ਖੰਨਾ, 14 ਜੂਨ: ਖੰਨਾ ਸ਼ਹਿਰ ਦੇ ਨੈਸ਼ਨਲ ਹਾਈਵੇਅ ‘ਤੇ ਰੇਤ ਰਾਤ ਭਿਆਨਕ ਹਾਦਸਾ ਵਾਪਰਿਆ। ਜੱਦ ਬੱਸ ਬਿਹਾਰ ਤੇ ਯੂਪੀ ਤੋਂ ਲੇਬਰ ਲੈ ਕੇ ਆ ਰਹੀ ਸੀ ਤਾਂ ਪਿੱਛਿਓਂ ਤੇਜ਼ ਰਫ਼ਤਾਰ ਟਰਾਲੇ ਨੇ ਟੱਕਰ ਮਾਰ ਦਿੱਤੀ।ਜਿਸ ਨਾਲ ਬੱਸ ਤਕਰੀਬਨ 150 ਮੀਟਰ ਦੂਰ ਜਾ ਕੇ ਬਿਜਲੀ ਦੇ ਟ੍ਰਾਂਸਫਾਰਮਰ ਨਾਲ ਟਕਰਾ ਗਈ। ਹਾਦਸੇ ਵਿਚ 25 ਤੋਂ 30 ਮਜ਼ਦੂਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਕੁਝ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਨੂੰ ਸਿਵਲ ਹਸਪਤਾਲ ਖੰਨਾ ਵਿਚ ਦਾਖ਼ਲ ਕਰਵਾਇਆ ਗਿਆ ਹੈ।
14 ਜੂਨ ਤੋਂ ਅਸਟੇਟ ਅਫ਼ਸਰ, ਜਲੰਧਰ ਵਿਕਾਸ ਅਥਾਰਟੀ ਕੋਲ ਭਰੇ ਜਾ ਸਕਣਗੇ ਨਾਮਜ਼ਦਗੀ ਪੱਤਰ
ਜਾਣਕਾਰੀ ਮੁਤਾਬਕ ਪੰਜਾਬ ਵਿਚ ਝੋਨਾ ਲਗਾਉਣ ਲਈ ਬਿਹਾਰ ਤੇ ਯੂ.ਪੀ. ਤੋਂ ਤਕਰੀਬਨ 65 ਮਜ਼ਦੂਰ ਬੱਸ ਵਿਚ ਆ ਰਹੇ ਸਨ। ਜਿਨ੍ਹਾਂ ਵਿਚੋਂ ਅੱਧੀ ਲੇਬਰ ਨੇ ਖੰਨਾ ਉਤਰਨਾ ਸੀ। ਜਿਸ ਕਾਰਨ ਰਾਤ ਨੂੰ ਤਕਰੀਬਨ ਸਾਢੇ 12 ਵਜੇ ਦੇ ਕਰੀਬ ਬੱਸ ਨੈਸ਼ਨਲ ਹਾਈਵੇ ‘ਤੇ ਰੁਕੀ। ਅਜੇ ਕੁੱਝ ਮਜ਼ਦੂਰ ਹੇਠਾਂ ਉਤਰੇ ਹੀ ਸੀ ਕਿ ਉਦੋਂ ਹੀ ਮਗਰੋਂ ਤੇਜ਼ ਰਫ਼ਤਾਰ ਟਰਾਲੇ ਨੇ ਆ ਕੇ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੂਰ ਤਕ ਇਸ ਦੀ ਆਵਾਜ਼ ਗਈ। ਇੰਨੇ ਨੂੰ ਬੱਸ ਤਕਰੀਬਨ 150 ਮੀਟਰ ਦੂਰ ਜਾ ਕੇ ਟ੍ਰਾਂਸਫਾਰਮਰ ਨਾਲ ਟਕਰਾਈ ਤਾਂ ਜ਼ੋਰਦਾਰ ਧਮਾਕਾ ਹੋਇਆ। ਮਜ਼ਦੂਰਾਂ ਵਿਚਾਲੇ ਚੀਕ ਚਿਹਾੜਾ ਮੱਚ ਗਿਆ। ਜ਼ਖਮੀਆਂ ਨੂੰ ਨੇੜਲੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
Share the post "ਖੰਨਾ ਹਾਈਵੇਅ ਤੇ ਵਾਪਰਿਆ ਦਰਦਨਾਕ ਹਾਦਸਾ, ਟ੍ਰਾਂਸਫਾਰਮਰ ‘ਚ ਵੱਜੀ ਸਵਾਰੀਆਂ ਨਾਲ ਭਰੀ ਬੱਸ "