Bathinda News: ਬਠਿੰਡਾ ਦੇ ਗੁਰੂ ਕੋਲ ਰੋਡ ‘ਤੇ ਸਥਿਤ ਵੀ ਕੇ ਕਲੋਨੀ ਨਜਦੀਕ ਇੱਕ ਗੋਦਾਮ ਨੂੰ ਦੇਰ ਸ਼ਾਮ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਇਸ ਘਟਨਾ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰੰਤੂ ਗੋਦਾਮ ਦੇ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਘਟਨਾ ਦਾ ਪਤਾ ਚੱਲਦੇ ਹੀ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਮੌਕੇ ‘ਤੇ ਪੁੱਜੇ ਅਤੇ ਉਹਨਾਂ ਤੁਰੰਤ ਫਾਇਰ ਬ੍ਰਗੇਡ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੂਚਿਤ ਕਰਦਿਆਂ ਅੱਗ ਬੁਝਾਉਣ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; Bathinda ‘ਚ ਪੁਲ ਉਪਰੋਂ ਡਿੱਗਣ ਕਾਰਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਹੋਈ ਮੌ+ਤ
ਮਿਲੀ ਜਾਣਕਾਰੀ ਮੁਤਾਬਕ ਗੁਰੂ ਕੁੱਲ ਰੋਡ ਵਿਖੇ ਇਸ ਗੋਦਾਮ ਦੇ ਵਿੱਚ ਗਾਂਧੀ ਮਾਰਕੀਟ ਚ ਸਥਿਤ ਕਹੀਆਂ ਬੱਠਲ ਅਤੇ ਹੋਰ ਸਾਜੋ ਸਮਾਨ ਵੇਚਣ ਵਾਲਿਆਂ ਵੱਲੋਂ ਇਸ ਗੋਦਾਮ ਵਿੱਚ ਸਮਾਨ ਰੱਖਿਆ ਹੋਇਆ ਸੀ। ਦੇਰ ਸ਼ਾਮ ਇਸ ਗੋਦਾਮ ਦੇ ਵਿੱਚ ਅਚਾਨਕ ਸ਼ਾਰਟ ਸਰਕਟ ਕਰਕੇ ਅੱਗ ਲੱਗ ਗਈ ਜੋ ਕਿ ਦੇਖਦੇ ਦੇਖਦੇ ਭਿਆਨਕ ਰੂਪ ਧਾਰਨ ਕਰ ਗਈ । ਜਿਸ ਨੇ ਇਸ ਪੂਰੇ ਗੁਦਾਮ ਨੂੰ ਆਪਣੀ ਚਪੇਟ ਵਿੱਚ ਲੈ ਲਿਆ।
ਇਹ ਵੀ ਪੜ੍ਹੋ ਬਾਲਾ.ਤਕਾ/ਰੀ ਪਾਸਟਰ ਬਲਜਿੰਦਰ ਸਿੰਘ ਨੂੰ ਹੋਈ ਉਮਰ ਕੈਦ
ਇਹ ਅੱਗ ਥੋੜੇ ਹੀ ਸਮੇਂ ਵਿੱਚ ਇੰਨੀ ਜਿਆਦਾ ਫੈਲ ਗਈ ਕਿ ਇਲਾਕੇ ਦੇ ਵਿੱਚ ਵੀ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਬਣ ਗਿਆ। ਇਸ ਤੋਂ ਬਾਅਦ ਆਸ ਪਾਸ ਦੇ ਲੋਕਾਂ ਨੇ ਅੱਗ ‘ਤੇ ਕਾਬੂ ਪਾਉਣ ਦਾ ਯਤਨ ਕੀਤਾ ਪਰੰਤੂ ਅੱਗ ਜ਼ਿਆਦਾ ਫੈਲਦੀ ਗਈ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪੁੱਜੀਆਂ ਪਰ ਖਬਰ ਲਿਖੇ ਜਾਣ ਤੱਕ ਅੱਗ ਉੱਪਰ ਕਾਬੂ ਨਹੀਂ ਪਾਇਆ ਜਾ ਸਕਿਆ ਸੀ।