ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪਾਸਾਰ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਉੱਤਮ ਉਪਰਾਲਾ

0
20

👉ਨਾਟਕ “ਭਾਸ਼ਾ ਵਹਿੰਦਾ ਦਰਿਆ” ਦਾ ਸਫਲ ਮੰਚਨ
ਤਲਵੰਡੀ ਸਾਬੋ 16 ਜਨਵਰੀ:ਗੁਰਲਾਭ ਸਿੰਘ ਸਿੱਧੂ ਚਾਂਸਲਰ ਦੀ ਰਹਿ ਨੁਮਾਈ ਹੇਠ ਆਰੰਭ ਤੋਂ ਹੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਪਾਸਾਰ ਲਈ ਯਤਨਸ਼ੀਲ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫੋਰਮਿੰਗ ਆਰਟਸ ਵੱਲੋਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਰਜਿ. ਦੇ ਸਹਿਯੋਗ ਨਾਲ ਡਾ. ਸੋਮਪਾਲ ਹੀਰਾ ਵੱਲੋਂ ਲਿਖਿਤ ਨਾਟਕ “ਭਾਸ਼ਾ ਵਹਿੰਦਾ ਦਰਿਆ” ਦਾ ਸਫ਼ਲ ਮੰਚਨ ਕੀਤਾ ਗਿਆ। ਇਸ ਮੌਕੇ ਪ੍ਰੋ.(ਡਾ.) ਇੰਦਰਜੀਤ ਸਿੰਘ ਉਪ ਕੁਲਪਤੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਮਾਰੋਹ ਦੀ ਪ੍ਰਧਾਨਗੀ ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਨੇ ਕੀਤੀ, ਡਾ.ਪੀਯੂਸ਼ ਵਰਮਾ ਰਜਿਸਟਰਾਰ ਤੇ ਬਲਵੀਰ ਕੋਰ ਰਾਏਕੋਟੀ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।

ਇਹ ਵੀ ਪੜ੍ਹੋ ਕਿਸਾਨਾਂ ਦਾ ਜਥਾ ਮੁੜ ਦਿੱਲੀ ਨੂੰ ਕਰੇਗਾ ਕੂਚ, ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 52ਵੇ ਦਿਨ ‘ਚ ਹੋਇਆ ਸ਼ਾਮਲ

ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਗੁਰੂਆਂ ਪੀਰਾਂ ਦੀ ਭਾਸ਼ਾ ਹੈ, ਸਾਨੂੰ ਤਰੱਕੀ ਦੇ ਨਾਲ-ਨਾਲ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ, ਸਗੋਂ ਇਸ ਨੂੰ ਦੁਨੀਆ ਦੇ ਹਰ ਕੋਨੇ ਪਹੁੰਚਾਉਣ ਦਾ ਯਤਨ ਕਰਨਾ ਚਾਹੀਦਾ ਹੈ।ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਡਾ. ਕਥੂਰੀਆ ਨੇ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਨਾਟਕਾਂ, ਸੈਮੀਨਾਰਾਂ, ਗੋਸ਼ਠੀਆਂ, ਵਿਚਾਰ ਚਰਚਾਵਾਂ ਆਦਿ ਮਾਧਿਅਮਾਂ ਰਾਹੀਂ ਮਾਂ ਬੋਲੀ ਪੰਜਾਬੀ ਨੂੰ ਦੁਨੀਆ ਦੇ ਹਰ ਦੇਸ਼ ਵਿੱਚ ਪਹੁੰਚਾਉਣ ਦਾ ਯਤਨ ਕਰ ਰਹੀ ਹੈ ਤੇ ਇਸ ਦਿਸ਼ਾ ਵਿੱਚ ਚਲਾਈ ਜਾ ਰਹੀ ਮੁਹਿੰਮ ਤਹਿਤ ਹੀ ਉਹ ਕੈਨੇਡਾ ਤੋਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਵੱਖ-ਵੱਖ ਤਰਾਂ ਦੇ ਸਮਾਰੋਹਾਂ ਦਾ ਆਯੋਜਨ ਕਰ ਰਹੇ ਹਨ। ਉਨ੍ਹਾਂ ਹਾਜ਼ਰੀਨ ਨੂੰ ਇਸ ਦੇ ਵਿਸਥਾਰ ਲਈ ਸਹਿਯੋਗ ਦੀ ਅਪੀਲ ਕੀਤੀ।ਸਮਾਰੋਹ ਵਿੱਚ ਡਾ. ਕੰਵਲ ਢਿੱਲੋਂ ਵਲੋਂ ਨਿਰਦੇਸ਼ਤ ਤੇ ਡਾ. ਹੀਰਾ ਵੱਲੋਂ ਮੰਚਿਤ ਨਾਟਕ “ਭਾਸ਼ਾ ਵਹਿੰਦਾ ਦਰਿਆ” ਨੇ ਦਰਸ਼ਕਾਂ ਦੇ ਅੰਤਰ ਮਨ ਨੂੰ ਝਿੰਜੋੜ ਕੇ ਰੱਖ ਦਿੱਤਾ।

ਇਹ ਵੀ ਪੜ੍ਹੋ ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਘਰ ਵਿਚ ਦਾਖ਼ਲ ਹੋ ਕੇ ਹਮਲਾ, ਹਾਲਾਤ ਗੰਭੀਰ, ਹਸਪਤਾਲ ਦਾਖ਼ਲ

ਇਸ ਨੇ ਆਧੁਨਿਕਤਾ ਦੀ ਅੰਨ੍ਹੀ ਦੋੜ ਵਿੱਚ ਪੰਜਾਬੀ ਭੁੱਲਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੱਤਾ ਕਿ ਮਾਂ ਬੋਲੀ ਪੰਜਾਬੀ ਅਮੀਰ ਭਾਸ਼ਾ ਹੈ, ਦੁਨੀਆ ਦੀ ਕਿਸੇ ਭਾਸ਼ਾ ਨਾਲ ਇਸ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਨਾਟਕ ਨੇ ਸਾਰਿਆਂ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਕਰਨ ਦਾ ਸੁਨੇਹਾ ਦਿੱਤਾ।ਇਸ ਮੌਕੇ ਬਾਲੀਵੁੱਡ ਗਾਇਕਾ ਅਮਨ ਸੂਫੀ ਤੇ ਲੋਕ ਗਾਇਕ ਹਰਲੀਨ ਨੇ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਸੰਗੀਤਕ ਪ੍ਰੋਗਰਾਮ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ।ਡਾ. ਗੁਰਪ੍ਰੀਤ ਕੌਰ ਡੀਨ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫੋਰਮਿੰਗ ਆਰਟਸ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਵਿਸ਼ਵ ਪੰਜਾਬੀ ਸਭਾ ਦੇ ਸਮੂਹ ਅਧਿਕਾਰੀਆਂ ਅਤੇ ਕਾਰਜਕਰਤਾਵਾਂ ਨੂੰ ਸ਼ੁੱਭ ਇਛਾਵਾਂ ਭੇਂਟ ਕੀਤੀਆਂ ਤੇ ਸਮੂਹ ਪ੍ਰਬੰਧਕੀ ਟੀਮ ਦਾ ਧੰਨਵਦਾ ਕੀਤਾ। ਆਯੋਜਕਾਂ ਵੱਲੋਂ ਪਤਵੰਤਿਆਂ ਨੂੰ ਯਾਦਾਸ਼ਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here