ਸ਼ੁਸਾਂਤ ਸਿਟੀ ਟੂ ਵਿਖੇ ਡੀਲਰ ਅਤੇ ਇਨਵੈਂਸਟਰ ਮੀਟ ਦੌਰਾਨ ਵੱਡੀ ਗਿਣਤੀ ’ਚ ਲੋਕਾਂ ਨੇ ਕੀਤੀ ਸ਼ਮੂਲੀਅਤ

0
109
+1

ਕੰਪਨੀ ਵੱਲੋਂ ਗ੍ਰਾਹਕਾਂ ਨੂੰ ਮਿਲਣ ਵਾਲੀਆਂ ਵਿਸ਼ੇਸ਼ ਸਕੀਮਾਂ ਸਬੰਧੀ ਕਰਵਾਇਆ ਗਿਆ ਜਾਣੂ
Bathinda News:ਬਠਿੰਡਾ-ਮਾਨਸਾ ਮੁੱਖ ਮਾਰਗ ’ਤੇ ਸਥਿਤ ਮਿੱਤਲ ਗਰੁੱਪ ਦੀ ਰਿਹਾਇਸ਼ੀ ਕਾਲੋਨੀ ਸ਼ੁਸਾਂਤ ਸਿਟੀ ਟੂ ਵਿਖੇ ਵਿਸ਼ੇਸ਼ ਤੌਰ ’ਤੇ ਡੀਲਰ ਅਤੇ ਇਨਵੈਂਸਟਰ ਮੀਟ ਕਰਵਾਈ ਗਈ। ਜਿਸ ’ਚ ਵੱਡੀ ਗਿਣਤੀ ਦੇ ਪ੍ਰਾਪਰਟੀ ਡੀਲਰਜ਼ ਅਤੇ ਇਨਵੈਂਸਟਰ ਤੋਂ ਇਲਾਵਾ ਆਸ ਪਾਸ ਦੇ ਰਿਹਾਇਸ਼ੀ ਖੇਤਰ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਮੌਕੇ ਮੈਨੇਜਮੈਂਟ ਵੱਲੋਂ ਕਈ ਚੰਗੀਆਂ ਯੋਜਵਾਨਾਂ ਗ੍ਰਾਹਕਾਂ ਲਈ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਨੂੰ ਕਾਫੀ ਪ੍ਰਸੰਦ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ੁਸਾਂਤ ਸਿਟੀ ਟੂ ਦੇ ਏਜੀਐਮ ਸੰਦੀਪ ਠੁਕਰਾਲ ਵੱਲੋਂ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ 256 ਗਜ ਦੇ ਪਲਾਟਾਂ ’ਤੇ ਕੰਪਨੀ ਨੇ ਵਿਸ਼ੇਸ਼ ਸ਼ਕੀਮ ਵੀ ਗ੍ਰਾਹਕਾਂ ਲਈ ਜਾਰੀ ਕੀਤੀ।

ਇਹ ਵੀ ਪੜ੍ਹੋ  ਬਠਿੰਡਾ ਕਤਲ ਕਾਂਡ:ਪੰਜਾਬ ਪੁਲਿਸ ਵੱਲੋਂ ਮ੍ਰਿਤਕ ਅਪਰਾਧੀ ਓਵਰਸੀਅਰ ਸਿੰਘ ਦੇ ਦੋ ਸਾਥੀ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ

