Punjabi Khabarsaar
ਖੇਡ ਜਗਤ

ਦੇਸ ਵਾਪਸੀ ’ਤੇ ਕ੍ਰਿਕਟ ਟੀਮ ਦਾ ਭਰਵਾਂ ਸਵਾਗਤ, ਕੁੱਝ ਸਮੇਂ ਬਾਅਦ ਮੋਦੀ ਕਰਨਗੇ ਟੀਮ ਨਾਲ ਗੱਲਬਾਤ

ਏਅਰਪੋਰਟ ਤੋਂ ਲੈ ਕੇ ਹੋਟਲ ਤੱਕ ਪ੍ਰਸੰਸਕਾਂ ਦੀ ਲੱਗੀ ਲਾਈਨ
ਢੋਲ ਦੀ ਤਾਲ ’ਤੇ ਪਏ ਭੰਗੜੇ, ਹੋਟਲ ਦੇ ਵਿਚ ਕੱਟਿਆ ਕੇਕ
ਨਵੀਂ ਦਿੱਲੀ, 4 ਜੁਲਾਈ: ਪਿਛਲੇ ਦਿਨੀਂ ਦੱਖਣੀ ਅਫ਼ਰੀਕ ਨੂੰ ਹਰਾ ਕੇ 20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦਾ ਵੀਰਵਾਰ ਸਵੇਰੇ ਦੇਸ਼ ਵਾਪਸ ਪਰਤਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਦਿੱਲੀ ਦੇ ਅੰਤਰਰਾਸ਼ਟਰੀ ਏਅਰਪੋਰਟ ਤੋਂ ਲੈ ਕੇ ਹੋਟਲ ਤੱਕ ਕ੍ਰਿਕਟ ਪ੍ਰੇਮੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਤੇ ਉਹ ਦੇਸ ਦਾ ਝੰਡਾ ਉੱਚਾ ਕਰਨ ਵਾਲੇ ਆਪਣੇ ਹੀਰੋਜ਼ ਦੀ ਇੱਕ ਝਲਕ ਪਾਉਣ ਦੇ ਲਈ ਸਵੇਰ ਤੋਂ ਹੀ ਖੜੇ ਹੋਏ ਸਨ। ਇਸ ਦੌਰਾਨ ਭਾਰਤੀ ਟੀਮ ਦੀ ਵਾਪਸੀ ਨੂੰ ਦੇਖਦਿਆਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਰਾਸਤੇ ਦੇ ਵਿਚ ਪ੍ਰਸੰਸ਼ਕਾਂ ਦੇ ਵੱਲੋਂ ਢੋਲ ਤੇ ਵਾਜ਼ੇ ਆਦਿ ਵਜ਼ਾ ਕੇ ਟੀਮ ਦਾ ਸਵਾਗਤ ਕੀਤਾ ਗਿਆ।

 

 

ਇੰਨ੍ਹਾਂ ਸਖ਼ਤ ਸ਼ਰਤਾਂ ਹੇਠ ਮਿਲੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ!

ਟੀਮ ਦੇ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਅਰਸ਼ਦੀਪ ਸਿੰਘ ਆਦਿ ਖਿਡਾਰੀਆਂ ਦੇ ਵੱਲੋਂ ਪ੍ਰਸ਼ੰਸਕਾਂ ਨੂੰ ਖ਼ੁਸ ਕਰਦਿਆਂ ਢੋਲ ਦੀ ਥਾਪ ’ਤੇ ਭੰਗੜਾ ਪਾ ਕੇ ਜਿੱਤ ਦਾ ਜ਼ਸਨ ਮਨਾਇਆ ਗਿਆ। ਇਸ ਦੌਰਾਨ ਟੀਮ ਉਪਰ ਫੁੱਲ ਬਰਸਾਏ ਗਏ। ਹੋਟਲ ਦੇ ਵਿਚ ਕੇਕ ਕੱਟ ਕੇ ਜਿੱਤ ਦੀ ਖ਼ੁਸੀ ਮਨਾਈ ਗਈ। ਇਸ ਮੌਕੇ ਭਾਰਤੀ ਕ੍ਰਿਕਟ ਟੀਮ ਦੇ ਅਹੁੱਦੇਦਾਰਾਂ ਤੋਂ ਇਲਾਵਾ ਟੀਮ ਮੈਂਬਰਾਂ ਦੇ ਪ੍ਰਵਾਰ ਅਤੇ ਸੁਭਚਿੰਤਕ ਵੀ ਮੌਜੂਦ ਰਹੇ। ਉਧਰ ਹੁਣ ਤੋਂ ਥੋੜੀ ਦੇਰ ਬਾਅਦ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਕ੍ਰਿਕਟ ਟੀਮ ਦੇ ਮੈਂਬਰਾਂ ਅਤੇ ਅਹੁੱਦੇਦਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦੇਣਗੇ।

