ਟਰੱਕ ਹੇਠ ਆਉਣ ਕਾਰਨ ਸਕੂਟੀ ਸਵਾਰ ਲੜਕੀ ਦੀ ਹੋਈ ਮੌ+ਤ

0
82
+1

ਬਠਿੰਡਾ, 24 ਸਤੰਬਰ: ਮੰਗਲਵਾਰ ਦੇਰ ਸ਼ਾਮ ਨੂੰ ਸਥਾਨਕ ਸ਼ਹਿਰ ਦੇ ਬਰਨਾਲਾ-ਬਾਈਪਾਸ ਰੋਡ ’ਤੇ ਬੱਲਾ ਰਾਮ ਨਗਰ ਚੌਕ ਕੋਲ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ ਇੱਕ ਸਕੂਟੀ ਚਾਲਕ ਲੜਕੀ ਦੇ ਟਰੱਕ ਹੇਠਾਂ ਆਉਣ ਕਾਰਨ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਲੋਕਾਂ ਨੇ ਗੁੱਸੇ ਵਿਚ ਆ ਕੇ ਧਰਨਾ ਲਗਾ ਦਿੱਤਾ। ਘਟਨਾ ਦਾ ਪਤਾ ਲੱਗਦੇ ਹੀ ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਵਲੰਟੀਅਰ ਮੌਕੇ ’ਤੇ ਪਹੁੰਚੇ ਅਤੇ ਪੁਲਿਸ ਦੀ ਮੁੱਢਲੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ।

ਬਠਿੰਡਾ ਦੀ ਮਹਿਲਾ ਅਫ਼ਸਰ ਦੇ ਪੁੱਤਰ ਨੂੰ ਆਪਣੀ ਨਿੱਜੀ ਗੱਡੀ ਦਾ ‘ਹੂਟਰ’ ਮਾਰਨਾ ਮਹਿੰਗਾ ਪਿਆ

ਮ੍ਰਿਤਕ ਲੜਕੀ ਦੀ ਪਹਿਚਾਣ ਰਜਨੀ (24 ਸਾਲ) ਪੁੱਤਰੀ ਰਮੇਸ਼ ਕੁਮਾਰ ਵਾਸੀ ਖੇਤਾ ਸਿੰਘ ਬਸਤੀ ਵਜੋਂ ਹੋਈ ਹੈ। ਸੰਸਥਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦਸਿਆ ਕਿ ਮ੍ਰਿਤਕ ਲੜਕੀ ਇੱਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦੀ ਸੀ ਤੇ ਛੁੱਟੀ ਤੋਂ ਬਾਅਦ ਆਪਣੀ ਈ ਸਕੂਟੀ ’ਤੇ ਸਵਾਰ ਹੋ ਕੇ ਘਰ ਵਾਪਸ ਜਾ ਰਹੀ ਸੀ। ਇਸ ਦੌਰਾਨ ਉਕਤ ਚੌਕ ਵਿਚ ਪਹਿਲਾਂ ਉਸਦੀ ਕਾਰ ਵਿਚ ਵੱਜੀ, ਜਿਸ ਤੋਂ ਬਾਅਦ ਟਰੱਕ ਹੇਠਾਂ ਕੁਚਲੇ ਜਾਣ ਕਾਰਨ ਲੜਕੀ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

 

+1

LEAVE A REPLY

Please enter your comment!
Please enter your name here