ਫ਼ਿਰੋਜਪੁਰ, 2 ਨਵੰਬਰ: ਪਰਾਲੀ ਨੂੰ ਅੱਗ ਲਗਾਉਣ ਕਾਰਨ ਬੀਤੇ ਕੱਲ ਦੀਵਾਲੀ ਮੌਕੇ ਇੱਕ ਵੱਡਾ ਹਾਦਸਾ ਵਾਪਰ ਗਿਆ। ਸੜਕ ਦੇ ਨਾਲ ਝੋਨੇ ਦੀ ਪਰਾਲੀ ਵਾਲੇ ਖੇਤ ਨੂੰ ਲਗਾਈ ਅੱਗ ਕਾਰਨ ਫੈਲੇ ਧੂੰਏ ਦੇ ਚੱਲਦੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਖੇਤ ਵਿਚ ਜਾ ਡਿੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਏ, ਜਿੰਨ੍ਹਾਂ ਨੂੰ ਫਿਰੋਜੁਪਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।ਇੰਨ੍ਹਾਂ ਨੌਜਵਾਨਾਂ ਵਿਚ ਦੋ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ:ਮੁੱਖ ਮੰਤਰੀ ਵੱਲੋਂ ਭਗਵਾਨ ਵਿਸ਼ਵਕਰਮਾ ਦੇ ਪ੍ਰਕਾਸ਼ ਉਤਸਵ ਦੀ ਵਧਾਈ
ਇਸ ਘਟਨਾ ਵਿਚ ਮੋਟਰਸਾਈਕਲ ਪਰਾਲੀ ਵਿਚ ਡਿੱਗਣ ਕਾਰਨ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। ਇੰਨ੍ਹਾਂ ਨੌਜਵਾਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਬੱਗੇਵਾਲਾ ਅਤੇ ਦੋ ਸਕੇ ਭਰਾ ਜਸਨਪ੍ਰੀਤ ਤੇ ਅਨਮੋਲਪ੍ਰੀਤ ਵਾਸੀ ਪਿੰਡ ਕਮਾਲੂ ਕੋਟਲਾ ਦੇ ਤੌਰ ’ਤੇ ਹੋਈ ਹੈ। ਘਟਨਾ ਸਮੇਂ ਇਹ ਬੱਚੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੱਲਾਹਵਾਲਾ ਤੋਂ ਦੀਵਾਲੀ ਲਈ ਮਿਠਾਈਆਂ ਖ਼ਰੀਦਣ ਦੇ ਜਾ ਰਹੇ ਸਨ।
ਇਹ ਵੀ ਪੜ੍ਹੋ:ਕਿਸਾਨਾਂ ਨੇ ਮੰਡੀਆਂ ਤੇ ਮੋਰਚਿਆਂ ਉਪਰ ਮਨਾਈ ਦਿਵਾਲੀ, ਝੋਨੇ ਦੀ ਨਿਰਵਿਘਨ ਖਰੀਦ ਅਤੇ ਚੁਕਾਈ ਲਈ ਪੱਕੇ ਮੋਰਚੇ ਬਾਦਸਤੂਰ ਜਾਰੀ
ਇਸ ਦੌਰਾਨ ਜਦ ਇਹ ਪਿੰਡ ਜੈਮਲ ਸਿੰਘ ਵਾਲਾ ਨਜਦੀਕ ਪੁੱਜੇ ਤਾਂ ਸੜਕ ਨਾਲ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਈ ਹੋਈ ਸੀ, ਜਿਸ ਕਾਰਨ ਚਾਰ-ਚੁਫ਼ੇਰੇ ਧੂੰਆਂ ਫੈਲਿਆ ਹੋਇਆ ਸੀ। ਜਿਸਦੇ ਚੱਲਦੇ ਇੰਨ੍ਹਾਂ ਬੱਚਿਆਂ ਕੋਲੋਂ ਮੋਟਰਸਾਈਕਲ ਬੇਕਾਬੂ ਹੋ ਕੇ ਪਰਾਲੀ ਨੂੰ ਅੱਗ ਲੱਗੇ ਖੇਤ ਵਿਚ ਡਿੱਗ ਪਿਆ। ਮੌਕੇ ’ਤੇ ਦੋ ਬੱਚੇ ਤਾਂ ਕਿਸੇ ਤਰੀਕੇ ਨਾਲ ਖੁਦ ਅੱਗ ਵਿਚੋਂ ਬਾਹਰ ਨਿਕਲ ਆਏ, ਜਦੋਂਕਿ ਇੱਕ ਛੋਟੇ ਬੱਚੇ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਉਧਰ ਘਟਨਾ ਦਾ ਪਤਾ ਲੱਗਦੇ ਹੀ ਮੱਲਵਾਲਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Share the post "ਪਰਾਲੀ ਨੂੰ ਅੱਗ ਲਗਾਉਣ ਕਾਰਨ ਫ਼ਿਰੋਜਪੁਰ ’ਚ ਵਾਪਰਿਆਂ ਵੱਡਾ ਹਾਦਸਾ, ਤਿੰਨ ਨੌਜਵਾਨ ਝੁਲਸੇ"