
ਹਮਲੇ ’ਚ ਜਾਨੀ ਨੁਕਸਾਨ ਤੋਂ ਰਿਹਾ ਬਚਾਅ, ਈ-ਰਿਕਸ਼ਾ ’ਤੇ ਆਏ ਸਨ ਹਮਲਾਵਾਰ
Jalandhar News: ਬੀਤੀ ਅੱਧੀ ਰਾਤ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਉਪਰ ਗ੍ਰਨੇਡ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਸਮੇਂ ਸ਼੍ਰੀ ਕਾਲੀਆ ਅਤੇ ਉਨ੍ਹਾਂ ਦਾ ਪੂਰਾ ਪ੍ਰਵਾਰ ਘਰ ਵਿਚ ਹੀ ਮੌਜੂਦ ਸੀ।
ਕਰੀਬ ਰਾਤ ਸਾਢੇ 12 ਵਜੇਂ ਇਸ ਘਟਨਾ ਨੂੰ ਅੰਜਾਮ ਦੇਣ ਲਈ ਹਮਲਾਵਾਰ ਇੱਕ ਈ-ਰਿਕਸ਼ਾ ’ਤੇ ਆਏ ਸਨ ਅਤੇ ਉਨ੍ਹਾਂ ਘਰ ਅੱਗੇ ਚੱਕਰ ਲਗਾਉਣ ਤੋਂ ਬਾਅਦ ਗ੍ਰਨੇਡ ਨੁਮਾ ਵਸਤੂ ਘਰ ਦੇ ਅੰਦਰ ਸੁੱਟ ਦਿੱਤਾ, ਜਿਸਦੇ ਨਾਲ ਤੇਜ਼ਗਤੀ ਦਾ ਧਮਾਕਾ ਹੋਇਆ ਤੇ ਘਰ ਵਿਚ ਖਿੜਕੀਆਂ ਅਤੇ ਕਾਰ ਦੇ ਸ਼ੀਸੇ ਤੱਕ ਟੁੱਟ ਗਏ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਾਰ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ ਬਰਨਾਲਾ ਪੁਲਿਸ ਦੀ ਵੱਡੀ ਪ੍ਰਾਪਤੀ; ਤਿੰਨ ਦਿਨ ਪਹਿਲਾਂ ‘ਝੁੱਗੀ-ਝੋਪੜੀ’ ‘ਚੋਂ ਅਗਵਾ ਕੀਤੇ ਬੱਚੇ ਨੂੰ ਕੀਤਾ ਬਰਾਮਦ
ਇਸ ਧਮਾਕੇ ਦੇ ਨਾਲ ਇਲਾਕੇ ਵਿਚ ਸਹਿਮ ਫੈਲ ਗਿਆ ਤੇ ਲੋਕ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਵੱਡੀ ਗੱਲ ਇਹ ਵੀ ਹੈ ਕਿ ਜਿੱਥੇ ਮਨੋਰੰਜਨ ਕਾਲੀਆ ਪੰਜਾਬ ਦੇ ਇੱਕ ਨਾਮੀ ਸਿਆਸਤਦਾਨ ਅਤੇ ਭਾਜਪਾ ਦੇ ਵੱਡੇ ਆਗੂ ਹਨ, ਉਥੇ ਉਨ੍ਹਾਂ ਦਾ ਘਰ ਥਾਣੇ ਤੋਂ ਮਹਿਜ 100 ਮੀਟਰ ਦੀ ਦੂਰੀ ’ਤੇ ਹੈ। ਜਿਸਦੇ ਚੱਲਦੇ ਇਸ ਘਟਨਾ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਹਨ।
ਇਹ ਵੀ ਪੜ੍ਹੋ SGPC ਵੱਲੋਂ ਖਾਲਸਾ ਸਾਜਣਾ ਦਿਵਸ ਮੌਕੇ 1942 ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ
ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਪੰਜਾਬ ਦੇ ਵਿਚ ਪਿਛਲੇ ਕੁੱਝ ਸਮਿਆਂ ਤੋਂ ਸਰਹੱਦੀ ਇਲਾਕਿਆਂ ਦੇ ਥਾਣਿਆਂ ਅਤੇ ਪੁਲਿਸ ਮੁਲਾਜਮਾਂ ਦੇ ਘਰਾਂ ਉਪਰ ਅਜਿਹੇ ਹਮਲੇ ਹੋ ਰਹੇ ਸਨ ਤੇ ਹੁਣ ਸਿਆਸੀ ਆਗੂਆਂ ਦੇ ਘਰਾਂ ਉਪਰ ਗ੍ਰਨੇਡ ਹਮਲੇ ਦੀ ਇਹ ਪਹਿਲੀ ਵੱਡੀ ਘਟਨਾ ਹੈ।
ਸਿਆਸੀ ਮਾਹਰ ਅਜਿਹੇ ਹਮਲਿਆਂ ਨੂੰ ਪੰਜਾਬ ਦੀ ਭਾਈਚਾਰਕ ਸਾਂਝ ਤੋੜਣ ਵਾਲੇ ਕਰਾਰ ਦੇ ਰਹੇ ਹਨ। ਮੌਕੇ ’ਤੇ ਪੁੱਜੇ ਏਡੀਸੀਪੀ ਸੁਖਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਐਕਸ਼ਨ ਵਿਚ ਹੈ ਤੇ ਪੂਰੇ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਤੇ ਜਲਦੀ ਹੀ ਮੁਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।




