Monday, February 2, 2026

‘ਮਾਂ ਤਾਂ ਮਾਂ ਹੀ ਹੁੰਦੀ ਆਂ’; ਪੁੱਤ ਦੇ ‘ਗੁੱਸੇ’ ਦਾ ਸ਼ਿਕਾਰ ਹੋਈ ‘ਮਾਂ’ਕੋਈ ਕਾਰਵਾਈ ਨਾਂ ਕਰਨ ਲਈ ਕਰ ਰਹੀ ਹੈ ਅਰਜ਼ੋਈ!

Date:

spot_img

Bathinda News: ਕਲੀਆ ਦੇ ਬਾਦਸ਼ਾਹ ਕਹੇ ਜਾਣ ਵਾਲੇ ਮਰਹੂਮ ਪੰਜਾਬੀ ਲੋਕ ਗਾਇਕ ਕੁਲਦੀਪ ਮਾਣਕ ਦਾ ਪ੍ਰਸਿੱਧ ਗੀਤ ‘‘ ਮਾਂ ਹੁੰਦੀ ਏ ਮਾਂ’’ ਦੀਆਂ ਸਤਰਾਂ ਅੱਜ ਕਲਯੁਗ ਦੇ ਜਮਾਨੇ ਵਿਚ ਵੀ ਪੂਰੀ ਤਰ੍ਹਾਂ ਢੁਕਦੀਆਂ ਹਨ। ਅਜਿਹਾ ਹੀ ਇੱਕ ਵਰਤਾਰਾ ਬਠਿੰਡਾ ਵਿਚ ਵੀ ਸਾਹਮਣੇ ਆਇਆ ਹੈ। ਇਹ ਮਾਮਲਾ ਪਿਛਲੇ ਦੋ ਦਿਨਾਂ ਤੋਂ ਪੂਰੇ ਸੋਸਲ ਮੀਡੀਆ ’ਤੇ ਛਾਇਆ ਹੋਇਆ ਹੈ, ਜਿਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਕਿ ਇੱਕ ਪੁੱਤ ਵੱਲੋਂ ਨਸ਼ੇ ਦੀ ਪੂਰਤੀ ਲਈ ਪੈਸਿਆਂ ਦੀ ਮੰਗ ਨੂੰ ਲੈ ਕੇ ਆਪਣੀ ਹੀ ਮਾਂ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ। ਹੁਣ ਇਹ ਮਾਤਾ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਹੈ। ਹਾਲਾਂਕਿ ਮਾਮਲੇ ਦੀ ਸਚਾਈ ਜਾਣਨ ਲਈ ਕੀਤੀ ਪੜਤਾਲ ਦੌਰਾਨ ਇਹ ਘਟਨਾ ਨਸ਼ੇ ਕਾਰਨ ਵਾਪਰੀ ਤਾਂ ਨਹੀਂ ਲੱਗੀ ਪ੍ਰੰਤੂ ਮਾਂ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਕਾਫ਼ੀ ਸਚਾਈ ਦਿਖ਼ੀ।

ਇਹ ਵੀ ਪੜ੍ਹੋ ਵਿਜੀਲੈਂਸ ਬਿਊਰੋ ਵੱਲੋਂ ਸਰਕਾਰੀ ਹਸਪਤਾਲ ‘ਚ ਜਾਅਲੀ ਡੋਪ ਟੈਸਟ ਰਿਪੋਰਟਾਂ ਦੇਣ ਬਦਲੇ ਰਿਸ਼ਵਤ ਘੁਟਾਲੇ ਦਾ ਪਰਦਾਫਾਸ਼

ਸਾਹਮਣੇ ਆਏ ਤੱਥਾਂ ਮੁਤਾਬਕ ਬਠਿੰਡਾ ਸ਼ਹਿਰ ਦੀ ਨਹਿਰ ਨਜਦੀਕ ਇੱਕ ਮੁਹੱਲੇ ਵਿਚ ਰਹਿਣ ਵਾਲੀ ਇਹ 82 ਸਾਲਾਂ ਬਜੁਰਗ ਔਰਤ ਸਿੱਖਿਆ ਵਿਭਾਗ ਵਿਚੋਂ ਰਿਟਾਇਡ ਟੀਚਰ ਹੈ। ਵੱਡੀ ਗੱਲ ਇਹ ਵੀ ਹੈ ਕਿ ਇਸ ਮਾਂ ’ਤੇ ਹੱਥ ਚੁੱਕਣ ਵਾਲਾ ਪੁੱਤ ਵੀ ਸਿੱਖਿਆ ਵਿਭਾਗ ਵਿਚ ਮੁਲਾਜਮ ਸੀ, ਜਿਸਨੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ। ਪੜਤਾਲ ਦੌਰਾਨ ਇਸ ਘਟਨਾ ਦੇ ਪਿੱਛੇ ਪ੍ਰਵਾਰ ਦਾ ਕਾਫ਼ੀ ਦੁਖ਼ਦਾਈਕ ਪ੍ਰਵਾਰਕ ਮਾਹੌਲ ਵੀ ਸਾਹਮਣੇ ਆਇਆ। ਬਕੌਲ ਪੀੜਤ ਰਜਿੰਦਰ ਕੌਰ ਉਸਦਾ ਪੁੱਤਰ ਪਹਿਲਾਂ ਕਾਫ਼ੀ ਚੰਗੇ ਸੁਭਾਅ ਦਾ ਸੀ। ਵਿਆਹ ਹੋਇਆ ਤੇ ਚਾਵਾਂ ਨਾਲ ਨੂੰਹ ਲਿਆਂਦੀ, ਇੱਕ ਪੋਤਾ ਵੀ ਹੋਇਆ।

