ਛੱਤ ’ਤੇ ਪਤੰਗਬਾਜ਼ੀ ਦੇਖਦੀ ਛੋਟੀ ਬੱਚੀ ਦੇ ਸਿਰ ’ਚ ਲੱਗੀ ਗੋ+ਲੀ, ਕਿਸੇ ਵੱਲੋਂ ਹਵਾਈ ਫ਼ਾਈਰ ਕਰਨ ਦੀ ਚਰਚਾ

0
149

ਲੁਧਿਆਣਾ, 13 ਜਨਵਰੀ:ਸੋਮਵਾਰ ਨੂੰ ਲੁਧਿਆਣਾ ਸ਼ਹਿਰ ’ਚ ਵਾਪਰੀ ਇੱਕ ਦਰਦਨਾਕ ਘਟਨਾ ਵਿਚ ਛੱਤ ’ਤੇ ਆਪਣੀ ਮਾਂ ਨਾਲ ਖੜੀ ਪਤੰਗਬਾਜ਼ੀ ਦੇਖ ਰਹੀ ਇੱਕ 11 ਸਾਲਾ ਬੱਚੀ ਦੇ ਸਿਰ ਵਿਚ ਗੋਲੀ ਲੱਗ ਗਈ। ਹਾਲਾਂਕਿ ਹੁਣ ਤੱਕ ਇਸ ਗੋਲੀ ਲੱਗਣ ਦੇ ਪਿੱਛੇ ਪੁਖਤਾਂ ਜਾਣਕਾਰੀ ਸਾਹਮਣੇ ਨਹੀਂ ਮਿਲੀ ਪ੍ਰੰਤੂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਘਟਨਾ ਕਿਸੇ ਵੱਲੋਂ ਹਵਾਈ ਫ਼ਾਈਰ ਕਰਨ ਦੌਰਾਨ ਵਾਪਰੀ ਹੈ। ਪੁਲਿਸ ਵੱਲੋਂ ਫ਼ਿਲਹਾਲ ਹਵਾਈ ਫ਼ਾਈਰ ਕਰਨ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ਸੁਖਬੀਰ ਬਾਦਲ ਦੀ ਲੜਕੀ ਦੇ ਵਿਆਹ ਸਮਾਗਮ ‘ਚੋਂ ਵਾਪਸ ਜਾਣ ਸਮੇਂ ਵਾਪਰਿਆਂ ਹਾਦਸਾ, ਇੱਕ ਦੀ ਮੌਤ, ਚਾਰ ਜਖ਼ਮੀ

ਉਧਰ ਘਟਨਾ ਤੋਂ ਤੁਰੰਤ ਬਾਅਦ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਆਪਰੇਸ਼ਨ ਕਰਕੇ ਗੋਲੀ ਨੂੰ ਲੜਕੀ ਦੇ ਸਿਰ ਵਿੱਚੋਂ ਕੱਢ ਦਿੱਤਾ ਹੈ। ਦਸਿਆ ਜਾ ਰਿਹਾ ਹੈ ਕਿ ਲੜਕੀ ਦੀ ਹਾਲਾਤ ਹੁਣ ਖ਼ਤਰੇ ਤੋਂ ਬਾਹਰ ਹੈ। ਇਸ ਲਡੜਕੀ ਦੀ ਪਹਿਚਾਣ ਆਸ਼ਿਆਰਨਾ ਵਾਸੀ ਗਲੀ ਨੰਬਰ 3 ਨਿਊ ਮਾਧੋਪੁਰੀ ਦੇ ਤੌਰ ‘ਤੇ ਹੋਈ ਹੈ। ਸੂਚਨਾ ਮੁਤਾਬਕ ਘਟਨਾ ਸਮੇਂ ਲੜਕੀ ਆਪਣੀ ਛੱਤ ’ਤੇ ਡਿੱਗੇ ਪਤੰਗ ਨੂੰ ਚੁੱਕ ਰਹੀ ਸੀ, ਇਸ ਦੌਰਾਨ ਉਸਦੇ ਸਿਰ ਵਿਚ ਕੁੱਝ ਚੀਜ਼ ਆ ਕੇ ਵੱਜੀ, ਜਿਸਤੋਂ ਬਾਅਦ ਸਿਰ ਵਿਚੋਂ ਖੂਨ ਵੱਗਣ ਲੱਗਾ।

ਇਹ ਵੀ ਪੜ੍ਹੋ ਚੋਰੀ ਕੀਤੇ ਮੋਟਰਸਾਈਕਲਾਂ ਦਾ ਪੁਰਜ਼ਾ-ਪੁਰਜ਼ਾ ਕਰਕੇ ਵੇਚਣ ਵਾਲਾ ਕਬਾੜੀਆ ਗ੍ਰਿਫਤਾਰ 

ਲੜਕੀ ਦੀ ਮਾਂ ਨੂੰ ਇਸਦਾ ਪਤਾ ਲੱਗਣ ’ਤੇ ਉਹ ਤੁਰੰਤ ਹਸਪਤਾਲ ਲੈ ਗਈ, ਜਿਥੇ ਪਤਾ ਲੱਗਿਆ ਕਿ ਆਸ਼ਿਆਨਾ ਦੇ ਸਿਰ ਵਿਚ ਗੋਲੀ ਵੱਜੀ ਹੈ। ਉਧਰ ਘਟਨਾ ਦਾ ਪਤਾ ਲੱਗਣ ਤਂੋ ਬਾਅਦ ਮਾਮਲੇ ਦੀ ਜਾਂਚ ਕਰਨ ਪੁੱਜੇ ਏਸੀਪੀ ਦਵਿੰਦਰ ਚੌਧਰੀ ਅਤੇ ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਜਸਬੀਰ ਸਿੰਘ ਨੇ ਦਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਹੈ ਤੇ ਜਿਸਨੇ ਵੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਸਨੂੰ ਬਖ਼ਸਿਆ ਨਹੀਂ ਜਾਵੇਗਾ। ਪੁਲਿਸ ਵੱਲੋਂ ਇਲਾਕੇ ਭਰ ਵਿਚ ਸੀਸੀਟੀਵੀ ਕੈਮਰੇ ਤੇ ਲਾਇਸੰਸੀ ਹਥਿਆਰਾਂ ਵਾਲਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here