ਮੌੜ ਮੰਡੀ ਦੀ ਵਿਕਾਸ ਰੈਲੀ ਲੋਕ ਸਭਾ ਚੋਣਾਂ ਵਿੱਚ ਆਪ ਦੀ ਸ਼ਾਨਦਾਰ ਜਿੱਤ ਦਾ ਬੰਨੇਗੀ ਮੁੱਢ : ਕੋਟ ਫੱਤਾ
ਬਠਿੰਡਾ, 15 ਦਸੰਬਰ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 17 ਦਸੰਬਰ ਨੂੰ ਬਠਿੰਡਾ ਲੋਕ ਹਲਕੇ ਦੀ ਮੌੜ ਮੰਡੀ ਵਿਖੇ ਕੀਤੀ ਜਾ ਰਹੀ ਵਿਕਾਸ ਰੈਲੀ ਦੀਆਂ ਤਿਆਰੀਆਂ ਸਬੰਧੀ ਆਪ ਆਗੂਆਂ ਦੀ ਇੱਕ ਭਰਵੀਂ ਮੀਟਿੰਗ ਨਗਰ-ਕੌਂਸਲ ਕੋਟਫੱਤਾ ਦੇ ਮੀਤ-ਪ੍ਰਧਾਨ ਇਕਬਾਲ ਸਿੰਘ ਢਿਲੋਂ ਦੇ ਨਿਵਾਸ ਵਿਖੇ ਹੋਈ। ਮੀਟਿੰਗ ਨੂੰ ਜਿਲਾ ਦਿਹਾਤੀ ਪ੍ਰਧਾਨ ਤੇ ਇੰਪਰੂਵਮੈਂਟਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ, ਪੰਜਾਬ ਸੂਗਰਫੈਡ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ, ਮੀਡੀਅਮ ਇੰਡਸਟਰੀ ਦੇ ਚੇਅਰਮੈਨ ਨੀਲ ਗਰਗ ਅਤੇ ਜਿਲਾ ਪਲੈਨਿੰਗ-ਬੋਰਡ ਦੇ ਚੇਅਰਮੈਨ ਅੰਮ੍ਰਿਤ ਅਗਰਵਾਲ ਅਤੇ ਸੀਨੀਅਰ ਆਪ ਆਗੂ ਪਰਮਜੀਤ ਸਿੰਘ ਕੋਟ ਫੱਤਾ ਨੇ ਸੰਬੋਧਨ ਕਰਦਿਆਂ
ਅਮਿਤ ਦੀਕਸ਼ਿਤ ਪ੍ਰਧਾਨ ਤੇ ਮੋਹਿਤ ਜਿੰਦਲ ਇਨਕਮ ਟੈਕਸ ਬਾਰ ਐਸੋਸੀਏਸਨ ਦੇ ਉਪ ਪ੍ਰਧਾਨ ਬਣੇ
ਆਗੂਆਂ ਅਤੇ ਵਲੰਟੀਅਰਜ ਵੱਲੋਂ ਹੁੰਮ-ਹੁੰਮਾ ਕੇ ਰੈਲੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ।ਉਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਰੰਗਲਾ ਪੰਜਾਬ ਬਣਨ ਜਾ ਰਿਹਾ ਹੈ ਜਿਸ ਵਿੱਚ ਹਰ ਇਲਾਕੇ ਵਿੱਚ ਵਿਕਾਸ ਕਾਰਜ ਸ਼ੁਰੂ ਹੋ ਰਹੇ ਹਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ। ਇਸ ਮੌਕੇ ਸੀਨੀਅਰ ਆਪ-ਆਗੂ ਪਰਮਜੀਤ ਸਿੰਘ ਕੋਟਫੱਤਾ ਨੇ ਕਿਹਾ ਕਿ ਇਹ ਰੈਲੀ ਇਤਿਹਾਸਿਕ ਹੋਵੇਗੀ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਆਪ ਦੀ ਸ਼ਾਨਦਾਰ ਜਿੱਤ ਦਾ ਮੁੱਢ ਬੰਨ੍ਹੇਗੀ । ਇਸ ਮੌਕੇ ਮੀਤ-ਪ੍ਰਧਾਨ ਇਕਬਾਲ ਸਿੰਘ ਢਿਲੋਂ, ਜਸਵਿੰਦਰ ਸਿੰਘ ਸਾਬਕਾ ਐੱਮ. ਸੀ. ਆਦਿ ਹਾਜ਼ਰ ਸਨ।
Share the post "ਮੌੜ ਮੰਡੀ ਵਿਕਾਸ ਰੈਲੀ ਦੀਆਂ ਤਿਆਰੀਆਂ ਸਬੰਧੀ ਪਿੰਡ ਕੋਟਫੱਤਾ ਵਿਖੇ ਹੋਈ ਮੀਟਿੰਗ"