ਇਸਤਾਂਬੁਲ, 9 ਮਈ: ਤੁਰਕੀ ਦੇ ਇਸਤਾਂਬੁਲ ਹਵਾਈ ਅੱਡੇ ‘ਤੇ ਬੋਇੰਗ 767 ਕਾਰਗੋ ਜਹਾਜ਼ ਨਾ ਖ਼ਤਰਨਾਕ ਘੱਟਨਾਂ ਵਾਪਰੀ ਹੈ। ਦਰਅਸਲ ਫੇਡਏਕਸ ਏਅਰਲਾਈਨਜ਼ ਦੇ ਬੋਇੰਗ 767 ਕਾਰਗੋ ਜਹਾਜ਼ ਦੇ ਲੈਂਡਿੰਗ ਗੇਅਰ ਖਰਾਬ ਹੋਣ ਕਰਕੇ ਇਸਤਾਂਬੁਲ ਹਵਾਈ ਅੱਡੇ ‘ਤੇ ਖਤਰਨਾਕ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਖ਼ਬਰਾਂ ਮੁਤਾਬਕ ਜਹਾਜ ਦੀ ਜਦੋਂ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਸੀ ਤਾਂ ਜਹਾਜ਼ ਦੇ ਅਗਲਾ ਪਹੀਆ ਖੋਲ੍ਹੇ ਬਿਨਾਂ ਹੀ ਜ਼ਮੀਨ ‘ਤੇ ਉਤਾਰ ਦਿੱਤਾ ਗਿਆ ਸੀ। ਜਿਸ ਕਰਕੇ ਸੜਕ ਦੇ ਨਾਲ ਰਗੜ ਕਾਰਨ ਜਹਾਜ਼ ਦੇ ਇੱਕ ਹਿੱਸੇ ਵਿੱਚ ਅੱਗ ਲੱਗ ਗਈ।
ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋ ਨੂੰ ਕਾਂਗਰਸ ਨੇ ਸੌਂਪੀ ਅਹਿਮ ਜ਼ਿੰਮੇਵਾਰੀ
ਹਾਲਾਂਕਿ, ਕਿਸੇ ਵੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ। ਤੁਰਕੀ ਦੇ ਟਰਾਂਸਪੋਰਟ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਸੁਰੱਖਿਅਤ ਉਤਰ ਗਿਆ। ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਹਾਜ਼ ਦੇ ਫਰੰਟ ਲੈਂਡਿੰਗ ਗੀਅਰ ਦੇ ਖਰਾਬ ਹੋਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
A Boeing 767 freighter has landed at Istanbul Airport with an unreleased front landing gear strut. The plane, belonging to the US postal company Fedex, was on a flight from Paris. pic.twitter.com/GY3DawgiBP
— Mikhail Kulakov (@mikkulakov) May 8, 2024