Dy Mayor ਵਿਰੁਧ ਵੀ ਆਇਆ ਬੇਵਿਸਾਹੀ ਦਾ ਮਤਾ; ਕਾਂਗਰਸ ਲਈ ਪਰਖ਼ ਦੀ ਘੜੀ

0
884
+1

Bathinda News: ਬਠਿੰਡਾ ਨਗਰ ਨਿਗਮ ਵਿਚ ਬੀਤੇ ਕੱਲ ਹੋਈ ਮੇਅਰ ਦੀ ਚੋਣ ’ਚ ਮਿਲੇ ਭਾਰੀ ਸਮਰਥਨ ਤੋਂ ਉਤਸ਼ਾਹ ਵਿਚ ਆਏ ਵਿਰੋਧੀ ਧੜੇ ਨੇ ਹੁਣ ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ ਨੂੰ ਵੀ ਗੱਦੀਓ ਉਤਾਰਨ ਦੀ ਤਿਆਰੀ ਵਿੱਢ ਦਿੱਤੀ ਹੈ। ਇਸੇ ਕੜੀ ਤਹਿਤ 23 ਕੋਂਸਲਰਾਂ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਕਮ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਇੱਕ ਬੇਵਿਸਾਹੀ ਦਾ ਮਤਾ ਸੌਪਦਿਆਂ ਤੁਰੰਤ ਜਨਰਲ ਹਾਊਸ ਦੀ ਮੀਟਿੰਗ ਸੱਦਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ ਨਵੇਂ ਚੁਣੇ ਮੇਅਰ ਪਦਮ ਮਹਿਤਾ ਨੂੰ ਅਮਨ ਅਰੋੜਾ ਨੇ ਦਿੱਤੀ ਵਧਾਈ, ਕਿਹਾ ਆਪ ਦੀ ਅਗਵਾਈ ਹੇਠ ਸ਼ਹਿਰ ਦਾ ਹੋਵੇਗਾ ਚਹੁੰਮੁਖੀ ਵਿਕਾਸ

ਸੂੁਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਲਦੀ ਹੀ ਇਸ ਸਬੰਧ ਵਿਚ ਮੀਟਿੰਗ ਬੁਲਾਈ ਜਾ ਰਹੀ ਹੈ।ਇਸ ਮੀਟਿੰਗ ਦੇ ਵਿਚ ਕਾਂਗਰਸ ਲਈ ਪਰਖ਼ ਦੀ ਘੜੀ ਹੋਵੇਗੀ ਕਿਉਂਕਿ 43 ਕੋਂਸਲਰਾਂ ਤੋਂ 11 ’ਤੇ ਆਉਣ ਵਾਲੀ ਇਸ ਕੌਮੀ ਪਾਰਟੀ ਨੂੰ ਬਠਿੰਡਾ ਵਿਚ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਡਿਪਟੀ ਮੇਅਰ ਵਿਰੁਧ ਲਿਆਂਦੇ ਇਸ ਮਤੇ ਨੂੰ ਰੱਦ ਕਰਵਾਉਣਾ ਲਾਜ਼ਮੀ ਬਣ ਜਾਵੇਗਾ। ਜਿਕਰਯੋਗ ਹੈ ਕਿ ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ ਨੂੰ ਹੁਣ ਕਾਂਗਰਸ ਪਾਰਟੀ ਨਾਲ ਡਟ ਕੇ ‘ਖ਼ੜਣ’ ਦਾ ਹੀ ਖ਼ਮਿਆਜਾ ਭੁਗਤਣਾ ਪੈ ਰਿਹਾ।

ਇਹ ਵੀ ਪੜ੍ਹੋ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਤਹਿਸੀਲ ਦਫ਼ਤਰ ਦੀ ਅਚਨਚੇਤ ਚੈਕਿੰਗ

ਕਿਸੇ ਸਮੇਂ ਤਤਕਾਲੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨੇੜੇ ਰਹੇ ਡਿਪਟੀ ਮੇਅਰ ਨੇ ਕਰੀਬ ਸਵਾ ਸਾਲ ਪਹਿਲਾਂ ਇਸੇ ਖੇਮੇ ਦੀ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਮੌਕੇ ਪਾਰਟੀ ਦਾ ਸਾਥ ਛੱਡਣ ਤੋਂ ਇੰਨਕਾਰ ਕਰ ਦਿੱਤਾ ਸੀ, ਜਿਸ ਕਾਰਨ ਹੋਲੀ-ਹੋਲੀ ਮਨਪ੍ਰੀਤ ਧੜੇ ਨਾਲ ਉਨ੍ਹਾਂ ਦੀਆਂ ਦੂਰੀਆਂ ਵਧਦੀਆਂ ਰਹੀਆਂ ਤੇ ਇਸ ਕੜੀ ਤਹਿਤ ਹੁਣ ਉਸਦੇ ਵਿਰੁਧ ਬੇਵਿਸਾਹੀ ਦਾ ਮਤਾ ਲਿਆਂਦਾ ਗਿਆ ਹੈ। ਕਾਂਗਰਸ ਪਾਰਟੀ ਦੇ ਉੱਚ ਆਗੂਆਂ ਮੁਤਾਬਕ ਇਹ ਮਾਮਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੀ ਧਿਆਨ ਵਿਚ ਆ ਗਿਆ ਹੈ।

ਇਹ ਵੀ ਪੜ੍ਹੋ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਦੋ ਨੌਜਵਾਨਾਂ ਨੂੰ ਮਾਰਨ ਵਾਲ ਪੁਲਿਸ ਅਫ਼ਸਰਾਂ ਨੂੰ ਹੋਈ ਉਮਰਕੈਦ

ਸਿਆਸੀ ਮਾਹਰਾਂ ਦਾ ਵੀ ਮੰਨਣਾ ਹੈ ਕਿ ਮੇਅਰ ਦੀ ਚੋਣ ਸਮੇਂ ਮਹਿਤਾ ਧੜੇ ਨੂੰ ਮਿਲੇ 33 ਕੋਂਸਲਰਾਂ ਦਾ ਸਮਰਥਨ ਡਿਪਟੀ ਮੇਅਰ ਨੂੰ ਗੱਦੀਓ ਉਤਾਰਨ ਸਮੇਂ ਬਰਕਰਾਰ ਰਹਿਣ ਦੀ ਬਹੁਤ ਘੱਟ ਸੰਭਾਵਨਾ ਹੈ ਕਿਉਂਕਿ ਕਈ ਵੱਡੇ ਕਾਂਗਰਸੀ ਆਗੂਆਂ ਦੇ ‘ਇਸ਼ਾਰੇ’ ਉਪਰ ਦੁੂਜੇ ਪਾਸੇ ਭੁਗਤਣ ਵਾਲੇ ਕਾਂਗਰਸੀ ਕੋਂਸਲਰਾਂ ਵੱਲੋਂ ਹੁਣ ਆਪਣੇ ਪੈਰੀ ‘ਸਿਆਸੀ ਕੁਹਾੜਾ’ ਮਾਰਨ ਦੀ ਗਲਤੀ ਨਹੀਂ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਡਿਪਟੀ ਮੇਅਰ ਨੂੰ ਆਪਣੀ ਗੱਦੀ ਬਚਾਉਣ ਦੇ ਲਈ ਸਿਰਫ਼ 17 ਕੋਂਸਲਰਾਂ ਦੀ ਜਰੂਰਤ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

+1

LEAVE A REPLY

Please enter your comment!
Please enter your name here