Delhi Assembly Election: ਭਲਕੇ 5 ਫਰਵਰੀ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਮੁੱਖ ਮੰਤਰੀ ਆਤਿਸ਼ੀ ਵਿਰੁੱਧ ਚੋਣ ਉਲੰਘਣਾ ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਦੀ ਜਾਣਕਾਰੀ ਖੁਦ CM ਆਤਿਸ਼ੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੰਦਿਆਂ ਹੈਰਾਨੀ ਜਾਹਰ ਕੀਤੀ ਕਿ ਸ਼ਿਕਾਇਤ ਉਹਨਾਂ ਵੱਲੋਂ ਕੀਤੀ ਗਈ ਪਰ ਪਰਚਾ ਉਲਟਾ ਉਸਦੇ ਉੱਪਰ ਹੀ ਦਰਜ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ ਨਸ਼ਾ ਤਸਕਰੀ ਕਰਦੇ Punjab Roadways ਦੇ ਤਿੰਨ ਕਰਮਚਾਰੀ CIA ਵੱਲੋਂ ਕਾਬੂ
ਇਹ ਪਰਚਾ ਫਲਾਇੰਗ ਸੁਕਾਇਡ ਟੀਮ ਦੀ ਸ਼ਿਕਾਇਤ ਉੱਪਰ ਪੁਲਿਸ ਥਾਣਾ ਗੋਬਿੰਦਪੁਰੀ ਦੇ ਵਿੱਚ ਬੀਐਨਐਸ ਦੀ ਧਾਰਾ 223 ਅਤੇ RP Act 126 ਤਹਿਤ ਕੀਤਾ ਗਿਆ ਹੈ। ਪਰਚੇ ਦਾ ਆਧਾਰ ਤਿੰਨ-ਚਾਰ ਫਰਵਰੀ ਦੀ ਅੱਧੀ ਰਾਤ ਨੂੰ ਆਪ ਉਮੀਦਵਾਰ ਉੱਪਰ ਇੱਕ ਦਰਜਨ ਦੇ ਕਰੀਬ ਵਾਹਨਾਂ ਉੱਪਰ ਆਪਣੇ 60-70 ਸਮਰਥਕਾਂ ਦੇ ਨਾਲ ਫਤਿਹ ਸਿੰਘ ਮਾਰਗ ਉੱਪਰ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਨੂੰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ Bathinda Mayor Election: ਕਾਂਗਰਸ ਨੇ ਬਲਜਿੰਦਰ ਠੇਕੇਦਾਰ ਨੂੰ ਐਲਾਨਿਆ ਮੇਅਰ ਦਾ ਉਮੀਦਵਾਰ
ਇਸ ਦੇ ਇਲਾਵਾ ਪੁਲਿਸ ਵੱਲੋਂ ਭਾਜਪਾ ਉਮੀਦਵਾਰ ਰਮੇਸ਼ ਬਿਗੂੜੀ ਦੇ ਸਮਰਥਕ ਮਨੀਸ਼ ਬਿਗੂੜੀ ਉੱਪਰ ਵੀ ਇਹਨਾਂ ਦੋਸ਼ਾਂ ਹੇਠ ਹੀ ਕਾਰਵਾਈ ਕੀਤੀ ਗਈ ਹੈ। ਗੌਰਤਲਬ ਹੈ ਕਿ ਮੁੱਖ ਮੰਤਰੀ ਆਤਸ਼ੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਮਨੀਸ਼ ਬਿਗੂੜੀ ਦੀ ਇੱਕ ਵੀਡੀਓ ਸ਼ੇਅਰ ਕਰ ਦੇ ਹੋਏ ਚੋਣ ਕਮਿਸ਼ਨ ਨੂੰ ਸੰਬੋਧਨ ਕਰਕੇ ਚੋਣ ਉਲੰਘਣਾ ਦੇ ਦੋਸ਼ ਲਗਾਏ ਸਨ। ਦੱਸਣਾ ਬਣਦਾ ਹੈ ਕਿ 3 ਫਰਵਰੀ ਦੀ ਸ਼ਾਮ 5 ਵਜੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਚੋਣ ਪ੍ਰਚਾਰ ਖਤਮ ਹੋ ਚੁੱਕਿਆ ਹੈ, ਜਿਸ ਤੋਂ ਬਾਅਦ ਨਾ ਹੀ ਕੋਈ ਉਮੀਦਵਾਰ ਖੁੱਲੇ ਤੌਰ ‘ਤੇ ਚੋਣ ਪ੍ਰਚਾਰ ਕਰ ਸਕਦਾ ਹੈ ਅਤੇ ਨਾ ਹੀ ਕੋਈ ਬਾਹਰਲਾ ਵਿਅਕਤੀ ਚੋਣ ਹਲਕੇ ਵਿੱਚ ਰਹਿ ਸਕਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "Delhi Assembly Election ਤੋਂ ਇੱਕ ਦਿਨ ਪਹਿਲਾਂ CM Atishi ਵਿਰੁੱਧ ਪਰਚਾ ਦਰਜ"