ਸ਼ੰਭੂ ਬਾਰਡਰ ’ਤੇ ਕਿਸਾਨ ਨੇ ਸਲਫ਼ਾਸ ਖ਼ਾ ਕੇ ਕੀਤੀ ਆਤਮ+ਹੱਤਿਆ, ਕਿਸਾਨਾਂ ਵਿਚ ਰੋਸ਼

0
333

👉ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵੀ ਹਾਲਾਤ ਵਿਗੜਣ ਲੱਗੀ
ਸ਼ੰਭੂ,9 ਜਨਵਰੀ: ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਹੋਰਨਾਂ ਮੰਗਾਂ ਨੂੰ ਲੈ ਪਿਛਲੇ 11 ਮਹੀਨਿਆਂ ਤੋਂ ਸ਼ੰਭੂ ਅਤੇ ਖ਼ਨੌਰੀ ਬਾਰਡਰ ’ਤੇ ਚੱਲ ਰਹੇ ਸੰਘਰਸ਼ ਦੌਰਾਨ ਅੱਜ ਬੁੱਧਵਾਰ ਨੂੰ ਇੱਕ ਮੰਦਭਾਗੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ। ਅੱਜ ਤੜਕਸਾਰ ਇੱਥੇ ਸੰਘਰਸ਼ ਵਿਚ ਡਟੇ ਹੋਏ ਇੱਕ ਕਿਸਾਨ ਨੇ ਸਲਫ਼ਾਸ ਖ਼ਾ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਕਿਸਾਨ ਦੀ ਪਹਿਚਾਣ ਰੇਸ਼ਮ ਸਿੰਘ 50 ਸਾਲ ਵਾਸੀ ਪਿੰਡ ਪੂਹਵਿੰਡ ਜ਼ਿਲ੍ਹਾ ਤਰਨਤਾਰਨ ਦੇ ਤੌਰ ’ਤੇ ਹੋਈ ਹੈ। ਰੇਸ਼ਮ ਸਿੰਘ ਵੱਲੋਂ ਸਲਫ਼ਾਸ ਖਾਣ ਦੀ ਘਟਨਾ ਦਾ ਪਤਾ ਲੱਗਦੇ ਹੀ ਸਾਥੀ ਕਿਸਾਨਾਂ ਵੱਲੋਂ ਉਸਨੂੰ ਤੁਰੰਤ ਏਪੀ ਜੈਨ ਹਸਪਤਾਲ ਰਾਜਪੁਰਾ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਗੰਭੀਰ ਹਾਲਾਤ ਨੂੰ ਦੇਖਦਿਆਂ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ਼ ਵਿਚ ਰੈਫ਼ਰ ਕਰ ਦਿੱਤਾ। ਇੱਥੇ ਡਾਕਟਰਾਂ ਨੇ ਉਸਦਾ ਇਲਾਜ਼ ਕੀਤਾ ਪ੍ਰੰਤੂ ਉਸਨੂੰ ਬਚਾਇਆ ਨਹੀਂ ਜਾ ਸਕਿਆ।

ਇਹ ਵੀ ਪੜ੍ਹੋ ਭਰਾ ਤੇ ਭਰਜਾਈ ਦਾ ਕ+ਤਲ ਕਰਨ ਵਾਲਾ ‘ਕਲਯੁਗੀ’ ਭਰਾ ਪੁਲਿਸ ਵੱਲੋਂ ਗ੍ਰਿਫਤਾਰ

ਕਿਸਾਨ ਰੇਸ਼ਮ ਸਿੰਘ ਦੀ ਮੌਤ ਤੋਂ ਪਹਿਲਾਂ ਦੀ ਇੱਕ ਵੀਡੀਓ ਵੀ ਵਾਈਰਲ ਹੋ ਰਹੀ ਹੈ, ਜਿਸਦੇ ਵਿਚ ਉਹ ਕੁੱਝ ਨਿੱਜੀ ਚੈਨਲ ਵਾਲਿਆਂ ਨਾਲ ਗੱਲਬਾਤ ਕਰਦਾ ਸੁਣਾਈ ਦਿੰਦਾ ਹੈ, ਜਿਸ ਵਿਚ ਉਹ ਸਪੱਸ਼ਟ ਤੌਰ ‘ਤੇ ਸਲਫ਼ਾਸ ਖਾਣ ਪਿੱਛੇ ਕੇਂਦਰ ਦੀਆਂ ਨੀਤੀਆਂ ਨੂੰ ਜਿੰਮੇਵਾਰ ਠਹਿਰਾ ਰਿਹਾ। ਦਸਿਆ ਜਾ ਰਿਹਾ ਕਿ ਰੇਸ਼ਮ ਸਿੰਘ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਲੰਮੇ ਸਮੇਂ ਤੋਂ ਵਲੰਟੀਅਰ ਸੀ ਤੇ ਹਰੇਕ ਕਿਸਾਨ ਸੰਘਰਸ਼ ਵਿਚ ਮੋਹਰੀ ਹੋ ਕੇ ਭੂਮਿਕਾ ਨਿਭਾਉਂਦਾ ਸੀ। ਉਧਰ ਪਤਾ ਲੱਗਿਆ ਹੈ ਕਿ ਪਿਛਲੇ 45 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵੀ ਹਾਲਾਤ ਵਿਗੜਦੀ ਜਾ ਰਹੀ ਹੈ, ਜਿਸਦੇ ਚੱਲਦੇ ਬੀਤੇ ਕੱਲ ਉਨ੍ਹਾਂ ਵੱਲੋਂ ਮੁਲਾਕਾਤੀਆਂ ਨੂੰ ਮਿਲਣ ਤੋਂ ਇੰਨਕਾਰ ਕਰ ਦਿੱਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here