Bathinda News: ਬਠਿੰਡਾ ਜ਼ਿਲ੍ਹੇ ਦੇ ਕਸਬਾ ਭੁੱਚੋ ਮੰਡੀ ਨਜ਼ਦੀਕ ਸਥਿਤ ਡੇਰਾ ਰੂਮੀਵਾਲਾ ਦੇ ਮੁਖੀ ਵਲੋਂ ਕਥਿਤ ਤੌਰ ’ਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬਰਾਬਰੀ ਕਰਨ ਦਾ ਮਾਮਲਾ ਭਖਦਾ ਜਾ ਰਿਹਾ। ਇਸ ਸਬੰਧ ਵਿਚ ਸਿੱਖ ਜਥੇਬੰਦੀਆਂ ਵੱਲੋਂ ਦਿੱਤੀ ਸਿਕਾਇਤ ਤੋਂ ਬਾਅਦ ਬਠਿੰਡਾ ਪੁਲਿਸ ਨੇ ਪੜਤਾਲ ਵਿੱਢ ਦਿੱਤੀ ਹੈ। ਐਸਐਸਪੀ ਅਮਨੀਤ ਕੌਂਡਲ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ, ‘‘ ਸਿਕਾਇਤ ਮਿਲਣ ਤੋਂ ਬਾਅਦ ਐਸਪੀ ਸਿਟੀ ਅਤੇ ਡੀਐਸਪੀ ਸਪੈਸ਼ਲ ਬ੍ਰਾਂਚ ਨੂੰ ਇਸਦੀ ਜਾਂਚ ਲਈ ਕਿਹਾ ਗਿਆ। ’’
ਇਹ ਵੀ ਪੜ੍ਹੋ Canada ’ਚ ਨਾਮੀ ਪੰਜਾਬੀ ਕਾਰੋਬਾਰੀ ਦਾ ਗੋ+ਲੀ+ਆਂ ਮਾਰ ਕੇ ਕੀਤਾ ਕ+ਤ+ਲ, ਘਰ ਦੇ ਬਾਹਰ ਦਿੱਤਾ ਵਾਰਦਾਤ ਨੂੰ ਅੰਜਾਮ
ਜਿਕਰਯੋਗ ਹੈ ਕਿ ਮੀਡੀਆ ਵਿਚ ਇਹ ਮਾਮਲਾ ਪਿਛਲੇ ਕਈ ਦਿਨਾਂ ਦਾ ਭਖਿਆ ਹੋਇਆ ਹੈ, ਜਦ ਡੇਰਾ ਮੁਖੀ ਵੱਲੋਂ ਉੱਤਰ ਪ੍ਰਦੇਸ਼ ’ਚ ਰੱਖੇ ਇੱਕ ਧਾਰਮਿਕ ਸਮਾਗਮ ਦੌਰਾਨ ਕਥਿਤ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣੀ ਕੁਰਸੀ ਲਗਾਈ ਹੋਈ ਸੀ। ਇਸ ਮਾਮਲੇ ਦਾ ਸਿੱਖ ਜਥੇਬੰਦੀਆਂ ਨੇ ਗੰਭੀਰ ਨੋਟਿਸ ਲਿਆ ਸੀ ਤੇ ਉਕਤ ਡੇਰਾ ਮੁਖੀ ਵਿਰੁਧ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਰਾਮ ਸਿੰਘ ਢਿਪਾਲੀ, ਭਗਵਾਨ ਸਿੰਘ ਅਤੇ ਪ੍ਰਦੀਪ ਸਿੰਘ ਆਦਿ ਵੱਲੋਂ ਐਸਐਸਪੀ ਨੂੰ ਮੰਗ ਪੱਤਰ ਦਿੱਤਾ ਸੀ। ਦਸਣਾ ਬਣਦਾ ਹੈ ਕਿ ਉਕਤ ਡੇਰਾ ਕਥਿਤ ਤੌਰ ’ਤੇ ਦਲਿਤ ਭਾਈਚਾਰੇ ਨੂੰ ਗੁਰੂ ਘਰ ਵਿਚ ਲੰਘਰ ਅਲੱਗ ਛੁਕਾਉਣ ਨੂੰ ਲੈ ਕੇ ਪਹਿਲਾਂ ਵੀ ਵਿਵਾਦਾਂ ’ਚ ਰਹਿ ਚੁੱਕਿਆ ਹੈ। ਫ਼ਿਲਹਾਲ ਜਾਗਰੂਕ ਸਿੱਖਾਂ ਦੀਆਂ ਨਜ਼ਰਾਂ ਹੁਣ ਬਠਿੰਡਾ ਪੁਲਿਸ ਦੀ ਅਗਲੀ ਕਾਰਵਾਈ ’ਤੇ ਟਿਕੀਆਂ ਹੋਈਆਂ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













