ਅੰਮ੍ਰਿਤਸਰ, 3 ਜਨਵਰੀ: ਸਥਾਨਕ ਸ਼ਹਿਰ ਬਟਾਲਾ ਰੋਡ ’ਚ ਸਥਿਤ ਇੱਕ ਟੈਕਸਟਾਈਲ ਫੈਕਟਰੀ ਦੇ ਸਟੋਰ ’ਚ ਅੱਗ ਲੱਗਣ ਕਾਰਨ 60 ਲੱਖ ਤੋਂ ਵੱਧ ਦਾ ਧਾਗਾ ਸੜ ਕੇ ਸਵਾਹ ਹੋ ਗਿਆ। ਬੀਤੀ ਅੱਧੀ ਰਾਤ ਦੇ ਕਰੀਬ ਲੱਗੀ ਇਸ ਅੱਗ ਉਪਰ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਮੌਕੇ ’ਤੇ ਪੁੱਜ ਕੇ ਕਾਬੂ ਪਾਇਆ। ਮੁਢਲੀ ਪੜਤਾਲ ਮੁਤਾਬਕ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਜਾਪਦੀ ਹੈ।
ਇਹ ਵੀ ਪੜ੍ਹੋ ਓਲੰਪੀਅਨ ਏਆਈਜੀ ਅਵਨੀਤ ਕੌਰ ਸਿੱਧੂ ਨੂੰ ਮਿਲੇਗਾ ਮੁੱਖ ਮੰਤਰੀ ਪੁਲਿਸ ਮੈਡਲ
ਫ਼ਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਸਮੇਂ ਸੁਰੱਖਿਆ ਗਾਰਡ ਨੂੰ ਛੱਡ ਕੇ ਕੋਈ ਹੋਰ ਕਰਮਚਾਰੀ ਮੌਜੂਦ ਨਹੀਂ ਸੀ, ਜਿਸ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਅੱਗ ਲੱਗਣ ਦੀ ਸੂਚਨਾ ਵੀ ਸੁਰੱਖਿਆ ਮੁਲਾਜਮ ਵੱਲੋਂ ਦਿੱਤੀ ਗਈ। ਜਿਸਤੋਂ ਬਾਅਦ ਮੌਕੇ ਉਪਰ ਫੈਕਟਰੀ ਮਾਲਕ ਸਚਿਨ ਕੁਮਾਰ ਟੰਡਨ ਵੀ ਪੁੱਜਿਆ। ਸੂਚਨਾ ਮੁਤਾਬਕ ਅੱਗ ’ਤੇ ਕਾਬੂ ਪਾਉਣ ’ਚ 7 ਤੋਂ 8 ਘੰਟੇ ਲੱਗ ਗਏ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਅੰਮ੍ਰਿਤਸਰ ’ਚ ਕੱਪੜਾ ਫੈਕਟਰੀ ਦੇ ਸਟੋਰ ’ਚ ਲੱਗੀ ਅੱਗ, 60 ਲੱਖ ਤੋਂ ਵੱਧ ਦੀ ਕੀਮਤ ਦਾ ਧਾਗਾ ਸੜ ਕੇ ਹੋਇਆ ਸਵਾਹ"