
Bathinda News:ਡਾ ਜਗਸੀਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ ਬਲਜਿੰਦਰ ਸਿੰਘ ਖੇਤੀਬਾੜੀ ਅਫ਼ਸਰ ਬਲਾਕ ਬਠਿੰਡਾ ਦੀ ਅਗਵਾਈ ਹੇਠ ਪਿੰਡ ਬੀੜ ਬਹਿਮਣ ਵਿਖੇ ਹਾੜੀ ਦੀਆ ਫ਼ਸਲਾਂ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।ਡਾ ਮਨਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਲਾਕ ਬਠਿੰਡਾ ਨੇ ਕਣਕ ਅਤੇ ਸਰੋਂ ਦੀ ਫ਼ਸਲ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਦੀਆਂ ਨਿਸ਼ਾਨੀਆਂ ਅਤੇ ਕੰਟਰੋਲ ਲਈ ਸਿਫਾਰਸ਼ ਦਵਾਈਆਂ ਸਬੰਧੀ ਵਿਸਥਾਰ ਸਹਿਤ ਦੱਸਿਆ। ਕਣਕ ਦੀ ਫ਼ਸਲ ਵਿੱਚ ਚੇਪੇ ਦੇ ਹਮਲੇ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਚੇਪੇ ਦੇ ਬੱਚੇ ਅਤੇ ਬਾਲਗ ਬੂਟਿਆਂ ਦਾ ਰਸ ਚੂਸਦੇ ਹਨ, ਅਤੇ ਮਲ ਤਿਆਗ ਵੀ ਪੱਤਿਆਂ ਉਪਰ ਛੱਡਦੇ ਹਨ, ਜਿਸ ਉਪਰ ਕਾਲੀ ਉੱਲੀ ਜੰਮੀ ਨਜ਼ਰ ਆਉਂਦੀ ਹੈ।
ਇਹ ਵੀ ਪੜ੍ਹੋ ਬਠਿੰਡਾ ’ਚ NRI ਪ੍ਰਵਾਰ ਤੋਂ ਸੋਨੇ ਦੀ ਲੁੱਟ ਦੀ ਕਹਾਣੀ ਨਿਕਲੀ ਝੂਠੀ, ਪੁਲਿਸ ਨੇ ਪਤੀ-ਪਤਨੀ ਨੂੰ ਕੀਤਾ ਗ੍ਰਿਫਤਾਰ
ਉਨ੍ਹਾਂ ਕਿਹਾ ਕਿ ਕਿਸਾਨ ਭਰਾ ਚੇਪੇ ਦੀ ਰੋਕਥਾਮ ਲਈ ਸਪਰੇਅ ਕਰਨ ਤੋਂ ਪਹਿਲਾਂ ਖੇਤਾਂ ਦਾ ਸਰਵੇਖਣ ਜ਼ਰੂਰ ਕਰਨ ਅਤੇ ਜੇਕਰ ਖੇਤ ਵਿੱਚ 10 ਥਾਵਾਂ ਤੇ ਨਿਰੀਖਣ ਕਰਨ ਉਪਰੰਤ ਪ੍ਰਤੀ ਸਿੱਟਾ ਪੰਜ ਜਾ ਪੰਜ ਤੋ ਵੱਧ ਚੇਪਾ ਮਿਲੇ ਤਾਂ ਫਿਰ ਹੀ ਸਪਰੇਅ ਕਰਨ ਦੀ ਲੋੜ ਹੈ। ਇਜ ਦੀ ਰੋਕਥਾਮ ਲਈ ਕਿਸਾਨ ਭਰਾ ਪ੍ਰਤੀ ਏਕੜ 2 ਲਿਟਰ ਘਰੇ ਬਣਾਇਆ ਨਿੰਮ ਦਾ ਘੋਲ ਜਾ ਫਿਰ 20 ਗ੍ਰਾਮ ਐਕਟਾਰਾ 25 ਡਬਲਯੂ ਜੀ 80-100 ਲਿਟਰ ਪਾਣੀ ਵਿੱਚ ਪਾ ਕੇ ਸਪਰੇਅ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਭਰਾ ਹਮੇਸ਼ਾ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਖਾਦ/ਸਪਰੇਅ ਵਰਤਣ ਤਾ ਜੋ ਬੇਲੋੜੇ ਖਰਚਿਆਂ ਨੂੰ ਘਟਾਇਆ ਜਾ ਸਕੇ। ਇਸ ਮੌਕੇ ਹਰਪ੍ਰੀਤ ਸਿੰਘ ਖੇਤੀਬਾੜੀ ਉਪ ਨਿਰੀਖਕ, ਗੁਰਪ੍ਰੀਤ ਸਿੰਘ ਬੇਲਦਾਰ ਅਤੇ ਵੱਡੀ ਗਿਣਤੀ ਵਿਚ ਪਿੰਡ ਬੀੜ ਬਹਿਮਣ ਦੇ ਕਿਸਾਨ ਮੌਜੂਦ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।