 

 

CISF ਮੁਲਾਜਮ ਕੁਲਵਿੰਦਰ ਕੌਰ ਦਾ ਬੈਗਲੁਰੂ ਹੋਇਆ ਤਬਾਦਲਾ, ਨਹੀਂ ਹੋਈ ਬਹਾਲੀ

ਜਿਸਤੋਂ ਬਾਅਦ ਸ਼ਾਮ ਨੂੰ ਮੁੰਬਈ ਦੇ ਵਿਚ ਟੀਮ ਦਾ ਵਾਨਖੇੜਾ ਕ੍ਰਿਕਟ ਸਟੇਡੀਅਮ ਵਿਚ ਸਵਾਗਤ ਕਰਦਿਆਂ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ। ਇਸ ਦੌਰਾਨ ਟੀਮ ਨੂੰ 125 ਕਰੋੜ ਦਾ ਇਨਾਮ ਵੀ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਸੀਰੀਜ਼ ਵਿਚ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਜੇਤੂ ਰਹੀ ਭਾਰਤੀ ਕ੍ਰਿਕਟ ਟੀਮ ਨੇ 29 ਜੂਨਨੂੰ ਬਾਰਬਾਡੋਸ ਵਿਚ ਹੋਏ ਫ਼ਾਈਨਲ ਮੁਕਾਬਲੇ ਵਿਚ ਦੱਖਣੀ ਅਫ਼ਰੀਕਾ ਦੀ ਟੀਮ ਨੂੰ 7 ਰਨਾਂ ਦੇ ਨਾਲ ਹਰਾ ਦਿੱਤਾ ਸੀ। ਇਹ ਮੈਚ ਜਿੱਤਣ ਤੋਂ ਬਾਅਦ ਕਰੀਬ 13 ਸਾਲਾਂ ਬਾਅਦ ਭਾਰਤੀ ਕ੍ਰਿਕਟ ਟੀਮ ਵੱਲੋਂ ਕੋਈ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਪੂਰਾ ਹੋਇਆ ਹੈ।

 

Related posts

’ਮਾਂ-ਖੇਡ ਕਬੱਡੀ’ ਕਾਰਨ ਪੂਰੀ ਦੁਨੀਆ ਵਿੱਚ ਬਣੀ ਪੰਜਾਬੀਆਂ ਦੀ ਪਹਿਚਾਣ- ਦਿਆਲ ਸੋਢੀ

punjabusernewssite

ਅੰਤਰ ਰਾਸ਼ਟਰੀ ਖਿਡਾਰੀ ਜਸਵੀਰ ਨੇ ਵਧਾਇਆ ਦੇਸ਼ ਦਾ ਮਾਣ : ਰੁਪਿੰਦਰ ਸਿੰਘ ਬਰਾੜ

punjabusernewssite

ਸਿੱਖਾਂ ਬਾਰੇ ‘ਭੱਦੀ’ ਟਿੱਪਣੀ ਕਰਨ ਵਾਲੇ ਪਾਕਿਸਤਾਨੀ ਕ੍ਰਿਕਟਰ ਨੇ ਮੰਗੀ ਮੁਆਫ਼ੀ

punjabusernewssite