਜਦੋਂ ਕਿ ਪਰਿਵਾਰ ਦੇ ਤਿੰਨ ਜੀਅ ਜਖਮੀ ਹੋ ਗਏ। ਇਸ ਘਟਨਾ ਦੀ ਥਾਣਾ ਥਰਮਲ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...