ਇਹ ਵੀ ਪੜ੍ਹੋ Big Breaking: ਅਕਾਲੀ ਦਲ ਨੇ ਲੁਧਿਆਣਾ ਉਪ ਚੋਣਾ ਲਈ ਐਲਾਨਿਆਂ ਉਮੀਦਵਾਰ

ਮਾਤਾ ਰਜਿੰਦਰ ਕੌਰ ਵੱਲੋਂ ਮੀਡੀਆ ਨਾਲ ਕੀਤੀ ਗੱਲਬਾਤ ਦੌਰਾਨ ਖੁਲਾਸਾ ਕੀਤਾ ਗਿਆ ਕਿ ਨੂੰਹ ਨੂੰ ਖੁਦ ਉਸਨੇ ਆਪਣੇ ਕੋਲੋਂ ਪੈਸੇ ਲਗਾ ਕੇ ਨਰਸ ਬਣਾਇਆ ਪਰ ਸਰਕਾਰੀ ਨੌਕਰੀ ਤੋਂ ਬਾਅਦ ਨੂੰਹ-ਪੁੱਤ ਵਿਚਕਾਰ ਵਿਵਾਦ ਹੋ ਗਿਆ ਤੇ ਦੋਨੋਂ ਅਲੱਗ ਅਲੱਗ ਹੋ ਗਏ। ਤਲਾਕ ਦਾ ਕੇਸ ਚੱਲ ਰਿਹਾ, ਜਿਸ ਕਾਰਨ ਪੁੱਤ ‘ਅੱਪਸੈਟ’ ਹੋ ਗਿਆ। ਇਸ ਦੁਖੀਆ ਮਾਂ ਮੁਤਾਬਕ ਹੁਣ ਉਹ ਦੋਨੋਂ ਮਾਂ ਪੁੱਤ ਇਕੱਲੇ ਰਹਿੰਦੇ ਹਨ। 12 ਸਾਲ ਤੋਂ ਪੋਤੇ ਦਾ ਮੂੰਹ ਵੀ ਨਹੀਂ ਦੇਖਿਆ। ਜਿਸ ਕਾਰਨ ਉਸਦਾ ਪੁੱਤ ਉਸ ਉਪਰ ਗੁੱਸਾ ਕੱਢ ਦਿੱੰਦਾ ਹੈ। ਮਾਂ ਨੇ ਆਪਣੇ ਪੁੱਤ ਵਿਰੁਧ ਕਾਰਵਾਈ ਕਰਵਾਉਣ ਦੀ ਬਜਾਏ ਪ੍ਰਸ਼ਾਸਨ ਕੋਲੋਂ ਉਸਦੇ ਆਪਣੀ ਪਤਨੀ ਨਾਲ ਚੱਲ ਰਹੇ ਕੇਸ ਨੂੰ ਹੱਲ ਕਰਵਾਉਣ ਲਈ ਅਰਜੋਈ ਕੀਤੀ ਹੈ। ਉਧਰ ਪੁਲਿਸ ਨੇ ਵੀ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਪੜਤਾਲ ਕੀਤੀ ਹੈ। ਡੀਐਸਪੀ ਸਰਵਜੀਤ ਸਿੰਘ ਬਰਾੜ ਦਾ ਦਾਅਵਾ ਹੈ ਕਿ ਨਸ਼ੇ ਵਾਲੀ ਕੋਈ ਗੱਲ ਨਹੀਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img

Popular

More like this
Related

ਥਾਣਾ ਢਕੌਲੀ ਖੇਤਰ ਵਿੱਚ ਗੋਲੀਆਂ ਚਲਾਉਣ ਵਾਲਾ ਦੋਸ਼ੀ ਗ੍ਰਿਫ਼ਤਾਰ

SAS Nagar News:ਸ਼੍ਰੀ ਹਰਮਨਦੀਪ ਸਿੰਘ ਹਾਂਸ ਐਸ.ਐਸ.ਪੀ. ਜ਼ਿਲ੍ਹਾ ਐੱਸ.ਏ.ਐੱਸ...