ਇਸ ਮੌਕੇ ਬੋਲਦਿਆ ਉਨ੍ਹਾਂ ਦੱਸਿਆ ਕਿ ਰਿਹਾਇਸ਼ੀ ਕਾਲੋਨੀ ਸ਼ੁਸਾਂਤ ਸਿਟੀ ਟੂ ਵਿਖੇ ਗ੍ਰਾਹਕਾਂ ਲਈ 266 ਗਜ, 308, 409 ਅਤੇ 527 ਗਜ ਦੇ ਰਿਹਾਇਸ਼ੀ ਪਲਾਂਟ ਮੌਜੂਦ ਹਨ ਅਤੇ ਇਸ ਤੋਂ ਇਲਾਵਾ ਇੰਡੀਪੈਡਿੰਡ ਵਿੱਲਾ ਤੋਂ ਇਲਾਵਾ ਐਸੀਸੀਓ ਵੀ ਮੌਜੂਦ ਹਨ।ਉਨ੍ਹਾਂ ਦੱਸਿਆ ਕਿ ਇਸ ਹਰੀ ਭਰੀ ਰਿਹਾਇਸ਼ੀ ਕਾਲੋਨੀ ’ਚ ਜਿਥੇ ਪਹਿਲਾਂ ਹੀ 15 ਖੂਬਸੂਰਤ ਪਾਰਕ ਮੌਜੂਦ ਹਨ ਅਤੇ ਜਿਨ੍ਹਾਂ ’ਚ ਝੂਲੇ ਵਗੈਰਾ ਲੱਗੇ ਹਨ। ਇਸ ਤੋਂ ਇਲਾਵਾ ਮੈਨੇਜਮੈਂਟ ਵੱਲੋਂ ਜਲਦੀ ਹੀ ਇਸ ਕਾਲੋਨੀ ’ਚ ਕਿਊਮਨਿਟੀ ਸੈਂਟਰ ਤੋਂ ਇਲਾਵਾ ਨਵੇਂ ਐਸਸੀਓ ਵੀ ਬਣਾਏ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਕਾਲੋਨੀ ’ਚ ਮੌਜੂਦ ਹੋਰ ਸਹੂਲਤਾਂ ਸਬੰਧੀ ਵੀ ਲੋਕਾਂ ਨੂੰ ਜਾਣੂੰ ਕਰਵਾਇਆ।

ਇਹ ਵੀ ਪੜ੍ਹੋ  Big News: SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫ਼ਾ

ਇਸ ਮੌਕੇ ਮਿੱਤਲ ਗਰੁੱਪ ਦੇ ਹੋਰ ਪ੍ਰੋਜੈਕਟ ਜਿਵੇ ਸ਼ੀਸ਼ ਮਹਿਲ ਸਕਾਈ ਲਾਈਨ, ਸੀਸ ਮਹਿਲ ਹਾਈਟਸ ਨਾਲ ਸਬੰਧਤ ਹੋਰ ਕਈ ਪ੍ਰੋਜੈਕਟਾਂ ਦੀ ਵਿਸ਼ੇਸ਼ ਜਾਣਕਾਰੀ ਦਿੰਦੇ ਕਾਊਂਟਰ ਵੀ ਲਗਾਏ ਗਏ। ਇਸ ਮੌਕੇ ਮੌਜੂਦ ਗਰੁੱਪ ਦੇ ਪ੍ਰੋਜੈਕਟ ਜਨਰਲ ਮੈਨੇਜਰ ਤਰੁਣ ਬਹਿਲ ਵੱਲੋਂ ਵੀ ਆਪਣੇ ਰਿਹਾਇਸ਼ੀ ਪ੍ਰੋਜੈਕਟਾਂ ਦੇ ਅੰਦਰ ਮਿਲਦੀਆਂ ਸਹੂਲਤਾਂ ਸਬੰਧੀ ਜਾਣੂੰ ਕਰਵਾਇਆ। ਇਸ ਪੂਰੇ ਪ੍ਰੋਰਗਾਮ ਦੌਰਾਨ ਜਿਥੇ ਮਿਊਜੀਕਲ ਪ੍ਰੋਗਰਾਮ ਦਾ ਲੋਕਾਂ ਨੇ ਆਨੰਦ ਮਾਣਿਆ ਉਥੇ ਹੀ ਵਿਸ਼ੇਸ਼ ਤੌਰ ’ਤੇ ਰਿਫੈਂਰਸਮੈਂਟ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਸਮਾਗਮ ਦੌਰਾਨ ਡੀਜੀਐਮ ਆਰਕੇ ਸ਼ਰਮਾ, ਏਜੀਐਮ ਦੀਪਕ ਬਾਂਸਲ , ਨਰੇਸ਼ ਕੁਮਾਰ, ਜਗਦੀਪ ਸਿੰਘ ਤੋਂ ਇਲਾਵਾ ਰੈਜੀਡੇਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਸਮੇਤ ਹੋਰ ਮੌਹਤਵਰ ਲੋਕ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here