ਬਠਿੰਡਾ 07 ਦਸੰਬਰ:ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਨੁੱਖਤਾ ਦੀ
ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ਕਿਲਾ ਮੁਬਾਰਕ ਬਠਿੰਡਾ
ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਵਿਸ਼ੇਸ਼ ਤੌਰ ਤੇ
ਪੁਰਾਤਨ ਵਿਭਾਗ ਤੋਂ ਸ੍ਰੀ ਓਮ ਅਤੇ ਗੁਰਦੀਪ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਸੇਵਕ ਸਿੰਘ
ਕੰਗਰਾ ਪਹੁੰਚੇ। ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਬਠਿੰਡਾ ਬਲੱਡ ਬੈਂਕ ਤੋਂ ਡਾ. ਰਿਤਿਕਾ ਗਰਗ ਸਮੇਤ ਟੀਮ
ਵੱਲੋ 70 ਯੂਨਿਟਾਂ ਬਲੱਡ ਦੀਆਂ ਇਕੱਤਰ ਕੀਤੀਆਂ ਗਈਆ। ਇਸ ਕੈਂਪ ਵਿੱਚ ਔਰਤਾਂ ਅਤੇ ਮਰਦਾਂ ਵੱਲੋਂ ਕਾਫੀ
ਉਤਸ਼ਾਹ ਦਿਖਾਇਆ ਗਿਆ। ਇਸ ਮੌਕੇ ਤੇ ਸੁਸਾਇਟੀ ਦੇ ਸਰਪ੍ਰਸਤ ਸ੍ਰ. ਤਰਲੋਚਨ ਸਿੰਘ ਸੇਠੀ ਅਤੇ ਸ੍ਰ.
ਮਨਿੰਦਰਪਾਲ ਸਿੰਘ ਦੁੱਗਲ ਪ੍ਰਧਾਨ ਸੁਖਮਨੀ ਸੇਵਾ ਸੁਸਾਇਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਸੁਸਾਇਟੀ
ਪਿਛਲੇ 15-20 ਸਾਲਾਂ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਧੰਨ ਧੰਨ ਸ੍ਰੀ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਉਦੀ ਆ ਰਹੀ ਹੈ।
ਇਹ ਵੀ ਪੜ੍ਹੋ ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਨੂੰ ਸਦਮਾ;ਪਤਨੀ ਦਾ ਹੋਇਆ ਦੇਹਾਂਤ, ਸੰਸਕਾਰ ਅੱਜ
ਇਨਾਂ ਖੂਨਦਾਨ ਕੈਂਪਾਂ ਵਿੱਚੋਂ ਇਕੱਤਰ ਕੀਤੀਆ ਗਈਆਂ ਬਲੱਡ ਯੂਨਿਟਾਂ ਨਾਲ ਜਰੂਰਤਮੰਦ ਮਰੀਜਾਂ ਦਾ ਇਲਾਜ ਕੀਤਾ ਜਾਂਦਾ ਹੈ।ਇਸ ਉਪਰੰਤ ਸੁਸਾਇਟੀ ਵੱਲੋਂ ਖੂਨਦਾਨੀਆਂ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਨੂੰ ਸਫਲ ਬਣਾਉਣ ਲਈ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ, ਬਲੱਡ ਯੂਨਿਟ ਇੰਚਾਰਜ ਗੁਰਪ੍ਰੀਤ ਸਿੰਘ ਖਾਲਸਾ, ਬਲੱਡ ਯੂਨਿਟ ਇੰਚਾਰਜ ਜਤਿੰਦਰ ਕੁਮਾਰ, ਮਹਿੰਦਰ ਸਿੰਘ ਐਫ.ਸੀ.ਆਈ.,ਨਰੇਸ਼ ਪਠਾਨੀਆਂ ਰੈਡ ਕਰਾਸ, ਰਮਣੀਕ ਵਾਲੀਆਂ, ਵੀਰੂ ਬਾਂਸਲ, ਕੁਲਦੀਪ ਸਿੰਘ, ਜਰਨੈਲ ਸਿੰਘ ਰੇਲਵੇ,ਇਕਬਾਲ ਸਿੰਘ ਵਿਸ਼ਾਲ ਨਗਰ, ਸੰਜੇ ਸਿੰਘ ਟੈਟ ਵਾਲੇ, ਸੁਰਜੀਤ ਸਿੰਘ ਐਮ.ਈ.ਐਸ., ਜੋਗਿੰਦਰ ਸਿੰਘ ਰਿਟਾ.ਡੀਸੀ. ਦਫਤਰ, ਸੰਨੀ ਜੋੜਾ, ਅਮਨਦੀਪ ਸਿੰਘ, ਯਾਦਵਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਚੰਦਰ, ਮਨਜੀਤ ਸਿੰਘ ਗਰੀਨ ਸਿਟੀ, ਮਹਿੰਦਰਪਾਲ, ਰੋਸ਼ਨ, ਤਰਸੇਮ ਕੁਮਾਰ ਆਦਿ ਵੱਲੋਂ ਸਹਿਯੋਗ ਦਿੱਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਲਗਾਇਆ ਗਿਆ।"