ਲੁਧਿਆਣਾ, 8 ਨਵੰਬਰ: ਸੂਬੇ ਦੇ ਸਭ ਤੋਂ ਵੱਡੇ ਮਹਾਂਨਗਰ ਵਿਚ ਸ਼ੁਮਾਰ ਲੁਧਿਆਣਾ ਦੇ ਵਿਚ ਅੱਜ ਸ਼ੁੱਕਰਵਾਰ ਨੂੰ ਸਰਪੰਚਾਂ ਦੇ ਰੱਖੇ ਸਹੁੰ ਸਮਾਗਮ ਤੋਂ ਪਹਿਲਾਂ ਪੁਲਿਸ ਵੱਲੋਂ ਕਿਸੇ ਗੈਂਗ ਨਾਲ ਸਬੰਧਤ ਇੱਕ ਬਦਮਾਸ਼ ਨੂੰ ਮੁਕਾਬਲੇ ਤੋਂਂ ਬਾਅਦ ਕਾਬੂ ਕੀਤਾ ਹੈ। ਇਸ ਦੌਰਾਨ ਇੱਕ ਬਦਮਾਸ਼ ਭੱਜਣ ਵਿਚ ਸਫ਼ਲ ਰਿਹਾ ਜਦੋਂਕਿ ਕਾਬੂ ਕੀਤੇ ਗਏ ਇੱਕ ਬਦਮਾਸ਼ ਦੇ ਲੱਤ ਉਪਰ ਗੋਲੀ ਲੱਗਣ ਕਾਰਨ ਪੁਲਿਸ ਵੱਲੋਂ ਉਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਖਮੀ ਬਦਮਾਸ਼ ਦੀ ਪਹਿਚਾਣ ਅਮਿਤ ਵਜੋਂ ਹੋਈ ਹੈ, ਜਿਸਦੇ ਉਪਰ ਪਹਿਲਾਂ ਵੀ ਦੋ ਪਰਚੇ ਦਰਜ਼ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋਅਦਭੁੱਤ ਮਾਮਲਾ:CM ਲਈ ਲਿਆਂਦੇ ਸਮੋਸੇ ਖ਼ਾ ਗਿਆ ਕੋਈ ਹੋਰ, ਜਾਂਚ ਖੁਫ਼ੀਆ ਵਿੰਗ ਨੂੰ ਸੌਂਪੀ!
ਸੂਚਨਾ ਮੁਤਾਬਕ ਬੀਤੀ ਅੱਧੀ ਰਾਤ ਦੀ ਦੱਸੀ ਜਾ ਰਹੀ ਇਸ ਘਟਨਾ ਦੇ ਵਿਚ ਸੀਆਈਏ-1 ਦੀ ਟੀਮ ਵੱਲੋਂ ਜੱਸੀਆ ਰੋਡ ਇਲਾਕੇ ’ਚ ਨਾਕਾਬੰਦੀ ਕੀਤੀ ਹੋਈ। ਇਸ ਦੌਰਾਨ ਇੱਕ ਐਕਟਿਵਾ ਉਪਰ ਸਵਾਰ ਹੋ ਕੇ ਜਾ ਰਹੇ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪ੍ਰੰਤੂ ਉਨ੍ਹਾਂ ਐਕਟਿਵਾ ਭਜਾ ਲਈ ਪ੍ਰੰਤੂ ਜਦ ਪੁਲਿਸ ਨੇ ਪਿੱਛਾ ਕੀਤਾ ਤਾਂ ਇੰਨ੍ਹਾਂ ਨੌਜਵਾਨਾਂ ਨੇ ਗੋਲੀ ਚਲਾ ਦਿੱਤੀ। ਜਿਸਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਫ਼ਾਈਰ ਕੀਤਾ ਗਿਆ ਤਾਂ ਇੱਕ ਨੌਜਵਾਨ ਜਖ਼ਮੀ ਹੋ ਗਿਆ ਜਦ ਕਿ ਦੂਜਾ ਭੱਜਣ ਵਿਚ ਸਫ਼ਲ ਰਿਹਾ। ਜਖ਼ਮੀ ਨੂੰ ਰਾਤ ਕਰੀਬ 1 ਵਜੇਂ ਸਿਵਲ ਹਸਪਤਾਲ ਲਿਆਂਦਾ ਗਿਆ। ਇਹ ਨੌਜਵਾਨ ਕਿਸੇ ਗੈਂਗ ਨਾਲ ਸਬੰਧਤ ਦੱਸੇ ਜਾ ਰਹੇ ਹਨ।
Share the post "ਲੁਧਿਆਣਾ ’ਚ ਸੂਬਾ ਪੱਧਰੀ ਸਮਾਗਮ ਤੋਂ ਪਹਿਲਾਂ ਪੁਲਿਸ ਤੇ ਬਦਮਾਸ਼ਾਂ ’ਚ ਮੁਕਾਬਲਾ, ਇੱਕ ਜਖ਼ਮੀ ਤੇ ਇੱਕ ਫ਼ਰਾਰ"