ਬਠਿੰਡਾ, 25 ਦਸੰਬਰ: ਨਜਦੀਕੀ ਪਿੰਡ ਜੋਧਪੁਰ ਰੋਮਾਣਾ ਵਿਖੇ ਵਾਪਰੀ ਇੱਕ ਅਨੌਖੀ ਘਟਨਾ ਦੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਜਸਕਰਨ ਸਿੰਘ ਨਾਂ ਦੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ, ਜਿਸਦੇ ਉਪਰ ਦੋਸ਼ ਹਨ ਕਿ ਉਸਨੇ ਆਪਣੇ ਗੁਆਂਢ ਵਿਚ ਕਿਰਾਏ ’ਤੇ ਰਹਿਣ ਵਾਲੀ ਇੱਕ ਨਰਸ ਦੀ ਨਹਾਉਂਦੇ ਸਮੇਂ ਵੀਡੀਓ ਬਣਾਈ ਹੈ। ਪੁਲਿਸ ਨੇ ਉਹ ਮੋਬਾਇਲ ਫ਼ੋਨ ਵੀ ਬਰਾਮਦ ਕਰ ਲਿਆ ਹੈ, ਜਿਸਦੇ ਵਿਚ ਇਹ ਵੀਡੀਓ ਬਣਾਈ ਗਈ ਹੈ। ਪਤਾ ਲੱਗਿਆ ਹੈ ਕਿ ਪੀੜਤ ਨਰਸ ਏਮਜ਼ ਹਸਪਤਾਲ ਵਿਚ ਤੈਨਾਤ ਹੈ ਤੇ ਮੂਲ ਰੂਪ ਵਿਚ ਰਾਜਸਥਾਨ ਦੀ ਰਹਿਣ ਵਾਲੀ ਹੈ। ਉਹ ਪਿੰਡ ਜੋਧਪੁਰ ਰੋਮਾਣਾ ’ਚ ਇੱਕ ਘਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੀ ਹੈ।
ਇਹ ਵੀ ਪੜ੍ਹੋ NIA ਦੀਆਂ ਟੀਮਾਂ ਵੱਲੋਂ ਬ੍ਰਿਟਿਸ ਫ਼ੌਜ ਦੇ ਤਰਨਤਾਰਨ ਸਥਿਤ ਘਰ ’ਚ ਛਾਪੇਮਾਰੀ
ਪੀੜਤ ਮੁਤਾਬਕ ਮੁਲਜਮ ਪਿਛਲੇ ਕੁੱਝ ਸਮੇਂ ਤੋਂ ਉਸ ਉਪਰ ਮਾੜੀ ਅੱਖ ਰੱਖ ਰਿਹਾ ਸੀ ਤੇ ਦੋ ਦਿਨ ਪਹਿਲਾਂ ਜਦ ਉਹ ਬਾਥਰੂਮ ਵਿਚ ਨਹਾ ਰਹੀ ਸੀ ਤਾਂ ਮੁਲਜਮ ਨੇ ਬਾਥਰੂਮ ਦੇ ਜੰਗਲੇ ਵਿਚ ਆਪਣਾ ਮੋਬਾਇਲ ਰੱਖ ਦਿੱਤਾ। ਜਦ ਉਸਨੂੰ ਸ਼ੱਕ ਪਿਆ ਤਾਂ ਉਹ ਤੁਰੰਤ ਕੱਪੜੇ ਪਾ ਕੇ ਬਾਹਰ ਨਿਕਲੀ ਤਾਂ ਮੁਲਜਮ ਮੋਬਾਇਲ ਲੈ ਕੇ ਭੱਜ ਨਿਕਲਿਆ। ਥਾਣਾਂ ਮੁਖੀ ਇੰਸਪੈਕਟਰ ਜਗਦੀਪ ਸਿੰਘ ਮੁਤਾਬਕ ਮੁਲਜਮ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ, ਜਿਥੇ ਅਦਾਲਤ ਨੇ ਉਸਨੂੰ ਜੇਲ੍ਹ ਭੇਜ ਦਿੱਤਾ ਹੈ। ਇਸ ਘਟਨਾ ਦੀ ਇਲਾਕੇ ਭਰ ਵਿਚ ਚਰਚਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK